ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ 'ਤੇ ਮਲੀ ਕਾਲਖ਼, ਜਾਣੋ ਪੂਰਾ ਮਾਮਲਾ

By  Jagroop Kaur December 15th 2020 09:22 AM -- Updated: December 15th 2020 09:24 AM

ਮੋਹਾਲੀ : ਮੰਗਲਵਾਰ ਦੀ ਸਵੇਰ ਮੋਹਾਲੀ ਦੇ ਇਲਾਕਾ ਬਲੌਂਗੀ ਦੇ ਨੇੜੇ ਸੜਕ ’ਤੇ ਲੱਗੇ ਹੋਰਡਿੰਗ ਅਤੇ ਇਸ਼ਤਿਹਾਰੀ ਬੋਰਡ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ’ਤੇ ਅਣਪਛਾਤੇ ਸ਼ਰਾਰਤੀ ਅਨਸਰਾਂ ਵੱਲੋਂ ਕਾਲਖ਼ ਮਲਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਤਸਵੀਰ ਬਲੌਂਗੀ ਰੋਡ ਨੂੰ ਜਾਂਦੇ ਹੋਏ ਸੜਕ 'ਤੇ ਲੱਗੇ ਹੋਰਡਿੰਗ 'ਤੇ ਲੱਗੀ ਹੋਈ ਹੈ।

ਇਸ ਸਬੰਧੀ ਸਾਬਕਾ ਕਾਂਗਰਸੀ ਕੌਂਸਲਰ ਕੁਲਜੀਤ ਸਿੰਘ ਬੇਦੀ ਅਤੇ ਹੋਰਨਾਂ ਵੱਲੋਂ ਫੇਜ਼ ਥਾਣਾ-1 ਦੇ ਐੱਸ. ਐੱਚ. ਓ. ਮਨਫੂਲ ਸਿੰਘ ਨੂੰ ਪੱਤਰ ਲਿਖ ਕੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਕਰਵਾਈ ਕਰਵਾਉਣ ਲਈ ਸ਼ਿਕਾਇਤ ਦਿੱਤੀ ਗਈ ਹੈ। ਸ਼ਿਕਾਇਤ 'ਚ ਉਹਨਾਂ ਕਿਹਾ ਕਿ ਅਜਿਹੇ ਬੋਰਡਾਂ ਨਾਲ ਛੇੜਛਾੜ ਕਰ ਕੇ ਸ਼ਰਾਰਤੀ ਅਨਸਰ ਸ਼ਹਿਰ ਦੇ ਮਾਹੌਲ ਨੂੰ ਖਰਾਬ ਕਰਨ ਦੀ ਫਿਰਾਕ 'ਚ ਹਨ ਅਤੇ ਅਜਿਹੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।

Keep out of Punjab, Capt Amarinder Singh tells Delhi CM Arvind Kejriwal

ਕੈਪਟਨ ਅਮਰਿੰਦਰ ਸਿੰਘ ਦੀ ਜਿਸ ਤਸਵੀਰ 'ਤੇ ਕਾਲਖ ਪੋਤੀ ਗਈ ਹੈ ਉਸ ’ਤੇ ‘ਕਿਸਾਨ ਖੁਸ਼ਹਾਲ, ਪੰਜਾਬ ਖੁਸ਼ਹਾਲ,ਪੰਜਾਬ ਸਰਕਾਰ ਕਿਸਾਨਾਂ ਨਾਲ’ ਦਾ ਸਲੋਗਨ ਲਿਖਿਆ ਹੋਇਆ ਹੈ। ਇਸ ਸਬੰਧੀ ਪੁਲਿਸ ਵੱਲੋ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਖਿਲਾਫ ਸ਼ਿਕੀਆਤ ਕਰ ਕੇ ਭਾਲ ਜਾਰੀ ਹੈ।

Related Post