ਨੌਜਵਾਨਾਂ ਨੇ ਕੀਤੀ ਲੜਕੀ ਨਾਲ ਛੇੜਛਾੜ, ਵੀਡੀਓ ਵਾਇਰਲ

By  Tanya Chaudhary March 13th 2022 01:54 PM

ਅਲੀਰਾਜਪੁਰ (ਮੱਧ ਪ੍ਰਦੇਸ਼) : ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ viral ਹੋ ਰਿਹਾ ਹੈ ਜਿਸ ਵਿਚ ਨੌਜਵਾਨਾਂ ਦੇ ਇੱਕ ਗਰੁੱਪ ਵੱਲੋਂ ਇੱਕ ਲੜਕੀ ਨਾਲ ਸ਼ਰੇਆਮ ਛੇੜਛਾੜ ਕੀਤੀ ਜਾ ਰਹੀ ਹੈ। ਇਹ ਵੀਡੀਓ ਕਥਿਤ ਤੌਰ 'ਤੇ ਕੁਝ ਦਿਨ ਪਹਿਲਾਂ ਅਲੀਰਾਜਪੁਰ ਜ਼ਿਲ੍ਹੇ ਦੇ ਬਾਲਪੁਰ ਪਿੰਡ 'ਚ ਮਸ਼ਹੂਰ ਭਗੋਰੀਆ ਤਿਉਹਾਰ 'ਚ ਰਿਕਾਰਡ ਕੀਤਾ ਗਿਆ ਸੀ। ਇਸ ਦੇ ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ 'ਭਾਗੋਰੀਆ' ਮੱਧ ਪ੍ਰਦੇਸ਼ ਦੇ ਕਬਾਇਲੀ ਪ੍ਰਭਾਵ ਵਾਲੇ ਜ਼ਿਲ੍ਹਿਆਂ ਵਿੱਚ ਸਭ ਤੋਂ ਵੱਡੇ ਅਤੇ ਮਸ਼ਹੂਰ ਸਾਲਾਨਾ ਸਮਾਗਮਾਂ ਵਿੱਚੋਂ ਇੱਕ ਹੈ। ਨੌਜਵਾਨਾਂ-ਨੇ-ਕੀਤੀ-ਲੜਕੀ-ਨਾਲ-ਛੇੜਛਾੜ,-ਵੀਡੀਓ-ਵਾਇਰਲ-5 ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਇਕ ਲੜਕੀ ਉਥੇ ਖੜ੍ਹੇ ਇਕ ਵਾਹਨ ਦੇ ਪਿੱਛੇ ਲੁਕਣ ਦੀ ਕੋਸ਼ਿਸ਼ ਕਰ ਰਹੀ ਹੈ। ਲੜਕੀ ਵੀਡੀਓ ਦੇ ਵਿਚ ਇੱਕਲੀ ਨਜ਼ਰ ਆ ਰਹੀ ਹੈ ਤੇ ਦੂਜੇ ਪਾਸੇ ਉਸ ਨੂੰ ਛੇੜ-ਛਾੜ ਵਾਲੇ ਨੌਜਵਾਨ ਇਕ ਗਰੁੱਪ ਵਿਚ ਨਜ਼ਰ ਆ ਰਹੇ ਹਨ। ਵੀਡੀਓ ਵਿਚ ਲੜਕੀ ਬਚਣ ਦੀ ਕੋਸ਼ਿਸ਼ ਕਰ ਰਹੀ ਹੈ ਉਸ ਦੌਰਾਨ ਉੱਥੋਂ ਲੰਘ ਰਹੇ ਇੱਕ ਨੌਜਵਾਨ ਨੇ ਲੜਕੀ ਨੂੰ ਭਜਾ ਦਿੱਤਾ ਅਤੇ ਉਸ ਦਾ ਸ਼ਰੇਆਮ ਜਿਨਸੀ ਸ਼ੋਸ਼ਣ ਕੀਤਾ। ਇਹ ਵੀ ਪੜ੍ਹੋ: ਬੱਚੀ ਨੇ ਭਗਵਾਨ ਤੋਂ ਮੰਮੀ ਬਦਲਣ ਦੀ ਕੀਤੀ ਜਿੱਦ, ਵੀਡੀਓ ਵਾਇਰਲ ਨੌਜਵਾਨਾਂ-ਨੇ-ਕੀਤੀ-ਲੜਕੀ-ਨਾਲ-ਛੇੜਛਾੜ,-ਵੀਡੀਓ-ਵਾਇਰਲ-5 ਇਸ ਤੋਂ ਕੁਝ ਹੀ ਦੇਰ ਬਾਅਦ ਇੱਕ ਹੋਰ ਨੌਜਵਾਨ ਲੜਕੀ ਨੂੰ ਗਰੁੱਪ ਵਿੱਚ ਖਿੱਚ ਕੇ ਲੈ ਗਿਆ ਅਤੇ ਸਮੂਹ ਮੈਂਬਰਾਂ ਨੇ ਲੜਕੀ ਨਾਲ ਮਿਲ ਕੇ ਛੇੜਛਾੜ ਕੀਤੀ। ਮਿਲੀ ਜਾਣਕਾਰੀ ਅਨੁਸਾਰ ਲੜਕੀ ਅਤੇ ਨੌਜਵਾਨ ਧਾਰ ਜ਼ਿਲ੍ਹੇ ਦੇ ਇੱਕ ਹੀ ਪਿੰਡ ਦੇ ਰਹਿਣ ਵਾਲੇ ਸਨ। ਵੀਡੀਓ ਵਿਚ ਇਸ ਘਟਨਾ ਦੌਰਾਨ ਉਸ ਲੜਕੀ ਨੂੰ ਕਿਸੇ ਵੱਲੋਂ ਵੀ ਸਹਾਇਤਾ ਨਹੀਂ ਦਿੱਤੀ ਗਈ ਸਗੋਂ ਲੰਘ ਰਹੇ ਲੋਕਾਂ ਵੱਲੋਂ ਇਸ ਘਟਨਾ ਦੀ ਵੀਡੀਓ ਬਣਾਈ ਜਾ ਰਹੀ ਸੀ। ਇਹ ਵੀ ਪੜ੍ਹੋ: ਛੇੜਛਾੜ ਦਾ ਵਿਰੋਧ ਕਰਨ ’ਤੇ ਆਂਗਣਵਾੜੀ ਵਰਕਰ ਸਮੇਤ 2 ਔਰਤਾਂ ਦਾ ਹੋਇਆ ਕਤਲ ਨੌਜਵਾਨਾਂ-ਨੇ-ਕੀਤੀ-ਲੜਕੀ-ਨਾਲ-ਛੇੜਛਾੜ,-ਵੀਡੀਓ-ਵਾਇਰਲ-5 ਜ਼ਿਕਰਯੋਗ ਇਹ ਹੈ ਕਿ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਝ ਨੌਜਵਾਨਾਂ ਦੀ ਪਛਾਣ ਕੀਤੀ ਗਈ ਹੈ। ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਦੀ ਜਾਂਚ ਲਈ ਟੀਮਾਂ ਬਣਾ ਦਿੱਤੀਆਂ ਗਈਆਂ ਹਨ ਅਤੇ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। -PTC News

Related Post