Aarogya Setu ਐਪ 'ਚ ਕਰਨਾ ਹੋਵੇਗਾ ਇਹ ਕੰਮ ,ਸਰਕਾਰ ਦੇਵੇਗੀ 1 ਲੱਖ ਦਾ ਇਨਾਮ

By  Shanker Badra May 27th 2020 07:02 PM

Aarogya Setu ਐਪ 'ਚ ਕਰਨਾ ਹੋਵੇਗਾ ਇਹ ਕੰਮ ,ਸਰਕਾਰ ਦੇਵੇਗੀ 1 ਲੱਖ ਦਾ ਇਨਾਮ:ਨਵੀਂ ਦਿੱਲੀ : ਕੋਰੋਨਾ ਨੂੰ ਰੋਕਣ ਲਈ ਕੇਂਦਰ ਸਰਕਾਰ ਨੇ ਅਰੋਗਿਆ ਸੇਤੂ ਐਪ ਨੂੰ ਲਾਜ਼ਮੀ ਕਰ ਦਿੱਤਾ ਹੈ। ਇਸ ਐਪ ਦੀ ਸੁਰੱਖਿਆ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਹਨ। ਜਿਸ ਕਰਕੇ ਸਰਕਾਰ ਨੇ ਆਰੋਗਿਆ ਸੇਤੂ ਐਪ 'ਚ ਪ੍ਰਾਈਵੇਸੀ ਸਬੰਧੀ ਚਿੰਤਾ ਨੂੰ ਦੂਰ ਕਰਨ ਲਈ ਸ੍ਰੋਤ ਕੋਡ ਲੱਭਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਸੁਰੱਖਿਆ ਖਾਮੀਆਂ ਨੂੰ ਲੱਭਣ ਲਈ ਇਨਾਮ ਦਾ ਐਲਾਨ ਕੀਤਾ।

ਕੌਮੀ ਸੂਚਨਾ ਵਿਗਿਆਨ ਕੇਂਦਰ ਦੀ ਡਾਇਰੈਕਟਰ ਜਨਰਲ ਨੀਤਾ ਵਰਮਾ ਨੇ ਕਿਹਾ ਕਿ ਐਪ 'ਚ ਕਮੀਆਂ ਲੱਭਣ ਵਾਲੇ ਤੇ ਇਸ ਦੀ ਪ੍ਰੋਗਰਾਮਿੰਗ ਨੂੰ ਬਿਹਤਰ ਬਣਾਉਣ ਦਾ ਸੁਝਾਅ ਦੇਣ ਵਾਲੇ ਲੋਕਾਂ ਲਈ ਪੁਰਸਕਾਰ ਦੀਆਂ ਚਾਰ ਸ਼੍ਰੇਣੀਆਂ ਹੋਣਗੀਆਂ। ਇਸ ਪ੍ਰੋਗਰਾਮ ਤਹਿਤ ਆਰੋਗਿਆ ਸੇਤੂ ਐਪ 'ਚ ਬੱਗ ਲੱਭਣ ਵਾਲੇ ਵਿਅਕਤੀ ਨੂੰ ਇੱਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।

ਸਰਕਾਰ ਨੇ ਸੰਪਰਕ ਟ੍ਰੇਸਿੰਗ ਐਪ ਵੱਲੋਂ ਇਕੱਤਰ ਕੀਤੀ ਜਾ ਰਹੀ ਡੇਟਾ ਦੀ ਪ੍ਰਾਈਵੇਸੀ ਬਾਰੇ ਚਿੰਤਾ ਦੂਰ ਕਰਨ ਲਈ ਸ੍ਰੋਤ ਕੋਡ ਖੋਲ੍ਹਿਆ ਹੈ। ਉਨ੍ਹਾਂ ਕਿਹਾ ਕਿ ਪਾਰਦਰਸ਼ਤਾ, ਗੋਪਨੀਅਤਾ ਤੇ ਸੁਰੱਖਿਆ ਆਰੋਗਯਾ ਸੇਤੂ ਦਾ ਮੁੱਖ ਸਿਧਾਂਤ ਰਿਹਾ ਹੈ। ਡਿਵੈਲਪਰ ਭਾਈਚਾਰੇ ਲਈ ਸ੍ਰੋਤ ਕੋਡ ਖੋਲ੍ਹਣਾ ਭਾਰਤ ਸਰਕਾਰ ਦੀਆਂ ਇਨ੍ਹਾਂ ਵਚਨਬੱਧਤਾ ਨੂੰ ਲਗਾਤਾਰ ਜਾਰੀ ਰੱਖਣ ਦਾ ਸੰਕੇਤ ਦਿੰਦਾ ਹੈ।

-PTCNews

Related Post