ਇਸ ਦੇਸ਼ 'ਚ ਨਹੀਂ ਆਇਆ ਕੋਈ ਨਵਾਂ ਕੋਰੋਨਾ ਮਰੀਜ਼, ਹੁਣ ਤੱਕ ਨਹੀਂ ਹੋਈ ਇੱਕ ਵੀ ਮੌਤ

By  Shanker Badra June 10th 2020 08:11 PM

ਇਸ ਦੇਸ਼ 'ਚ ਨਹੀਂ ਆਇਆ ਕੋਈ ਨਵਾਂ ਕੋਰੋਨਾ ਮਰੀਜ਼, ਹੁਣ ਤੱਕ ਨਹੀਂ ਹੋਈ ਇੱਕ ਵੀ ਮੌਤ:ਵਿਅਤਨਾਮ : ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਹਫੜਾ -ਦਫੜੀ ਮਚਾ ਦਿੱਤੀ ਹੈ। ਜਿੱਥੇ ਵਿਸ਼ਵ ਭਰ ਦੇ ਮੁਲਕ ਕੋਰੋਨਾ ਮਹਾਂਮਾਰੀ ਦੀ ਚਪੇਟ ਵਿਚ ਆਏ ਹੋਏ ਹਨ ,ਓਥੇ ਹੀ ਇੱਕ ਦੇਸ਼ ਅਜਿਹਾ ਵੀ ਹੈ ,ਜਿੱਥੇ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਨੇ ਦਸਤਕ ਨਹੀਂ ਦਿੱਤੀ।

ਉਸ ਦੇਸ਼ ਦੇ ਸ਼ਿਹਤ ਮੰਤਰਾਲੇ ਅਨੁਸਾਰ ਵਿਅਤਨਾਮ 'ਚ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਵਾਇਰਸ ਦਾ ਕੋਈ ਨਵਾਂ ਮਾਮਲਿਆਂ ਸਾਹਮਣੇ ਨਹੀਂ ਆਇਆ ,ਜਿਸ ਕਰਕੇ ਓਥੇ ਦੇ ਲੋਕਾਂ ਲਈ ਰਾਹਤ ਵਾਲੀ ਖ਼ਬਰ ਹੈ। ਇਸ ਦੇ ਨਾਲ ਹੀ ਵੱਡੀ ਗੱਲ ਇਹ ਹੈ ਕਿ ਹੁਣ ਤੱਕ ਇੱਥੇ ਇਕ ਵੀ ਮੌਤ ਨਹੀਂ ਹੋਈ ਹੈ।

ਦੱਸ ਦੇਈਏ ਕਿ ਵਿਅਤਨਾਮ ਦੇਸ਼ 'ਚ ਕੋਰੋਨਾ ਵਾਇਰਸ ਦੇ ਕੁੱਲ 332 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 316 ਮਰੀਜ਼ ਠੀਕ ਹੋ ਚੁੱਕੇ ਹਨ। ਹੁਣ ਤੱਕ ਇੱਥੇ ਇਕ ਵੀ ਮੌਤ ਨਹੀਂ ਹੋਈ ਹੈ। ਦੂਜੇ ਪਾਸੇ ਜੇ ਭਾਰਤ ਦੀ ਗੱਲ ਕਰੀਏ ਤਾਂ  ਭਾਰਤ 'ਚ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ 2.76 ਲੱਖ ਨੂੰ ਪਾਰ ਕਰ ਗਈ ਹੈ,ਜਦਕਿ ਮਰਨ ਵਾਲਿਆਂ ਦੀ ਗਿਣਤੀ 7700 ਤੋਂ ਜ਼ਿਆਦਾ ਹੋ ਗਈ ਹੈ।

-PTCNews

Related Post