ਸਿੱਖ ਕੌਮ ਨੇ ਜੋ ਗੁੰਝਲਾਂ 100 ਸਾਲ ਪਹਿਲਾਂ ਕੱਢੀਆਂ ਸੀ ਉਹ ਮੁੜ ਤੋਂ ਪਾਈਆਂ ਜਾ ਰਹੀਆਂ ਹਨ : ਐਡਵੋਕੇਟ ਧਾਮੀ

By  Pardeep Singh October 2nd 2022 02:54 PM

ਬਟਾਲਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਬਟਾਲਾ ਦੇ ਨਾਲ ਲਗਦੇ ਪਿੰਡ ਮਲਕਪੁਰ ਵਿਖੇ ਗੁਰੂ ਰਾਮ ਦਾਸ ਜੀ ਦੀ ਯਾਦ ਨੂੰ ਸਮਰਪਿਤ 2 ਰੋਜ਼ਾ ਗੁਰਮਤਿ ਸਮਾਗਮ ਵਿਚ ਸ਼ਿਰਕਤ ਕੀਤੀ। ਇਸ ਮੌਕੇ ਧਾਮੀ ਦਾ ਕਹਿਣਾ ਹੈ ਕਿ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹਰਿਆਣਾ ਅੰਦਰ ਵੱਖਰੀ ਕਮੇਟੀ ਨੂੰ ਕਾਇਮ ਕਰ ਆਪਸੀ ਭਰਾ ਮਾਰੂ ਜੰਗ ਅਤੇ ਪੰਥ ਵਿਚ ਗੁੰਝਲਾ ਪੈਦਾ ਕੀਤੀਆਂ ਜਾ ਰਹੀਆਂ ਹਨ। ਐਡਵੋਕੇਟ ਧਾਮੀ ਕਹਿਣਾ ਹੈ ਕਿ ਸਿੱਖ ਪੰਥ ਦੀ ਵਿਰੋਧੀ ਕਾਂਗਰਸ ਜਮਾਤ ਨਾਲ ਹੁਣ ਬੀਜੇਪੀ ਅਤੇ ਆਪ ਵੀ ਰਲ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਥ ਵਿੱਚ ਏਕਤਾ ਹੈ ਇਹ ਹਮੇਸ਼ਾ ਬਣੀ ਰਹੇਗੀ।  ਅਮ੍ਰਿਤਪਾਲ ਸਿੰਘ ਸੰਬੰਧੀ ਪੁੱਛੇ ਗਏ ਸਵਾਲ ਉੱਤੇ ਧਾਮੀ ਨੇ ਕਿਹਾ ਕਿ ਕੋਈ ਵੀ ਇਨਸਾਨ ਗੁਰੂ ਘਰ ਨਾਲ ਜੁੜ ਕੇ ਸਕਦਾ ਹੈ ਅਤੇ ਅੰਮ੍ਰਿਤ ਛੱਕ ਕੇ ਗੁਰੂ ਵਾਲਾ ਬਣ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰਾਜੋਆਣਾ ਸੰਬੰਧੀ ਵਾਰ-ਵਾਰ ਸੁਪਰੀਮ ਕੋਰਟ ਵੱਲੋਂ ਕੇਂਦਰ ਸਰਕਾਰ ਨੂੰ ਆਪਣਾ ਜਵਾਬ ਦੇਣ ਦੇ ਆਰਡਰਾਂ ਦੀ ਪ੍ਰਵਾਹ ਨਾ ਕਰਨਾ ਸਿੱਖਾਂ ਦੇ ਮਸਲਿਆਂ ਤੇ ਦੂਹਰਾ ਮਾਪਦੰਡ ਅਪਨਾਉਣ ਦੀ ਗੱਲ ਸਾਬਤ ਹੁੰਦੀ ਹੈ।ਉਨ੍ਹਾਂ ਨੇ ਕਿਹਾ ਹੈ ਕਿ ਘੱਟ ਗਿਣਤੀਆਂ ਉੱਤੇ ਹਮੇਸ਼ਾ ਅੱਤਿਆਚਾਰ ਹੁੰਦਾ ਹੈ।  ਬਾਬਾ ਸੁਖਵਿੰਦਰ ਸਿੰਘ ਮਲਕਪੁਰ ਨੇ 2 ਦਿਨ ਗੁਰਮਤਿ ਸਮਾਗਮਾਂ ਵਿਚ ਪਹੁੰਚੀਆਂ ਧਾਰਮਿਕ ਸਖਸ਼ੀਅਤਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ। ਇਹ ਵੀ ਪੜ੍ਹੋ:ਹੈਰੋਇਨ ਦੀ ਵੱਡੀ ਖੇਪ ਬਰਾਮਦ -PTC News

Related Post