ਗੁਰੂ ਘਰ ਸੇਵਾ ਕਰਨ ਗਏ ਮੋਗਾ ਦੇ ਨੌਜਵਾਨ ਦੀ ਹੋਟਲ ਕਮਰੇ ਚੋਂ ਮਿਲੀ ਲਾਸ਼, ਪੁਲਿਸ ਪੜਤਾਲ ਜਾਰੀ

By  Jagroop Kaur June 10th 2021 01:48 PM

ਅੰਮ੍ਰਿਤਸਰ:- ਜਿਲਾ ਮੋਗਾ ਤੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਕਰਨ ਪਹੁੰਚੇ ਪਿੰਡ ਸੰਗਤਪੁਰਾ ਜਿਲਾ ਮੋਗਾ ਥਾਣਾ ਬਾਘਾ ਪੁਰਾਣਾ ਦੇ ਰਹਿਣ ਵਾਲੇ ਜਸਪ੍ਰੀਤ ਸਿੰਘ ਦੀ ਅਜ ਅੰਮ੍ਰਿਤਸਰ ਦੇ ਇਕ ਹੋਟਲ ਵਿਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਸਪ੍ਰੀਤ ਸਿੰਘ ਜੋ ਕਿ ਜਿਲਾ ਮੋਗਾ ਦਾ ਰਹਿਣ ਵਾਲਾ ਹੈ ਅਤੇ ਹਰ ਵਾਰ ਦੀ ਤਰਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਕਰਨ ਤੌ ਬਾਅਦ ਕਲ ਸ਼ਾਮ ਤੌ ਹੀ ਹੋਟਲ ਦੇ ਕਮਰੇ ਵਿਚ ਰਹਿ ਰਿਹਾ ਸੀ ਜਿਸਦੀ ਦੇਰ ਰਾਤ ਹੋਟਲ ਦੇ ਕਮਰੇ 'ਚ ਲਾਸ਼ ਬਰਾਮਦ ਹੋਈ ਹੈ ਜਿਸਦੇ ਚਲਦੇ ਪੁਲਿਸ ਪ੍ਰਸ਼ਾਸ਼ਨ ਵਲੌ ਲਾਸ਼ ਕਬਜੇ ਵਿਚ ਲੈ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ।

Read More :ਕੋਰੋਨਾ ਕਾਲ ‘ਚ ਕੇਂਦਰ ਸਰਕਾਰ ਵੱਲੋਂ ਕਰਮਚਾਰੀਆਂ ਲਈ ਵੱਡੀ ਰਾਹਤ

ਮਾਮਲੇ 'ਤੇ ਜਾਣਕਾਰੀ ਦਿੰਦਿਆਂ ਥਾਣਾ ਬੀ ਡਿਵੀਜ਼ਨ ਦੇ ਐਸ ਐਚ ਉ ਗੁਰਬਿੰਦਰ ਸਿੰਘ ਨੇ ਦਸਿਆ ਕਿ ਸਾਨੂੰ ਮਿਲੀ ਇਤਲਾਹ ਮੁਤਾਬਕ ਜਸਪ੍ਰੀਤ ਪੁਤਰ ਬਲਜੀਤ ਸਿੰਘ ਵਾਸੀ ਜਿਲਾ ਮੋਗਾ ਦਾ ਰਹਿਣ ਵਾਲਾ ਹੈ ਅਤੇ ਹਮੇਸ਼ਾ ਦੀ ਤਰਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਕਰਨ ਪਹੁੰਚਿਆ ਸੀ ਅਤੇ ਉਹ ਇਸ ਹੋਟਲ ਰਾਇਲ ਬੀ ਐਡ ਬੀ ਵਿਖੇ ਕਮਰਾ ਲੈ ਕੇ ਰਹਿ ਰਿਹਾ ਸੀ ਜਿਸਦੀ ਅਜ ਸ਼ਾਮ ਲਾਸ਼ ਹੋਟਲ ਦੇ ਕਮਰੇ ਵਿੱਚੋਂ ਮਿਲੀ ਹੈ ਫਿਲਹਾਲ ਅਜੇ ਮੌਤ ਦੇ ਕਾਰਨਾਂ ਦਾ ਪਤਾ ਨਹੀ ਲਗ ਸਕਿਆ ਹੈ

