Fri, Dec 19, 2025
Whatsapp

Patiala Murder: ਪਟਿਆਲਾ 'ਚ ਮਾਂ-ਪੁੱਤ ਦੇ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾਈ, ਲੁੱਟ ਦੀ ਨੀਅਤ ਕਰਕੇ ਹੋਇਆ ਕਤਲ

Punjab News: ਪੰਜਾਬ ਦੇ ਪਟਿਆਲਾ 'ਚ ਬੁੱਧਵਾਰ ਸ਼ਾਮ ਨੂੰ ਮਾਂ-ਪੁੱਤ ਦੇ ਕਤਲ ਮਾਮਲੇ ਨੂੰ ਪੁਲਿਸ ਨੇ ਸੁਲਝਾ ਲਿਆ ਹੈ।

Reported by:  PTC News Desk  Edited by:  Amritpal Singh -- July 29th 2023 01:13 PM -- Updated: July 29th 2023 01:53 PM
Patiala Murder: ਪਟਿਆਲਾ 'ਚ ਮਾਂ-ਪੁੱਤ ਦੇ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾਈ, ਲੁੱਟ ਦੀ ਨੀਅਤ ਕਰਕੇ ਹੋਇਆ ਕਤਲ

Patiala Murder: ਪਟਿਆਲਾ 'ਚ ਮਾਂ-ਪੁੱਤ ਦੇ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾਈ, ਲੁੱਟ ਦੀ ਨੀਅਤ ਕਰਕੇ ਹੋਇਆ ਕਤਲ

Punjab News: ਪੰਜਾਬ ਦੇ ਪਟਿਆਲਾ 'ਚ ਬੁੱਧਵਾਰ ਸ਼ਾਮ ਨੂੰ ਮਾਂ-ਪੁੱਤ ਦੇ ਕਤਲ ਮਾਮਲੇ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਪੁਲਿਸ ਮੁਤਾਬਕ ਦੋਹਰਾ ਕਤਲ ਲੁੱਟ ਦੀ ਨੀਅਤ ਨਾਲ ਕੀਤਾ ਗਿਆ ਹੈ। ਪੁਲਿਸ ਨੇ ਇੱਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਪੁਲਿਸ ਅਨੁਸਾਰ ਮੁਲਜ਼ਮ ਹਰਜੀਤ ਸਿੰਘ ਰਾਜਸਥਾਨ ਦੇ ਬੂੰਦੀ ਦਾ ਰਹਿਣ ਵਾਲਾ ਹੈ ਅਤੇ ਮ੍ਰਿਤਕ ਦੇ ਸਾਲੇ ਦਾ ਲੜਕਾ ਹੈ। ਉਸ ਦਾ ਘਰ ਆਉਣਾ-ਜਾਣਾ ਸੀ।

ਮਾਮਲਾ ਤ੍ਰਿਪੜੀ ਥਾਣੇ ਦੇ ਸ਼ਹੀਦ ਊਧਮ ਸਿੰਘ ਨਗਰ ਦੀ ਗਲੀ ਨੰਬਰ 11 ਦਾ ਹੈ। ਬੁੱਧਵਾਰ ਸ਼ਾਮ ਨੂੰ ਜਸਵੀਰ ਕੌਰ (50) ਅਤੇ ਉਸ ਦੇ ਲੜਕੇ ਹਰਵਿੰਦਰ ਸਿੰਘ ਉਰਫ ਜੱਗੀ (26) ਦੀਆਂ ਖੂਨ ਨਾਲ ਲੱਥਪੱਥ ਲਾਸ਼ਾਂ ਬਾਥਰੂਮ ਵਿੱਚੋਂ ਮਿਲੀਆਂ। ਆਸਪਾਸ ਦੇ ਲੋਕਾਂ ਅਨੁਸਾਰ ਜਦੋਂ ਸ਼ਾਮ ਨੂੰ ਹਰਵਿੰਦਰ ਸਿੰਘ ਦਾ ਪਿਤਾ ਗੁਰਮੁੱਖ ਸਿੰਘ ਘਰ ਵਾਪਸ ਆਇਆ ਤਾਂ ਉਨ੍ਹਾਂ ਨੇ ਕਈ ਵਾਰ ਦਰਵਾਜ਼ਾ ਖੜਕਾਇਆ ਪਰ ਕਾਫੀ ਦੇਰ ਤੱਕ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਉਨ੍ਹਾਂ ਨੇ ਆਪਣੇ ਬੇਟੇ ਅਤੇ ਪਤਨੀ ਨੂੰ ਕਈ ਵਾਰ ਫੋਨ ਵੀ ਕੀਤਾ ਪਰ ਅੰਦਰੋਂ ਕੋਈ ਜਵਾਬ ਨਹੀਂ ਆਇਆ। ਇਸ ਤੋਂ ਬਾਅਦ ਗੁਰਮੁੱਖ ਸਿੰਘ ਨੇ ਨੇੜਲੇ ਘਰ ਤੋਂ ਸਰੀਆਂ ਲੈ ਕੇ ਕੁੰਡੀ ਤੋੜ ਦਿੱਤੀ। ਅੰਦਰ ਵੜਦਿਆਂ ਹੀ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਕਮਰੇ ਵਿੱਚ ਸੋਫੇ ਅਤੇ ਬੈੱਡ ਉੱਤੇ ਖੂਨ ਦੇ ਛਿੱਟੇ ਪਏ ਸਨ।


ਜਦੋਂ ਉਸ ਨੇ ਬਾਥਰੂਮ ਦਾ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਜਸਵੀਰ ਕੌਰ ਅਤੇ ਜੱਗੀ ਦੀਆਂ ਖੂਨ ਨਾਲ ਲੱਥਪੱਥ ਲਾਸ਼ਾਂ ਪਈਆਂ ਸਨ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਹੁਣ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲੀਸ ਅਨੁਸਾਰ ਮੁਲਜ਼ਮ ਵਿਦੇਸ਼ ਜਾਣਾ ਚਾਹੁੰਦਾ ਸੀ।

- PTC NEWS

Top News view more...

Latest News view more...

PTC NETWORK
PTC NETWORK