ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਸਫ਼ਲਤਾ, 3 ਅੱਤਵਾਦੀ ਕੀਤੇ ਢੇਰ

By  Riya Bawa September 23rd 2021 07:25 PM -- Updated: September 23rd 2021 07:31 PM

ਸ੍ਰੀਨਗਰ: ਜੰਮੂ ਕਸ਼ਮੀਰ 'ਚ ਉੜੀ ਦੇ ਨੇਡੇ ਰਾਮਪੁਰ ਸੈਕਟਰ 'ਚ ਅੱਜ ਸੁਰੱਖਿਆ ਬਲਾਂ ਨੂੰ ਵੱਡੀ ਸਫ਼ਲਤਾ ਮਿਲੀ। ਘੁਸਪੈਠ ਦੀ ਕੋਸ਼ਿਸ਼ ਕਰ ਰਹੇ 3 ਅੱਤਵਾਦੀਆਂ ਨੂੰ ਸੁਰੱਖਿਆ ਬਲਾਂ ਨੇ ਢੇਰ ਕੀਤਾ ਹੈ। ਇਸ ਤੋਂ ਬਾਅਦ ਵੱਡੀ ਮਾਤਰਾ 'ਚ ਹਥਿਆਰ ਵੀ ਬਰਾਮਦ ਕੀਤੇ ਗਏ। ਇਸ 'ਚ ਪੰਜ ਏਕੇ 47, 8 ਪਿਸਤੌਲ ਤੇ 70 ਹੈਂਡ ਗ੍ਰੇਨੇਡ ਸ਼ਾਮਲ ਹਨ।

The Indian Army successfully foiled an infiltration attempt at the Line of Control in the Keran sector on Friday

ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਹਾਲ ਹੀ 'ਚ ਅੱਤਵਾਦੀ ਮਕਬੂਜ਼ਾ ਕਸ਼ਮੀਰ ਤੋਂ ਭਾਰਤੀ ਸਰਹੱਦ 'ਚ ਦਾਖਲ ਹੋਏ ਸਨ। ਲੈਫਟੀਨੈਂਟ ਜਨਰਲ ਡੀਪੀ ਪਾਂਡੇ ਨੇ ਕਿਹਾ ਕਿ ਅੱਜ ਸਵੇਰੇ ਹਾਥਲੰਗਾ ਦੇ ਜੰਗਲਾਂ 'ਚ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ ਛੇਤੀ ਹੀ ਨੂੰ ਨਾਕਾਮ ਕਰ ਦਿੱਤਾ ਗਿਆ।

Army foils infiltration bid in J-K's Poonch; search operation underway - India News

ਉਨ੍ਹਾਂ ਕਿਹਾ ਕਿ ਮਾਰੇ ਗਏ ਅੱਤਵਾਦੀਆਂ 'ਚੋਂ ਇੱਕ ਪਾਕਿਸਤਾਨੀ ਹੈ, ਬਾਕੀ ਦੇ ਅੱਤਵਾਦੀਆਂ ਬਾਰੇ ਪਤਾ ਲਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਕੰਟਰੋਲ ਰੇਖਾ ਕੋਲ ਸ਼ੱਕੀ ਗਤੀਵਿਧੀਆਂ ਦਾ ਪਤਾ ਚੱਲਣ ਤੋਂ ਬਾਅਦ ਫੌਜ ਨੇ 18 ਸਤੰਬਰ ਦੀ ਰਾਤ ਉੜੀ ਸੈਕਟਰ 'ਚ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਸੀ ਜੋ ਕਿ ਅਸਫਲ ਰਿਹਾ।

Pakistani terrorist killed as Indian Army foils infiltration bid along LoC in Jammu and Kashmir's Rajouri - The Economic Times

-PTC News

Related Post