ਰਿਸ਼ਤੇ ਮੁੜ ਹੋਏ ਤਾਰ-ਤਾਰ, ਪਤਨੀ ਨੇ ਸਾਥੀ ਨਾਲ ਮਿਲ ਕੇ ਬੀਮੇ ਦੇ ਪੈਸਿਆਂ ਲਈ ਪਤੀ ਨੂੰ ਮੌਤ ਦੇ ਘਾਟ ਉਤਾਰਿਆ

By  Ravinder Singh August 30th 2022 07:00 PM -- Updated: August 30th 2022 07:17 PM

ਪਟਿਆਲਾ : ਲਾਲਚ ਤੇ ਘਰੇਲੂ ਕਲੇਸ਼ ਨੇ ਇਕ ਹੋਰ ਘਰ ਉਜਾੜ ਦਿੱਤਾ ਹੈ। ਪੁਲਿਸ ਨੇ ਭਾਦਸੋਂ ਵਿਚ ਬਿਜਲੀ ਬੋਰਡ ਦੇ ਮੁਲਾਜ਼ਮ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ ਇਸ ਮਾਮਲੇ 'ਚ ਇਕ ਔਰਤ ਸਮੇਤ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੀ ਆਪਣੀ ਪਤਨੀ ਨਾਲ ਅਣਬਣ ਰਹਿੰਦੀ ਸੀ। ਪਤਨੀ ਨੇ ਆਪਣੇ ਪਤੀ ਦੇ ਬੀਮੇ ਦੇ 20 ਲੱਖ ਰੁਪਏ ਹੜੱਪਣ ਲਈ ਸਾਥੀ ਨਾਲ ਮਿਲ ਕੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ।

ਪਤਨੀ ਨੇ ਸਾਥੀ ਨਾਲ ਮਿਲ ਕੇ ਬੀਮੇ ਦੇ ਪੈਸਿਆਂ ਲਈ ਪਤੀ ਨੂੰ ਮੌਤ ਦੇ ਘਾਟ ਉਤਾਰਿਆਸੀਆਈਏ ਮੁਖੀ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਦੱਸਿਆ ਕਿ ਜਸਵਿੰਦਰ ਸਿੰਘ ਆਪਣੇ ਲੜਕੇ ਗੁਰਦੀਪ ਸਿੰਘ ਉਰਫ਼ ਕਾਕੂ ਨੂੰ ਵਿਦੇਸ਼ ਭੇਜਣਾ ਚਾਹੁੰਦਾ ਸੀ। ਪੁਲਿਸ ਨੇ ਤੁਰੰਤ ਹਰਕਤ ਵਿਚ ਆਉਂਦੇ ਹੋਏ ਤਿੰਨ ਮੁਲਜ਼ਮਾਂ ਨੂੰ ਅਨਾਜ ਮੰਡੀ ਭਾਦਸੋਂ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਐਸਐਸਪੀ ਪਾਰਿਕ ਨੇ ਦੱਸਿਆ ਕਿ ਜਸਵੀਰ ਸਿੰਘ ਪਤਨੀ ਅਸ਼ਪ੍ਰੀਤ ਕੌਰ ਵੀ ਵਾਰਡ ਨੰਬਰ 6 ਅਮਲੋਹ ਵਿੱਚ ਰਹਿੰਦੀ ਸੀ। ਇਨ੍ਹਾਂ ਦਾ ਇਕ ਲੜਕਾ ਧਨਵੰਤ ਸਿੰਘ (22) ਹੈ।

ਇਹ ਵੀ ਪੜ੍ਹੋ : ਪਟਿਆਲਾ ਦੇ ਚਾਰ ਹੋਰ ਖੇਤਰਾਂ ਨੂੰ ਅਫ਼ਰੀਕਨ ਸਵਾਈਨ ਫ਼ੀਵਰ ਨਾਲ ਪ੍ਰਭਾਵਤ ਜ਼ੋਨ ਐਲਾਨਿਆ

ਇਸ ਦੌਰਾਨ ਅਸ਼ਪ੍ਰੀਤ ਕੌਰ ਦੀ ਜਾਣ ਜਸਵਿੰਦਰ ਸਿੰਘ ਉਰਫ਼ ਬਿੰਦਰ ਵਾਸੀ ਡਕੌਂਦਾ ਨਾਲ ਹੋ ਗਈ। ਅਸ਼ਪ੍ਰੀਤ ਕੌਰ ਨੇ ਜਾਣਬੁੱਝ ਆਪਣੇ ਪਤੀ ਜਸਵੀਰ ਸਿੰਘ ਦੀ ਜਸਵਿੰਦਰ ਸਿੰਘ ਨਾਲ ਜਾਣ-ਪਛਾਣ ਕਰਵਾ ਦਿੱਤੀ ਸੀ। ਪੁਲਿਸ ਅਨੁਸਾਰ ਦੋਵਾਂ ਨੇ ਰਲ਼ ਕੇ ਜਸਵੀਰ ਨੂੰ ਮੌਤ ਦੇ ਘਾਟ ਉਤਾਰਨ ਦੀ ਸਾਜ਼ਿਸ਼ ਰਚੀ ਤਾਂ ਕਿ ਸਾਲ 2021 ਵਿਚ ਜਸਵੀਰ ਸਿੰਘ ਵੱਲੋਂ ਕਰਵਾਏ ਗਏ ਬੀਮੇ ਦੇ 20 ਲੱਖ ਰੁਪਏ ਹੜੱਪ ਸਕਣ।

ਰਿਪੋਰਟ-ਗਗਨਦੀਪ ਆਹੂਜਾ

-PTC News

 

Related Post