ਪਾਉਂਟਾ ਸਾਹਿਬ ਵਿਖੇ ਚੱਕਾ ਜਾਮ ਕਰ ਲਾਏ ਕੇਂਦਰ ਖ਼ਿਲਾਫ਼ ਮੁਰਦਾਬਾਦ ਦੇ ਨਾਅਰੇ

By  Jagroop Kaur February 6th 2021 02:52 PM -- Updated: February 6th 2021 03:06 PM

ਕਿਸਾਨੀ ਬਿੱਲਾਂ ਨੂੰ ਲੈਕੇ ਅੰਨਦਾਤਾ ਸੜਕਾਂ 'ਤੇ ਹੈ ਜਿਸ ਲਈ ਅੱਜ ਦੇਸ਼ ਭਰ ਵਿਚ ਕਿਸਾਨਾਂ ਵੱਲੋਂ ਚੱਕਾ ਜਾਮ ਦੀ ਕਾਲ ਦਿੱਤੀ ਗਈ ਹੈ ਇਸੇ ਤਹਿਤ ਹਿਮਾਚਲ ਪ੍ਰਦੇਸ਼ 'ਚ ਪੋਂਟਾ ਸਾਹਿਬ ਵਿਖੇ ਵੀ ਚੱਕਾ ਜਾਮ ਕੀਤਾ ਗਈ ਹੈ। ਇਹ ਜਾਮ ਪੋਂਟਾ ਸਾਹਬ ਦੇ ਸਭ ਤੋਂ ਵਿਅਸਤ ਬਲਾਕ 'ਚ ਬਾਂਗਰਨ ਚੌਕ ਬਾਈਪਾਸ 'ਤੇ ਕੀਤਾ ਗਿਆ ਜਿਥੇ ਇਸ ਵੇਲੇ ਆਵਾਜਾਈ ਠੱਪ ਕਰ ਦਿੱਤੀ ਗਈ ਹੈ|

ਪੜ੍ਹੋ ਹੋਰ ਖ਼ਬਰਾਂ : ਦਿੱਲੀ ਦੇ ਮੈਟਰੋ ਸਟੇਸ਼ਨ ਬੰਦ, ਆਉਣ -ਜਾਣ ਵਾਲੇ ਗੇਟ ਬੰਦ

ਉਥੇ ਹੀ ਲੋਕਾਂ ਵੱਲੋਂ ਮੁਰਦਾਬਾਦ ਦੇ ਨਾਅਰੇਬਾਜ਼ੀ ਵੀ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਕੀਤੀ ਗਈ, ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਣ ਦੇ ਬਾਵਜੂਦ ਮੁਰਦਾਬਾਦ ਦੀ ਨਾਅਰੇਬਾਜ਼ੀ ਕੀਤੀ। ਅਤੇ ਕੇਂਦਰ ਸਰਕਾਰ ਵੱਧਦੀ ਰਹੀ ਧੱਕੇਸ਼ਾਹੀ ਖਿਲਾਫ ਆਵਾਜ਼ ਬੁਲੰਦ ਕੀਤੀ।Farmers' Chakka Jam in India: All you need to know about nationwide road blockade

ਪੜ੍ਹੋ ਹੋਰ ਖ਼ਬਰਾਂ : ਖੇਤੀ ਕਾਨੂੰਨਾਂ ਖ਼ਿਲਾਫ਼ ਜਲੰਧਰ ਵਿਖੇ ਕਿਸਾਨਾਂ ਵੱਲੋਂ ਵੱਖ -ਵੱਖ ਹਾਈਵੇਜ਼ ਉਤੇ ਚੱਕਾ ਜਾਮ

ਕਿਸਾਨਾਂ ਨੇ ਦੱਸਿਆ ਕਿ ਸਰਕਾਰ ਨੂੰ “ਦੁੱਖ ਇਹ ਨਹੀਂ ਹੈ ਕਿ ਕਿਸਾਨਾਂ ਨੂੰ ਕਾਨੂੰਨ ਸਮਝ ਨਹੀਂ ਆਏ ਸਗੋਂ ਦੁੱਖ ਤਾਂ ਇਹ ਹੈ ਕਿ ਹੁਣ ਸਾਰਿਆਂ ਨੂੰ ਇਹ ਕਾਨੂੰਨ ਸਮਝ ਆ ਚੁੱਕੇ ਹਨ।ਇਸ ਲਈ ਇਹ ਅੰਦੋਲਨ ਇੰਨਾ ਤਿੱਖਾ ਹੋ ਰਿਹਾ ਹੈ।''

Delhi Metro Updatesਇਹ ਚੱਕਾ ਜਾਮ ਕਿਸਾਨ ਯੂਨੀਅਨ ਪੋਂਟਾ ਸਾਹਿਬ ਦੇ ਕਿਸਾਨ ਆਗੂ ਗੁਰਵਿੰਦਰ ਸਿੰਘ ਦੀ ਅਗੁਵਾਈ 'ਚ ਕੀਤਾ ਗਿਆ , ਇਸ ਦੌਰਾਨ ਇਸ ਜਾਮ ਦੇ ਨਾਲ ਜਿਥੇ ਆਮ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਉਥੇ ਹੀ ਇਸ ਦੇ ਬਾਵਜੂਦ ਭਾਰੀ ਇਕੱਠ ਨੇ ਇਸ ਬੰਦ ਨੂੰ ਸਮਰਥਨ ਵੀ ਦਿੱਤਾ। ਜਿੰਨਾ ਲੋਕਾਂ ਨੇ ਕੇਂਦਰ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ।

ਇਸ ਦੇ ਨਾਲ ਹੀ ਮੌਕੇ 'ਤੇ ਪੁਲਿਸ ਵੀ ਪਹੁੰਚੀ ਜਿਸ ਵੱਲੋਂ ਕੁਝ ਲੋਕਾਂ ਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਇਸ ਦੇ ਨਾਲ ਹੀ ਇਹ ਵੀ ਦੱਸਦੀਏ ਕਿ ਦੇਸ਼ ਭਰ 'ਚ ਵੱਖ-ਵੱਖ ਜਗਾ ਤੇ ਚੱਕਾ ਜਾਮ ਕੀਤਾ ਗਿਆ ਹੈ ਤੇ ਵੱਡੀ ਗਿਣਤੀ ਵਿੱਚ ਇੱਕਠੇ ਹੋਏ ਕਿਸਾਨ ਖੇਤੀ ਕਨੂੰਨਾਂ ਖ਼ਿਲਾਫ਼ ਡਟੇ ਹੋਏ ਹਨ।Himachal Pradesh: Amid farmers' chakka jam in India, Farmer Union Poanta Sahib, blocked Bangran chowk, one of the crowded streets in the area.

ਅੱਜ ਦੇ ਇਸ ਚੱਕੇ ਜਾਮ ਚ ਵੱਡੀ ਗਿਣਤੀ ਵਿੱਚ ਸਮਰਥਨ ਕੀਤਾ ਗਿਆ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ ਅਤੇ ਉਹ ਕਿਸਾਨਾਂ ਦੇ ਨਾਲ ਉਦੋਂ ਤੱਕ ਸੰਘਰਸ਼ ਕਰਦੇ ਰਹਿਣਗੇ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ।

Related Post