ਬੀਜੇਪੀ ਦੀਆਂ ਕੋਝੀਆਂ ਹਰਕਤਾਂ ਕਰਕੇ ਅੰਦੋਲਨ ਨੂੰ ਮਿਲੀ ਹੋਰ ਮਜਬੂਤੀ: ਕਿਸਾਨ ਜੱਥੇਬੰਦੀਆਂ

By  Jagroop Kaur January 29th 2021 09:33 PM

ਕਿਸਾਨਾਂ ਨੇ ਇਕ ਸਾਂਝੀ ਪ੍ਰੈੱਸ ਕਾਨਫਰੰਸ ਕਰ ਕੇ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਅਤੇ ਅਰਾਜਕਤਾ 'ਤੇ ਦੁੱਖ ਪ੍ਰਗਟ ਕਰਦਿਆਂ ਇਸ ਦੀ ਨਿੰਦਾ ਕੀਤੀ। ਕਿਸਾਨ ਮੋਰਚ ਦੇ ਆਗੂਆਂ ਨੇ ਕਿਹਾ ਕਿ ਕਿਉਂਕਿ ਇਹ ਟਰੈਕਟਰ ਪਰੇਡ ਕਿਸਾਨ ਮੋਰਚੇ ਵਲੋਂ ਸੱਦੀ ਗਈ ਸੀ, ਇਸ ਲਈ ਉਹ ਘਟਨਾ ਦੀ ਜ਼ਿੰਮੇਵਾਰੀ ਲੈਂਦੇ ਹੋਏ ਅਫ਼ਸੋਸ ਪ੍ਰਗਟ ਕਰਦੇ ਹਨ। ਉਥੇ ਹੀ ਇਸ ਤੋਂ ਬਾਅਦ ਜੋ ਦਿੱਲੀ ਪੁਲਿਸ ਅਤੇ ਯੂਪੀ ਪੁਲਿਸ ਦਾ ਵਤੀਰਾ ਕਿਸਾਨ ਆਗੂਆਂ ਨਾਲ ਅਤੇ ਕਿਸਾਨ ਸੰਘਰਸ਼ ਦਾ ਸਮਰਥਨ ਕਰ ਰਹੇ ਹਨ ਉਹਨਾਂ ਨਾਲ ਕਰ ਰਹੇ ਹਨ ਉਸ ਦੀ ਨਿੰਦਾ ਕੀਤੀ।  ਕਾਨਫਰੰਸ 'ਚ ਕਹੀਆਂ ਅਹਿਮ ਗੱਲਾਂ 30 ਜਨਵਰੀ ਨੂੰ ਸਦਭਾਵਨਾ ਦਿਵਸ ਮਨਾਇਆ ਜਾਵੇਗਾ ਹਰ ਮੋਰਚੇ ਤੇ ਸਵੇਰੇ 9 ਵਜੇ ਤੋਂ 5 ਵਜੇ ਤੱਕ ਭੁੱਖ ਹੜਤਾਲ ਕੀਤੀ ਜਾਵੇਗੀ ਬੀਜੇਪੀ ਆਰਐੱਸਐੱਸ ਵੱਲੋਂ ਕਿਸਾਨਾਂ ਦੇ ਦਮਨ ਦੀ ਕਾਰਵਾਈ ਦੀ ਨਿਖੇਧੀ ਕਰਦੇ ਹਾਂ ਇੱਥੇ ਜਾਤੀ, ਧਰਮ ਦਾ ਸਵਾਲ ਨਹੀਂ, 80 ਫੀਸਦੀ ਆਬਾਦੀ ਦੇ ਢਿੱਡ ਦਾ ਮਸਲਾ ਹੈ ਬੀਜੇਪੀ ਨੂੰ ਭਾਈਚਾਰਕ ਸਾਂਝ ਵਿਗਾੜਨ ਦੀ ਆਦਤ ਛੱਡਣੀ ਹੋਵੇਗੀ ਗਾਜੀਪੁਰ ਬਾਰਡਰ ਤੇ ਬੀਜੇਪੀ ਦੇ ਲੋਕਾਂ ਨੇ ਕੀਤਾ ਹਮਲਾ-ਰਾਜੇਵਾਲ ਇਸ ਅੰਦੋਲਨ ਨੂੰ ਤੋੜਨ ਦੀ ਸਾਜਿਸ਼ ਬੇਨਕਾਬ ਹੋਈ ਹਮਲਾਵਰਾਂ ਦਾ ਸਾਹਮਣਾ ਕਰਨ ਵਾਲੇ ਕਿਸਾਨਾਂ ਦੇ ਹੌਂਸਲੇ ਦੀ ਸ਼ਲਾਘਾ ਕਰਦੇ ਹਾਂ ਬੀਜੇਪੀ ਦੇ ਹਮਲਿਆਂ ਕਰਕੇ ਅੰਦੋਲਨ ਹੋਰ ਮਜ਼ਬੂਤ ਹੋਇਆ ਸਿੰਘੂ ਬਾਰਡਰ ਤੇ ਹਮਲੇ ਲਈ ਸਰਕਾਰੀ ਮੁਲਾਜ਼ਮਾਂ ਨੂੰ ਭੇੱਜਿਆ ਗਿਆ ਅਸੀਂ ਆਪਣਾ ਸੱਚ ਦੇਸ਼ ਦੇ ਸਾਹਮਣੇ ਨਾ ਰੱਖ ਸਕੀਏ, ਇਸ ਲਈ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਪੁਲਿਸ ਨੇ 36 ਕਿਸਾਨ ਆਗੂਆਂ ਦੇ ਖਿਲਾਫ ਐੱਫਆਈਆਰ ਦਰਜ ਕੀਤੀ ਅਗਲੇ ਦਿਨ ਕਾਰਣ ਦੱਸੋ ਨੋਟਿਸ ਦਿੱਤਾ ਪੰਜਾਬ ਚ ਸਾਡੇ ਖਿਲਾਫ ਲੁੱਕ ਆਉਟ ਨੋਟਿਸ ਭੇੱਜੇ ਅਸੀਂ ਇਸ ਡਰਾਉਣ ਵਾਲੀ ਕਾਰਵਾਈ ਦੀ ਨਿਖੇਧੀ ਕਰਦੇ ਹਾਂ ,ਹਰ ਮੋਰਚੇ ਤੇ ਇੰਟਰਨੈੱਟ ਸੇਵਾ ਬਹਾਲ ਕੀਤੀ ਜਾਵੇ ਹੋਰ ਪੜ੍ਹੋ : ਸਿੰਘੂ ਬਾਰਡਰ ‘ਤੇ ਕਿਸਾਨਾਂ ‘ਤੇ ਪੱਥਰਬਾਜ਼ੀ , ਤੋੜੇ ਕਿਸਾਨਾਂ ਦੇ ਟੈਂਟ , ਪੁਲਿਸ ਨੇ ਛੱਡੇ ਹੰਝੂ ਗੈਸ ਦੇ ਗੋਲੇ    ਇਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਬਲੀਦਾਨ ਦਿਵਸ 30 ਜਨਵਰੀ ਨੂੰ ਇਕ ਦਿਨ ਦੀ ਭੁੱਖ ਹੜਤਾਲ ਕਰਨਗੇ । ਉਨ੍ਹਾਂ ਇਹ ਗੱਲ ਦੋਹਰਾਈ ਕਿ ਕਿਸਾਨ ਅੰਦੋਲਨ ਜਾਰੀ ਸੀ, ਜਾਰੀ ਹੈ ਅਤੇ ਜਾਰੀ ਰਹੇਗਾ। ਕਿਸਾਨਾਂ ਨੇ ਮੰਗਲਵਾਰ ਦੀ ਘਟਨਾ ਪਿੱਛੋਂ ਹੁਣ ਇਕ ਫ਼ਰਵਰੀ ਨੂੰ ਸੰਸਦ ਭਵਨ ਵੱਲ ਮਾਰਚ ਕਰਨ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਹੈ। ਪਰ ਅੰਦੋਲਨ ਜਾਰੀ ਰਹੇਗਾ।

Related Post