Nepal: 8 tourists from Kerala found dead in hotel room in Makwanpur's Daman  - News Nation English

Read More : ਜਾਣੋ ਕੀ ਹੈ ਸੂਰਜ ਗ੍ਰਹਿਣ ਦਾ ਸਮਾਂ ਅਤੇ ਕੀ ਹੈ ਸਾਲ ਦੇ ਪਹਿਲੇ ਗ੍ਰਹਿਣ...

ਉਥੇ ਹੀ ਹੋਟਲ ਮਾਲਿਕ ਦਾ ਕਹਿਣਾ ਹੈ ਕਿ ਜਸਪ੍ਰੀਤ ਬੀਤੇ ਕਈ ਸਾਲਾਂ ਤੌ ਉਹਨਾ ਦੇ ਹੋਟਲ ਵਿਚ ਠਹਿਰਦਾ ਸੀ ਅਤੇ ਬੀਤੀ ਸ਼ਾਮ ਵਿਚ ਉਸਨੇ ਹੋਟਲ ਵਿੱਚ ਕਮਰਾ ਲਿਆ ਹੋਇਆ ਸੀ ਪਰ ਅਜ ਸ਼ਾਮ ਜਦੌ ਉਸਦੇ ਕੁਝ ਦੌਸਤ ਉਸਨੂੰ ਮਿਲਣ ਆਏ ਤਾ ਉਸਦੇ ਦਰਵਾਜਾ ਨਾ ਖੋਲਣ ਦੇ ਚਲਦੇ ਜਦੌ ਉਹਨਾ ਦਰਵਾਜਾ ਤੋੜਿਆ ਗਿਆ ਤਾਂ ਅੰਦਰ ਜਸਪ੍ਰੀਤ ਸਿੰਘ ਦੀ ਲਾਸ਼ ਪਈ ਹੋਈ ਸੀ।ਜਿਸਦੇ ਚਲਦੇ ਉਹਨਾ ਪੁਲਿਸ ਨੂੰ ਸੁਚਿਤ ਕੀਤਾ ਹੈ।

ਪਰ ਇਥੇ ਗੌਰਤਲਬ ਇਹ ਹੈ ਕਿ ਜਿਸ ਹੋਟਲ ਵਿਚ ਜਸਪ੍ਰੀਤ ਰੁਕਿਆ ਸੀ ਉਹ ਸ੍ਰੀ ਹਰਿਮੰਦਰ ਸਾਹਿਬ ਦੇ ਬਿਲਕੁਲ ਨਜਦੀਕ ਹੈ ਅਤੇ ਹੋਟਲ ਮਾਲਿਕ ਵਲੋਂ ਹੋਟਲ ਦੇ ਬਾਹਰ ਕਿਸੇ ਵੀ ਤਰਾ ਦਾ ਬੋਰਡ ਵਗੈਰਾ ਨਹੀ ਲਗਾਇਆ ਗਿਆ ਹੈ ਅਤੇ ਨਾ ਹੀ ਹੋਟਲ ਵਿਚ ਸੀਸੀਟੀਵੀ ਕੈਮਰੇ ਲੱਗੇ ਹੌਏ ਸਨ ਅਜਿਹੈ ਮੌਕੇ ਹੋਟਲ ਵਿਚ ਕਿਸੇ

ਨੋਜਵਾਨ ਦੀ ਮੌਤ ਹੋਣਾ ਚਿੰਤਾ ਦਾ ਵਿਸ਼ਾ ਹੈ

Related Post