ਦਿੱਲੀ ਬਾਰਡਰਾਂ 'ਤੇ ਗਈ ਪੰਜਾਬ ਤੇ ਹਰਿਆਣਾ ਦੇ ਤਿੰਨ ਹੋਰ ਕਿਸਾਨਾਂ ਦੀ ਜਾਨ

By  Jagroop Kaur January 25th 2021 02:02 PM -- Updated: January 25th 2021 03:56 PM

ਮਾਨਸਾ : ਦਿੱਲੀ ਦੇ ਬਰਡਰਾਂ 'ਤੇ ਖੇਤੀ ਬਿੱਲਾਂ ਖਿਲਾਫ ਰੋਸ ਜਤਾਆ ਰਹੇ ਕਿਸਾਨਾਂ ਦੀਆਂ ਲਗਾਤਾਰ ਮੌਤਾਂ ਹੋ ਰਹੀਆਂ ਹਨ। ਤਾਜ਼ਾ ਮੰਦਭਾਗੀ ਖਬਰ ਮੁੜ ਤੋਂ ਸਾਹਮਣੇ ਆਈ ਹੈ ਜਿਥੇ ਕਿਸਾਨ ਅੰਦੋਲਨ ਵਿਚ ਤਿੰਨ ਕਿਸਾਨ ਹੋਰ ਮਾਰੇ ਗਏ ਇਹਨਾਂ 'ਚ ਦੋ ਹਰਿਆਣਾ ਅਤੇ ਪੰਜਾਬ ਦੇ ਇਕ ਕਿਸਾਨ ਦੀ ਮੌਤ ਹੋ ਗਈ। ਗੁਰਮੀਤ ਦੀ ਮੌਤ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਹੋਈ। ਹਿਸਾਰ ਦੇ ਬਾਗਲਾ ਪਿੰਡ ਦੇ ਇੱਕ ਕਿਸਾਨ ਜੈਵੀਰ ਦੀ ਵੀ ਮੌਤ ਹੋ ਗਈ। ਰਾਤ ਨੂੰ ਮਿਰਚਪੁਰ ਦੇ ਜੋਗਿੰਦਰ ਦੀ ਵੀ ਮੌਤ ਹੋ ਗਈ।Farmers death in protest: Those who think that farmers protesting against farm laws 2020 in Delhi are having fun should think again. Kisan Andolan

ਹੋਰ ਪੜ੍ਹੋ :ਟਰੈਕਟਰ ਮਾਰਚ ਨੂੰ ਲੈਕੇ ਦਿੱਲੀ ਪੁਲਿਸ ਨੇ ਕਹੀ ਵੱਡੀ ਗੱਲ, ਕਿਸਾਨਾਂ ਨੇ ਦੱਸਿਆ ਆਪਣਾ ਫੈਸਲਾ

ਮ੍ਰਿਤਕ ਕਿਸਾਨਾਂ ਦੀ ਉਮਰ 41 ਤੋਂ 48 ਸਾਲ ਦੇ ਵਿਚਕਾਰ ਹੈ। ਤਿੰਨਾਂ ਕਿਸਾਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਇਸ ਦੀ ਸਪਸ਼ਟ ਵਿਆਖਿਆ ਕਿਸਾਨਾਂ ਦੀ ਮੌਤ ਦਾ ਕਾਰਨ ਨਹੀਂ ਸੀ। ਹਾਲਾਂਕਿ ਗੁਰਮੀਤ ਸਿੰਘ ਦੇ ਦਿਲ ਦੀ ਧੜਕਣ ਰੁਕਣ ਕਾਰਨ ਮੌਤ ਦੀ ਗੱਲ ਸਾਹਮਣੇ ਆਈ ਹੈ।

ਹੋਰ ਪੜ੍ਹੋ :ਦਿੱਲੀ ਪੁਲਿਸ ਨੇ 26 ਜਨਵਰੀ ਦੀ ਟਰੈਕਟਰ ਪਰੇਡ ਨੂੰ ਦਿੱਤੀ ਹਰੀ ਝੰਡੀ, ਸ਼ਰਤਾਂ ਦੇ ਅਧਾਰ ‘ਤੇ ਹੋਵੇਗਾ ਕਿਸਾਨਾਂ ਦਾ ਮਾਰਚ

ਦੱਸਣਯੋਗ ਹੈ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਧਿੰਗੜ੍ਹ ਦੇ ਕਿਸਾਨ ਗੁਰਮੀਤ ਦੀ ਦਿੱਲੀ ਦੇ ਟਿਕਰੀ ਬਾਰਡਰ 'ਤੇ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਗੁਰਮੀਤ ਸਿੰਘ (50) ਪੁੱਤਰ ਗੁਰਨਾਮ ਸਿੰਘ ਬੀਤੇ ਕੱਲ੍ਹ ਹੀ ਟਰੈਕਟਰ ਲੈ ਕੇ ਗਣਤੰਤਰ ਕਿਸਾਨ ਪਰੇਡ 'ਚ ਸ਼ਾਮਿਲ ਹੋਣ ਲਈ ਦਿੱਲੀ ਗਿਆ ਸੀ ਅਤੇ ਉਸ ਨੂੰ ਅੱਜ ਸਵੇਰ ਸਮੇਂ ਦਿਲ ਦਾ ਦੌਰਾ ਪੈ ਗਿਆ।

ਇਸ ਤੋਂ ਬਾਅਦ ਉਸ ਨੂੰ ਬਹਾਦਰਗੜ੍ਹ ਦੇ ਇਕ ਹਸਪਤਾਲ 'ਚ ਮੌਤ ਦਾਖ਼ਲ ਕਰਾਇਆ ਗਿਆ, ਜਿੱਥੇ ਕਿ ਉਸ ਦੀ ਮੌਤ ਹੋ ਗਈ। ਭਾਰਤੀ ਕਿਸਾਨ ਯੂਨੀਅਨ (ਡਕੌਦਾ) ਦੇ ਜ਼ਿਲ੍ਹਾ ਜਨਰਲ ਸਕੱਤਰ ਮਹਿੰਦਰ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਉਸ ਦੀ ਮ੍ਰਿਤਕ ਦੇਹ ਸ਼ਾਮ ਤੱਕ ਪਿੰਡ ਪਹੁੰਚ ਜਾਵੇਗੀ।

 

ਉਥੇ ਹੀ ਕਿਸਾਨ ਆਗੂ ਦੀ ਮੌਤ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ (ਡਕੌਦਾ) ਦੇ ਆਗੂ ਬਲਵਿੰਦਰ ਸ਼ਰਮਾ ਨੇ ਸਰਕਾਰ ਤੋਂ ਕਿਸਾਨ ਦੇ ਪਰਿਵਾਰ ਲਈ ਮੁਆਵਜ਼ੇ ਅਤੇ ਨੌਕਰੀ ਦੀ ਮੰਗ ਕੀਤੀ ਹੈ ਉੱਥੇ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਆਪਣਾ ਅੜੀਅਲ ਰੱਵਈਆ ਛੱਡੇ ਤਾਂ ਕਿ ਕਿਸਾਨਾਂ ਮਜ਼ਦੂਰਾਂ ਦੀਆਂ ਜਾ ਰਹੀਆਂ ਜਾਨਾਂ ਨੂੰ ਬਚਾਇਆ ਜਾ ਸਕੇ।

Related Post