ਅਧਿਆਪਕਾਂ ਦਾ ਸ਼ਲਾਘਾਯੋਗ ਕਦਮ ! ਬੱਚਿਆਂ ਨੂੰ ਪੜ੍ਹਾਉਣ ਲਈ ਊਠਾਂ 'ਤੇ ਚੜ੍ਹ ਉਨ੍ਹਾਂ ਦੇ ਘਰ ਪਹੁੰਚ ਰਹੇ ਨੇ ਅਧਿਆਪਿਕ

By  Shanker Badra July 10th 2021 01:52 PM

ਜੈਪੁਰ : ਦੇਸ਼ ਵਿਚ ਕੋਰੋਨਾ ਮਹਾਂਮਾਰੀ ਨੇ ਜਿਉਣ ਦਾ ਤਰੀਕਾ ਬਦਲ ਦਿੱਤਾ ਹੈ। ਲੋਕਾਂ ਦੇ ਰਹਿਣ ਤੋਂ ਲੈ ਕੇ ਖਾਣੇ ਅਤੇ ਪੜ੍ਹਾਈ ਕਰਨ ਦਾ ਤਰੀਕਾ ਸਭ ਕੁਝ ਆਨਲਾਈਨ ਮੋਡ ਵਿੱਚ ਬਦਲ ਗਿਆ ਹੈ। ਇਸ ਦਾ ਅਸਰ ਬੱਚਿਆਂ ਦੀ ਪੜ੍ਹਾਈ 'ਤੇ ਵੀ ਪਿਆ ਹੈ। ਹੁਣ ਸਕੂਲ ਬੰਦ ਹਨ ਤਾਂ ਬੱਚੇ ਆਨਲਾਈਨ ਕਲਾਸਾਂ ਵੀ ਲੈ ਰਹੇ ਹਨ ਪਰ ਭਾਰਤ ਵਿੱਚ ਡਿਜੀਟਲ ਡਿਵਾਈਡ ਵਰਗੀਆਂ ਵੱਡੀ ਸਮੱਸਿਆਵਾਂ ਵੀ ਹਨ ,ਜਿਸ ਦਾ ਅਰਥ ਹੈ ਕਿ ਹਰ ਕਿਸੇ ਕੋਲ ਕੁਨੈਕਟੀਵਿਟੀ ਅਤੇ ਮੋਬਾਈਲ ਵਰਗੀਆਂ ਸੀਮਤ ਸਹੂਲਤਾਂ ਨਹੀਂ ਹਨ ਜਾਂ ਸੀਮਤ ਹਨ।

ਅਧਿਆਪਕਾਂ ਦਾ ਸ਼ਲਾਘਾਯੋਗ ਕਦਮ ! ਬੱਚਿਆਂ ਨੂੰ ਪੜ੍ਹਾਉਣ ਲਈ ਊਠਾਂ 'ਤੇ ਚੜ੍ਹ ਉਨ੍ਹਾਂ ਦੇ ਘਰ ਪਹੁੰਚ ਰਹੇ ਨੇ ਅਧਿਆਪਿਕ

ਪੜ੍ਹੋ ਹੋਰ ਖ਼ਬਰਾਂ : 9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਕਦੋਂ ਖੁੱਲ੍ਹਣਗੇ ਸਕੂਲ

ਅਜਿਹੀ ਹੀ ਸਥਿਤੀ ਰਾਜਸਥਾਨ ਦੇ ਬਾੜਮੇਰ ਖੇਤਰ ਵਿੱਚ ਵੀ ਹੈ, ਜਿਥੇ ਮੋਬਾਈਲ ਸਿਗਨਲਖ਼ਰਾਬ ਹੋਣ ਕਾਰਨ ਆਨਲਾਈਨ ਕਲਾਸਾਂ ਪ੍ਰਭਾਵਤ ਹੋ ਰਹੀਆਂ ਹਨ। ਇਸ ਦੇ ਮੱਦੇਨਜ਼ਰ ਬਾੜਮੇਰ ਦੇ ਮਾਰੂਥਲ ਵਾਲੇ ਇਲਾਕਿਆਂ ਵਿੱਚ ਅਧਿਆਪਕ ਅੱਜ ਕੱਲ ਉੱਠ 'ਤੇ ਦੀ ਯਾਤਰਾ ਕਰ ਰਹੇ ਹਨ ਅਤੇ ਮੋਬਾਈਲ ਸੰਪਰਕ ਦੀ ਮਾੜੀ ਕੁਸ਼ਲਤਾ ਦੇ ਮੱਦੇਨਜ਼ਰ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਉਨ੍ਹਾਂ ਦੇ ਘਰਾਂ ਪਹੁੰਚ ਰਹੇ ਹਨ।

ਅਧਿਆਪਕਾਂ ਦਾ ਸ਼ਲਾਘਾਯੋਗ ਕਦਮ ! ਬੱਚਿਆਂ ਨੂੰ ਪੜ੍ਹਾਉਣ ਲਈ ਊਠਾਂ 'ਤੇ ਚੜ੍ਹ ਉਨ੍ਹਾਂ ਦੇ ਘਰ ਪਹੁੰਚ ਰਹੇ ਨੇ ਅਧਿਆਪਿਕ

