ਰਣਜੀਤ ਐਵੇਨਿਊ 'ਚ ਚੱਲੀ ਗੋਲ਼ੀ, ਸਹਿਮ ਦਾ ਮਾਹੌਲ ਬਣਿਆ

By  Ravinder Singh February 22nd 2022 04:48 PM

ਚੰਡੀਗੜ੍ਹ : ਅੰਮ੍ਰਿਤਸਰ ਦੇ ਪਾਸ਼ ਇਲ਼ਾਕੇ ਰਣਜੀਤ ਐਵੇਨਿਊ ਵਿਚ ਦਿਨ-ਦਿਹਾੜੇ ਗੋਲ਼ੀ ਚੱਲਣ ਕਾਰਨ ਇਲਾਕੇ ਵਿਚ ਸਹਿਮ ਦਾ ਮਾਹੌਲ ਬਣ ਗਿਆ ਹੈ। ਪੁਲਿਸ ਨੇ ਮੌਕੇ ਉਤੇ ਪੁੱਜ ਕੇ ਇਸ ਮਾਮਲੇ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਥੇ ਸਥਿਤ ਇਕ ਆਈਲੈਟਸ ਸੈਂਟਰ ਵਿਚ ਵਿਦਿਆਰਥੀਆਂ ਵਿਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਇਸ ਤੋਂ ਬਾਅਦ ਵਿਵਾਦ ਜ਼ਿਆਦਾ ਭਖ ਗਿਆ। ਨੌਬਤ ਹੱਥੋਪਾਈ ਤੱਕ ਆ ਗਈ। ਇਸ ਮਗਰੋਂ ਇਨ੍ਹਾਂ ਵਿਚੋਂ ਇਕ ਨੇ ਗੋਲ਼ੀ ਚਲਾ ਦਿੱਤੀ। ਜਿਸ ਤੋਂ ਬਾਅਦ ਸਾਰੇ ਵਿਦਿਆਰਥੀ ਉਥੋਂ ਫ਼ਰਾਰ ਹੋ ਗਏ। ਰਣਜੀਤ ਐਵੇਨਿਊ 'ਚ ਚੱਲੀ ਗੋਲ਼ੀ, ਸਹਿਮ ਦਾ ਮਾਹੌਲਇਲਾਕਾ ਵਾਸੀਆਂ ਨੇ ਤੁਰੰਤ ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ਉਤੇ ਪੁਲਿਸ ਮੁਲਾਜ਼ਮ ਘਟਨਾ ਵਾਲੀ ਸਥਾਨ ਉਤੇ ਪੁੱਜ ਗਏ ਅਤੇ ਮਾਮਲੇ ਦੀ ਜਾਂਚ ਸ਼ੁਰ ਕਰ ਦਿੱਤੀ ਹੈ। ਪੁਲਿਸ ਨੇ ਇਸ ਮਾਮਲੇ ਸਬੰਧੀ ਇਲਾਕਾ ਵਾਸੀਆਂ ਤੋਂ ਵੀ ਪੁੱਛਗਿੱਛ ਕੀਤੀ ਹੈ। ਇਸ ਗੋਲੀ ਚੱਲਣ ਦੀ ਵਾਰਦਾਤ ਕਾਰਨ ਇਲਾਕੇ ਵਿਚ ਲੋਕ ਡਰੇ ਹੋਏ ਹਨ। ਰਣਜੀਤ ਐਵੇਨਿਊ 'ਚ ਚੱਲੀ ਗੋਲ਼ੀ, ਸਹਿਮ ਦਾ ਮਾਹੌਲਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪੁਲਿਸ ਇਸ ਮਾਮਲੇ ਸਬੰਧੀ ਸੰਜੀਦਗੀ ਨਾਲ ਜਾਂਚ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਵਿਚ ਪਹਿਲਾਂ ਵੀ ਗੋਲ਼ੀ ਚੋਲ ਦੀਆਂ ਵਾਰਦਾਤਾਂ ਵਾਪਰ ਚੁੱਕੀਆਂ ਹਨ। ਇਸ ਕਾਰਨ ਲੋਕ ਕਾਫੀ ਪਰੇਸ਼ਾਨ ਹੁੰਦੇ ਹਨ। ਰਣਜੀਤ ਐਵੇਨਿਊ 'ਚ ਚੱਲੀ ਗੋਲ਼ੀ, ਸਹਿਮ ਦਾ ਮਾਹੌਲਇਸ ਦੇ ਉਲਟ ਪੁਲਿਸ ਨੇ ਲੋਕਾਂ ਨੂੰ ਚੋਣ ਪ੍ਰਕਿਰਿਆ ਦੌਰਾਨ ਸਾਰਿਆਂ ਨੂੰ ਹਥਿਆਰ ਥਾਣੇ ਵਿਚ ਜਮ੍ਹਾਂ ਕਰਵਾਉਣ ਦੇ ਹੁਕਮ ਦਿੱਤੇ ਹੋਏ ਸਨ। ਇਸ ਦੇ ਉਲਟ ਚੋਣਾਂ ਤੋਂ ਦੋ ਬਾਅਦ ਹੀ ਗੋਲ਼ੀ ਚੱਲ਼ਣ ਦੀ ਵਾਰਦਾਤ ਵਾਪਰਨ ਕਾਰਨ ਪੁਲਿਸ ਦੀ ਕਾਰਵਾਈ ਉਤੇ ਸਵਾਲੀਆਂ ਨਿਸ਼ਾਨ ਖੜ੍ਹੇ ਕਰਦੀ ਹੈ। ਇਹ ਵੀ ਪੜ੍ਹੋ : ਪੰਜਾਬ ਦੇ ਥਰਮਲ ਪਲਾਂਟਾਂ ਉਤੇ ਮੁੜ ਮੰਡਰਾਉਣ ਲੱਗਾ ਕੋਲੇ ਦਾ ਸੰਕਟ

Related Post