ਕੋਰੋਨਾ ਦਾ ਕਹਿਰ , ਪੰਜਾਬ ਦੇ ਇਸ ਜ਼ਿਲੇ 'ਚ ਕੋਰੋਨਾ ਨੇ ਤੜਕੇ ਹੀ ਲਈ ਇੱਕ ਹੋਰ ਜਾਨ

By  Shanker Badra June 12th 2020 11:18 AM

ਕੋਰੋਨਾ ਦਾ ਕਹਿਰ , ਪੰਜਾਬ ਦੇ ਇਸ ਜ਼ਿਲੇ 'ਚ ਕੋਰੋਨਾ ਨੇ ਤੜਕੇ ਹੀ ਲਈ ਇੱਕ ਹੋਰ ਜਾਨ:ਜਲੰਧਰ : ਕੋਰੋਨਾ ਵਾਇਰਸ ਨੇ ਦੁਨੀਆ ਭਰ ਵਿੱਚ ਤਬਾਹੀ ਮਚਾਈ ਹੋਈ ਹੈ। ਪੰਜਾਬ ਵਿਚ ਵੀ ਕੋਰੋਨਾ ਵਾਇਰਸ ਲਗਾਤਾਰ ਆਪਣਾ ਕਹਿਰ ਵਿਖਾ ਰਿਹਾ ਹੈ। ਜਿਥੇ ਪਾਜ਼ੀਟਿਵ ਕੇਸਾਂ ਦੀ ਗਿਣਤੀ ਵਧੀ ਹੈ ,ਉਥੇ ਹੁਣ ਮੌਤਾਂ ਦੀ ਗਿਣਤੀ ਵੀ ਵਧਣੀ ਸ਼ੁਰੂ ਹੋ ਗਈ ਹੈ। ਪੰਜਾਬ ਵਿੱਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਕਰਕੇ 4 ਮੌਤਾਂ ਹੋ ਗਈਆਂ ਹਨ ਅਤੇ ਇੱਕ ਮੌਤ ਅੱਜ ਸਵੇਰੇ ਹੋ ਗਈ ਹੈ। ਜਲੰਧਰ 'ਚ ਕੋਰੋਨਾ ਵਾਇਰਸ ਕਾਰਨ ਅੱਜ ਇਕ ਹੋਰ ਮਰੀਜ਼ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਦਿਲਬਾਗ ਨਗਰ ਦੀ ਰਹਿਣ ਵਾਲੀ 67 ਸਾਲਾ ਔਰਤ ਨੇ ਕੋਰੋਨਾ ਕਾਰਨ ਜ਼ੇਰੇ ਇਲਾਜ ਅੱਜ ਲੁਧਿਆਣਾ ਦੇ ਡੀ.ਐੱਮ.ਸੀ ਹਸਪਤਾਲ 'ਚ ਦਮ ਤੋੜ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮਹਿਲਾ ਪਿਛਲੇ ਕੁਝ ਦਿਨਾਂ ਤੋਂ ਲੁਧਿਆਣਾ ਦੇ ਹਸਪਤਾਲ 'ਚ ਇਲਾਜ਼ ਅਧੀਨ ਸੀ। ਕੋਰੋਨਾ ਕਾਰਨ ਜਲੰਧਰ 'ਚ ਮਰਨ ਵਾਲਿਆਂ ਦੀ ਗਿਣਤੀ ਹੁਣ 11 ਹੋ ਚੁੱਕੀ ਹੈ। ਦੱਸ ਦੇਈਏ ਕਿ ਵੀਰਵਾਰ ਨੂੰ ਜਿਹੜੇ 12 ਲੋਕ ਪਾਜ਼ੀਟਿਵ ਪਾਏ ਗਏ ਹਨ, ਇਨ੍ਹਾਂ ਵਿਚੋਂ 5 ਮਰੀਜ਼ ਹਰਬੰਸ ਨਗਰ 'ਚ ਦਿੱਲੀ ਤੋਂ ਆਏ ਇੱਕੋ ਹੀ ਪਰਿਵਾਰ ਦੇ ਮੈਂਬਰ ਹਨ। [caption id="attachment_411209" align="aligncenter" width="300"]This district in Punjab reports another death due to coronavirus ਕੋਰੋਨਾ ਦਾ ਕਹਿਰ , ਪੰਜਾਬ ਦੇ ਇਸ ਜ਼ਿਲੇ 'ਚ ਕੋਰੋਨਾ ਨੇ ਤੜਕੇ ਹੀ ਲਈ ਇੱਕ ਹੋਰ ਜਾਨ[/caption] ਇਨ੍ਹਾਂ ਵਿਚ 10 ਮਹੀਨਿਆਂ ਦੀ ਲੜਕੀ, 69 ਸਾਲ ਤੇ 35 ਸਾਲ ਦੇ ਪੁਰਸ਼ ਅਤੇ 63 ਤੇ 29 ਸਾਲ ਦੀਆਂ ਔਰਤਾਂ ਸ਼ਾਮਲ ਹਨ। ਦਿੱਲੀ ਤੋਂ ਹੀ ਫਿਲੌਰ 'ਚ ਕੰਮ ਦੀ ਤਲਾਸ਼ 'ਚ ਆਪਣੇ ਰਿਸ਼ਤੇਦਾਰ ਦੇ ਘਰ ਆਇਆ ਇਕ 35 ਸਾਲਾ ਵਿਅਕਤੀ ਪਾਜ਼ੀਟਿਵ ਪਾਇਆ ਗਿਆ ਹੈ। ਇਸ ਤੋਂ ਇਲਾਵਾ ਅਵਤਾਰ ਨਗਰ ਦਾ 34 ਸਾਲ ਦਾ ਵਿਅਕਤੀ, ਬੂਟਾ ਮੰਡੀ ਦਾ 40 ਸਾਲ ਦਾ ਵਿਅਕਤੀ, ਦੁਬਈ ਤੋਂ ਆਈ ਸ਼ਹੀਦ ਬਾਬਾ ਦੀਪ ਸਿੰਘ ਨਗਰ ਦੀ 27 ਸਾਲ ਦੀ ਔਰਤ ਵੀ ਕੋਰੋਨਾ ਪਾਜ਼ੀਟਿਵ ਹੈ। -PTCNews

Related Post