ਰਾਜਸਥਾਨ ਦੇ ਸਿੱਖਿਆ ਵਿਭਾਗ ਦੇ ਡਾਇਰੈਕਟਰ, ਸੌਰਵ ਸਵਾਮੀ ਨੇ ਕਿਹਾ ਕਿ 75 ਲੱਖ ਵਿਦਿਆਰਥੀਆਂ ਵਿਚੋਂ ਬਹੁਤ ਕੋਲ ਮੋਬਾਈਲ ਫੋਨ ਨਹੀਂ ਹਨ। ਇਸ ਲਈ ਰਾਜਸਥਾਨ ਸਰਕਾਰ ਨੇ ਫੈਸਲਾ ਲਿਆ ਕਿ ਅਧਿਆਪਕ ਹਫ਼ਤੇ ਵਿਚ ਇਕ ਵਾਰ ਕਲਾਸ 1 ਤੋਂ 8 ਲਈ ਅਤੇ ਹਫ਼ਤੇ ਵਿਚ ਦੋ ਵਾਰ 9-12 ਕਲਾਸ ਲਈ ਉਨ੍ਹਾਂ ਦੇ ਘਰ ਜਾਣਗੇ।

ਅਧਿਆਪਕਾਂ ਦਾ ਸ਼ਲਾਘਾਯੋਗ ਕਦਮ ! ਬੱਚਿਆਂ ਨੂੰ ਪੜ੍ਹਾਉਣ ਲਈ ਊਠਾਂ 'ਤੇ ਚੜ੍ਹ ਉਨ੍ਹਾਂ ਦੇ ਘਰ ਪਹੁੰਚ ਰਹੇ ਨੇ ਅਧਿਆਪਿਕ

ਇਸ ਦੇ ਨਾਲ ਹੀ ਸਰਕਾਰੀ ਉੱਚ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਨੇ ਮੁਸ਼ਕਲ ਦੇ ਬਾਵਜੂਦ ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਯਤਨਾਂ ਲਈ ਅਧਿਆਪਕਾਂ ਦੀ ਸ਼ਲਾਘਾ ਕੀਤੀ। ਸਰਕਾਰੀ ਹਾਇਰ ਸੀਨੀਅਰ ਸਕੂਲ ਭੀਮਥਲ ਦੇ ਪ੍ਰਿੰਸੀਪਲ ਰੂਪ ਸਿੰਘ ਝਾਕਰ ਦਾ ਕਹਿਣਾ ਹੈ ਕਿ ‘ਮੈਂ ਅਧਿਆਪਕਾਂ ਦੀ ਇਸ ਟੀਮ ਨੂੰ ਸਲਾਮ ਕਰਦਾ ਹਾਂ ਅਤੇ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।

ਅਧਿਆਪਕਾਂ ਦਾ ਸ਼ਲਾਘਾਯੋਗ ਕਦਮ ! ਬੱਚਿਆਂ ਨੂੰ ਪੜ੍ਹਾਉਣ ਲਈ ਊਠਾਂ 'ਤੇ ਚੜ੍ਹ ਉਨ੍ਹਾਂ ਦੇ ਘਰ ਪਹੁੰਚ ਰਹੇ ਨੇ ਅਧਿਆਪਿਕ

ਪੜ੍ਹੋ ਹੋਰ ਖ਼ਬਰਾਂ : ਜੇਕਰ ਤੁਸੀਂ ਵੀ ਆਪਣੇ ਪਿੰਡ 'ਚ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਸਰਕਾਰ ਦੀ ਇਸ ਯੋਜਨਾ ਦਾ ਉਠਾਓ ਫ਼ਾਇਦਾ

ਇਸ ਨੂੰ ਅੱਗੇ ਜਾਰੀ ਰੱਖਿਆ ਜਾਣਾ ਚਾਹੀਦਾ ਹੈ। ਦੇਸ਼ ਭਰ ਦੇ ਕਈ ਛੋਟੇ ਖੇਤਰਾਂ ਵਿੱਚ ਬੱਚਿਆਂ ਨੂੰ ਘਰ ਦੀ ਛੱਤ, ਸੜਕ ਅਤੇ ਉੱਚੇ ਖੇਤਰਾਂ ਵਿੱਚ ਜਾ ਕੇ ਪੜ੍ਹਨ ਲਈ ਮਜ਼ਬੂਰ ਕੀਤਾ ਜਾਂਦਾ ਹੈ। ਹਾਲ ਹੀ ਵਿੱਚ ਕਰਨਾਟਕ ਦੇ ਇੱਕ ਖੇਤਰ ਵਿੱਚ ਸੜਕ 'ਤੇ ਬੈਠ ਕੇ ਪੜ੍ਹ ਰਹੇ ਬੱਚਿਆਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ। ਮੋਬਾਈਲ ਫੋਨ ਅਤੇ ਸੰਪਰਕ ਦੀ ਘਾਟ ਕਾਰਨ ਬਹੁਤ ਸਾਰੇ ਬੱਚੇ ਆਪਣੀ ਪੜ੍ਹਾਈ ਛੱਡਣ ਲਈ ਮਜਬੂਰ ਹਨ।

-PTCNews

Related Post