ਧਾਗਾ ਪੈਕਟਰੀ 'ਚ ਲੱਗੀ ਭਿਆਨਕ ਅੱਗ, ਕਰੋੜਾਂ ਦਾ ਨੁਕਸਾਨ ਹੋਣ ਦੀ ਸੰਭਾਵਨਾ

By  Riya Bawa October 31st 2021 12:58 PM -- Updated: October 31st 2021 12:59 PM

ਲੁਧਿਆਣਾ : ਜੰਡਿਆਲੀ ਦੇ ਬੁੱਢੇਵਾਲ ਖੰਡ ਮਿੱਲ ਰੋਡ 'ਤੇ ਧਾਗਾ ਫੈਕਟਰੀ 'ਚ ਐਤਵਾਰ ਸਵੇਰੇ ਭਿਆਨਕ ਅੱਗ ਲੱਗਣ ਦੀ ਖਬਰ ਮਿਲੀ ਹੈ। ਅੱਗ ਨੂੰ ਦੇਖ ਕੇ ਸੁਰੱਖਿਆ ਗਾਰਡ ਨੇ ਸੁਪਰਵਾਈਜ਼ਰ ਨੂੰ ਸੂਚਨਾ ਦਿੱਤੀ। ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਦਰਜ਼ਨ ਤੋਂ ਵੱਧ ਗੱਡੀਆਂ ਪੁਹੁੰਚੀਆਂ। ਮਿਲੀ ਜਾਣਕਾਰੀ ਦੇ ਮੁਤਾਬਿਕ ਅੱਗ ਧਾਗਾ ਫੈਕਟਰੀ ਦੇ ਗੋਦਾਮ ਵਿਚ ਲੱਗੀ, ਜਿਸ ਵਿਚ ਧਾਗਾ ਬਣਾਉਣ ਲਈ ਐਕਰੀਲਿਕ ਪਿਆ ਹੋਇਆ ਸੀ, ਜਿਸ ਤੋਂ ਧਾਗਾ ਬਣਾਇਆ ਜਾਂਦਾ ਹੈ। ਮਜ਼ਦੂਰ ਉਸ ਸਮੇਂ ਆਪਣੇ ਕੰਮ ਵਿਚ ਰੁੱਝੇ ਹੋਏ ਸਨ ਜਦੋਂ ਫੈਕਟਰੀ ਵਿਚ ਅੱਗ ਲੱਗ ਗਈ। ਇਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਜਦਕਿ ਫੈਕਟਰੀ ਮਾਲਕ ਦਾ ਕਰੋੜਾਂ ਰੁਪਏ ਦਾ ਮਾਲੀ ਨੁਕਸਾਨ ਹੋਣ ਦਾ ਅਨੁਮਾਨ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ। ਪਰ ਅੱਗ ਲੱਗਣ ਕਾਰਨ ਫੈਕਟਰੀ ਵਿੱਚ ਪਿਆ ਤਿਆਰ ਸਾਮਾਨ ਅਤੇ ਧਾਗੇ ਅਤੇ ਮਸ਼ੀਨਾਂ ਬੁਰੀ ਤਰ੍ਹਾਂ ਝੁਲਸ ਗਈਆਂ। ਦੱਸ ਦੇਈਏ ਕਿ ਮਦਨ ਐਕਰੀਲਿਕ ਥਰਿੱਡ ਫੈਕਟਰੀ ਵਿਚ ਸਵੇਰੇ ਅੱਠ ਵਜੇ ਕੰਮ ਚੱਲ ਰਿਹਾ ਸੀ। ਇਸ ਦੇ ਨਾਲ ਹੀ ਫੈਕਟਰੀ ਦੇ ਪਿੱਛੇ ਬਣੇ ਗੋਦਾਮ ਵਿੱਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਉਥੇ ਕੰਮ ਕਰ ਰਹੀ ਮਜ਼ਦੂਰ ਫੈਕਟਰੀ ਤੋਂ ਬਾਹਰ ਭੱਜ ਗਈ ਤੇ ਫੈਕਟਰੀ ਮਾਲਕ ਨੂੰ ਇਸ ਦੀ ਸੂਚਨਾ ਦਿੱਤੀ ਗਈ।ਲੇਬਰ ਨੇ ਖੁਦ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਤੇਲ ਵਾਂਗ, ਐਕਰੀਲਿਕ ਨੂੰ ਬਹੁਤ ਤੇਜ਼ੀ ਨਾਲ ਅੱਗ ਲੱਗ ਗਈ ਤੇ ਅੱਗ ਇਕਦਮ ਭੜਕ ਗਈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਤੇ ਅੱਗ 'ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਫੈਕਟਰੀ ਮਾਲਕ ਸਤੀਸ਼ ਚੰਦਰ ਅਗਰਵਾਲ ਦਾ ਕਹਿਣਾ ਹੈ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। -PTC News

Related Post