ਭਿਆਨਕ ਅੱਗ ਲੱਗਣ ਨਾਲ ਗ਼ਰੀਬਾਂ ਦੇ ਆਸ਼ਿਆਨੇ ਹੋਏ ਸੁਆਹ

By  Ravinder Singh April 15th 2022 04:13 PM

ਅੰਮ੍ਰਿਤਸਰ : ਅੰਮ੍ਰਿਤਸਰ ਦੇ ਜੋੜਾ ਫਾਟਕ ਦੇ ਨੇੜੇ ਨਿਊ ਗੋਲਡਨ ਐਵੇਨਿਊ ਇਲਾਕੇ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਆਲੇ-ਦੁਆਲੇ ਦੀਆਂ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਪੀੜਤ ਪਰਿਵਾਰਾਂ ਨੇ ਦੱਸਿਆ ਕਿ ਸਾਡੇ ਜ਼ਰੂਰੀ ਕਾਗਜ਼ਾਤ ਤੇ ਰੁਪਏ ਹੋਰ ਵੀ ਕਾਫੀ ਬੇਸ਼ਕੀਮਤੀ ਸਮਾਨ ਸੀ ਜੋ ਸਾਰਾ ਅੱਗ ਦੀ ਲਪੇਟ ਵਿੱਚ ਆ ਗਿਆ। ਭਿਆਨਕ ਅੱਗ ਲੱਗਣ ਨਾਲ ਗ਼ਰੀਬਾਂ ਦਾ ਆਸ਼ਿਆਨੇ ਹੋਏ ਸੁਆਹਜਾਣਕਾਰੀ ਦਿੰਦਿਆਂ ਹੋਏ ਪੀੜਤ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਡੇ ਗੁਆਂਢ ਕੁੱਝ ਬੱਚੇ ਛੱਤ ਤੇ ਪਟਾਕੇ ਚਲਾ ਰਹੇ ਸਨ ਜਿਸਦੀ ਚਿੰਗਾਰੀ ਹੇਠਾਂ ਕੱਪੜੇ ਦੇ ਗੋਦਾਮ ਨੂੰ ਲੱਗ ਗਈ। ਅਸੀਂ ਸਾਰੇ ਬਾਹਰ ਕੱਪੜੇ ਛਾਂਟ ਰਹੇ ਸੀ ਜਿਸ ਤਰ੍ਹਾਂ ਹੀ ਅਸੀਂ ਧੂੰਆਂ ਉਡਦਾ ਵੇਖਿਆ ਤਾਂ ਅਸੀਂ ਆਪਣੇ ਬੱਚੇ ਲੈਕੇ ਬਾਹਰ ਨੂੰ ਭੱਜੇ ਪਰ ਸਾਡੀਆਂ ਝੁੱਗੀਆਂ ਦੇ ਅੰਦਰ ਸਾਡੀ ਜ਼ਿੰਦਗੀ ਭਰ ਦੀ ਕਮਾਈ ਤੇ ਜ਼ਰੂਰੀ ਦਸਤਾਵੇਜ਼ ਸਨ ਜੋ ਸਭ ਕੁੱਝ ਸੜ ਕੇ ਸੁਆਹ ਹੋ ਗਏ। ਭਿਆਨਕ ਅੱਗ ਲੱਗਣ ਨਾਲ ਗ਼ਰੀਬਾਂ ਦਾ ਆਸ਼ਿਆਨੇ ਹੋਏ ਸੁਆਹਗਲ਼ੀਆਂ ਤੰਗ ਹੋਣ ਕਰ ਕੇ ਅੱਗ ਬੁਝਾਉਣ ਵਾਲੀਆਂ ਗੱਡੀਆਂ ਅੰਦਰ ਤੱਕ ਨਹੀਂ ਆ ਸਕੀਆਂ, ਉਥੇ ਹੀ ਮੌਕੇ ਉਤੇ ਪੁੱਜੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪਰਵਾਸੀ ਮਜ਼ਦੂਰ ਪੁਰਾਣੇ ਕੱਪੜੇ ਛਾਂਟਣ ਦਾ ਕੰਮ ਕਰਦੇ ਹਨ ਤੇ ਉਨ੍ਹਾਂ ਇਕ ਕੱਪੜੇ ਦਾ ਵੱਡਾ ਡੰਪ ਬਣਾਇਆ ਹੋਇਆ ਸੀ ਜਿਸ ਨੂੰ ਅੱਗ ਲੱਗਣ ਕਾਰਨ ਇਨ੍ਹਾਂ ਦੇ ਦੋ ਵਹੀਕਲ ਤੇ ਹੋਰ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। ਭਿਆਨਕ ਅੱਗ ਲੱਗਣ ਨਾਲ ਗ਼ਰੀਬਾਂ ਦਾ ਆਸ਼ਿਆਨੇ ਹੋਏ ਸੁਆਹ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ। ਕੋਈ ਜਾਨੀ ਨੁਕਸਾਨ ਨਹੀਂ ਹੋਇਆ ਉਥੇ ਹੀ ਹਲਕੇ ਦੀ ਵਿਧਾਇਕ ਜੀਵਨਜੋਤ ਕੌਰ ਵੀ ਮੌਕੇ ਉਤੇ ਪੁੱਜੇ ਤੇ ਅੱਗ ਲੱਗਣ ਦੇ ਕਾਰਨਾਂ ਦਾ ਜਾਇਜ਼ਾ ਲਿਆ। ਭਿਆਨਕ ਅੱਗ ਲੱਗਣ ਨਾਲ ਗ਼ਰੀਬਾਂ ਦਾ ਆਸ਼ਿਆਨੇ ਹੋਏ ਸੁਆਹਉਨ੍ਹਾਂ ਦੱਸਿਆ ਕਿ ਇਹ ਪਰਵਾਸੀ ਗਰੀਬ ਪਰਿਵਾਰ ਹਨ ਇਹ ਪੁਰਾਣੇ ਕੱਪੜੇ ਵੇਚਣ ਦਾ ਕੰਮ ਕਰਦੇ ਹਨ ਤੇ ਇਨ੍ਹਾਂ ਇਕ ਜਗ੍ਹਾ ਪੁਰਾਣੇ ਕੱਪੜੇ ਇਕੱਠੇ ਕਰ ਕੇ ਡੰਪ ਬਣਾਇਆ ਸੀ ਜਿਸ ਨੂੰ ਅੱਗ ਲੱਗ ਗਈ ਇਨ੍ਹਾਂ ਦਾ ਸਾਰਾ ਸਾਮਾਨ ਸੜ ਚੁੱਕਾ ਹੈ। ਸਾਡੇ ਵੱਲੋਂ ਇਨ੍ਹਾਂ ਦੀ ਜਿੰਨੀ ਵੀ ਮਦਦ ਹੋਏਗੀ ਅਸੀਂ ਕਰਾਂਗੇ ਪਰ ਇਸ ਇਲਾਕੇ ਦਾ ਵੀ ਕਾਫੀ ਕੰਮ ਹੋਣ ਵਾਲਾ ਹੈ ਰਸਤੇ ਵਿੱਚ ਆਉਂਦਿਆਂ ਵੇਖਿਆ ਕਿ ਬਿਜਲੀ ਦੀਆਂ ਹਾਈ ਵੋਲਟੇਜ ਤਾਰਾ ਲਮਕ ਰਹੀਆਂ ਸਨ ਜਿਸ ਕਾਰਨ ਫਾਇਰ ਬ੍ਰਿਗੇਡ ਵਿਭਾਗ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਹੁਣ ਅੱਗ ਉਤੇ ਕਾਬੂ ਪਾ ਲਿਆ ਗਿਆ ਹੈ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ। ਇਹ ਵੀ ਪੜ੍ਹੋ : ਗੁਰਨਾਮ ਸਿੰਘ ਚੜੂਨੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖਿਆ ਪੱਤਰ

Related Post