ਪੰਜਾਬ ਦੇ ਤਿੰਨ ਅਧਿਆਪਕਾਂ ਨੂੰ ਕੌਮੀ ਪੁਰਸਕਾਰ ਨਾਲ ਕੀਤਾ ਜਾਵੇਗਾ ਸਨਮਾਨਿਤ

By  Jasmeet Singh August 27th 2022 01:58 PM -- Updated: August 27th 2022 02:44 PM

ਚੰਡੀਗੜ੍ਹ, 27 ਅਗਸਤ: ਸੂਬੇ ਦੇ ਤਿੰਨ ਅਧਿਆਪਕਾਂ ਨੂੰ 'ਨੈਸ਼ਨਲ ਅਵਾਰਡ ਟੂ ਟੀਚਰਜ਼ 2022' (National Awards To Teachers 2022) ਲਈ ਚੁਣਿਆ ਗਿਆ ਹੈ। ਸਕੂਲੀ ਸਿੱਖਿਆ ਵਿੱਚ ਵਿਲੱਖਣ ਯੋਗਦਾਨ ਲਈ ਇਸ ਸਾਲ ਪੂਰੇ ਮੁਲਕ ਵਿੱਚੋਂ 46 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਨ੍ਹਾਂ ਅਧਿਆਪਕਾਂ ਨੂੰ 5 ਸਤੰਬਰ ਨੂੰ ਆਉਣ ਵਾਲੇ ਅਧਿਆਪਕ ਦਿਵਸ ਮੌਕੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ (President Draupadi Murmu) ਸਨਮਾਨਿਤ ਕਰਨਗੇ।

ਪੰਜਾਬ ਦੇ ਜਿਹੜੇ ਤਿੰਨ ਅਧਿਆਪਕਾਂ ਨੂੰ ਸਨਮਾਨਿਤ ਕਰਨ ਲਈ ਚੁਣਿਆ ਗਿਆ ਉਨ੍ਹਾਂ ਵਿੱਚੋਂ ਬੀਸੀਐਮ ਸਕੂਲ ਬਸੰਤ ਐਵੇਨਿਊ ਦੁੱਗਰੀ, ਲੁਧਿਆਣਾ ਦੇ ਪ੍ਰਿੰਸੀਪਲ ਡਾ. ਵੰਦਨਾ ਸ਼ਾਹੀ (Dr. Vandana Shahi) ਨੂੰ ਸਕੂਲ ਵਿੱਚ “ਵੀ ਕੇਅਰ” ਅਤੇ “ਰੀਚ” ਵਰਗੇ ਕਈ ਕਮਿਊਨਿਟੀ ਆਊਟਰੀਚ ਪ੍ਰੋਗਰਾਮਾਂ ਦੀ ਸ਼ੁਰੂਆਤ ਕਰਨ ਲਈ ਚੁਣਿਆ ਗਿਆ ਹੈ। ਉਨ੍ਹਾਂ ਦੇ ਮਾਰਗਦਰਸ਼ਨ ਵਿੱਚ ਇਸ ਸਕੂਲ ਦੇ ਵਿਦਿਆਰਥੀ 'ਨਾਸਾ' ਦੇ ਪ੍ਰੋਗਰਾਮਾਂ ਲਈ ਚੁਣੇ ਗਏ ਅਤੇ ਕਈ ਮੁਕਾਬਲੇ ਵੀ ਜਿੱਤੇ ਹਨ।

ਦੂਜੇ ਨੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੀਹਲਾ (ਬਰਨਾਲਾ) ਵਿਖੇ ਬਤੌਰ ਮੁੱਖ ਅਧਿਆਪਕ ਤਾਇਨਾਤ ਹਰਪ੍ਰੀਤ ਸਿੰਘ (Harpreet Singh) ਜੋ ਸਾਲ 2002 'ਚ ਇਸ ਸਕੂਲ 'ਚ ਆਏ ਸਨ। ਉਦੋਂ ਤੋਂ ਹੁਣ ਤੱਕ 39 ਲੱਖ ਰੁਪਏ ਦੇ ਖਰਚ ਨਾਲ ਅੱਜ ਸਕੂਲ ਵਿਚ ਇੱਕ ਐਜੂਕੇਸ਼ਨ ਐਕਟੀਵਿਟੀ ਪਾਰਕ, ਡਿਜੀਟਲ ਕਲਾਸਰੂਮ, ਇੱਕ ਸਮਾਰਟ ਲੈਂਗੂਏਜ ਲੈਬ, ਇੱਕ ਕੰਪਿਊਟਰ ਲੈਬ, ਇੱਕ ਮਲਟੀਪਰਪਜ਼ ਹਾਲ, ਇੱਕ ਆਡੀਟੋਰੀਅਮ ਅਤੇ ਸਾਰੇ ਵਿਦਿਆਰਥੀਆਂ ਲਈ ਹੋਰ ਲੋੜੀਂਦੀਆਂ ਸਹੂਲਤਾਂ ਹਨ।

ਤੀਜੇ ਨੇ ਮਾਨਸਾ ਦੇ ਦਾਤਵਾਸ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਅਰੁਣ ਕੁਮਾਰ ਗਰਗ (Arun Kumar Garg) ਜੋ ਕਿ ਗਣਿਤ ਦੇ ਅਧਿਆਪਕ ਹਨ। ਉਹ ਵਿਦਿਆਰਥੀਆਂ ਅਤੇ ਅਧਿਆਪਕਾਂ ਦੋਵਾਂ ਦੀ ਸਹੂਲਤ ਲਈ YouTube 'ਤੇ ਇੱਕ ਮੁਫਤ ਆਨਲਾਈਨ ਚੈਨਲ ਚਲਾਉਂਦੇ ਹਨ। ਉਨ੍ਹਾਂ ਕੋਵਿਡ ਦੇ ਦੌਰਾਨ ਇਹ ਚੈਨਲ ਸ਼ੁਰੂ ਕੀਤਾ ਸੀ। ਚੈਨਲ ਦੇ ਇਸ ਵੇਲੇ 11,000 ਤੋਂ ਵੱਧ ਸਬਸਕ੍ਰਾਈਬਰਸ ਹਨ।



-PTC News

Related Post