ਪੰਜਾਬਣ ਮੁਟਿਆਰ ਗੁਰਜੀਤ ਕੌਰ ਨੇ ਕੀਤਾ ਇਕਲੌਤਾ ਗੋਲ , ਸੈਮੀਫਾਈਨਲ 'ਚ ਪਹੁੰਚੀ ਭਾਰਤੀ ਮਹਿਲਾ ਹਾਕੀ ਟੀਮ

By  Shanker Badra August 2nd 2021 01:24 PM

ਅਜਨਾਲਾ : ਟੋਕੀਓ ਓਲੰਪਿਕ ਖੇਡਾਂ ਲਈ ਭਾਰਤੀ ਮਹਿਲਾ ਹਾਕੀ ਟੀਮ ਵਿੱਚ ਪੰਜਾਬ ਦੀ ਇਕਲੌਤੀ ਮੁਟਿਆਰ ਅਜਨਾਲਾ ਦੇ ਸਰਹੱਦੀ ਪਿੰਡ ਮਿਆਦੀ ਕਲਾਂ ਦੀ ਗੁਰਜੀਤ ਕੌਰ ਆਪਣੇ ਦਮ 'ਤੇ ਭਾਰਤ ਨੂੰ ਜਿੱਤ ਦਵਾ ਕੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਭਾਰਤ ਵੱਲੋਂ ਖੇਡਦਿਆਂ ਪੰਜਾਬਣ ਮੁਟਿਆਰ ਗੁਰਜੀਤ ਕੌਰ ਮਿਆਦੀ ਕਲਾਂ ਪਨੈਲਟੀ ਕਾਰਨਰ ਮਾਹਿਰ ਨੇ ਇਕਲੌਤਾ ਗੋਲ ਕੀਤਾ ਹੈ। ਜਿਸ ਤੋਂ ਬਾਅਦ ਗੁਰਜੀਤ ਕੌਰ ਦੇ ਪਰਿਵਾਰਕ ਮੈਂਬਰਾਂ ਵਿਚ ਖ਼ੁਸ਼ੀ ਦਾ ਮਾਹੌਲ ਵੇਖਿਆ ਜਾ ਰਿਹਾ ਹੈ।

ਪੰਜਾਬਣ ਮੁਟਿਆਰ ਗੁਰਜੀਤ ਕੌਰ ਨੇ ਕੀਤਾ ਇਕਲੌਤਾ ਗੋਲ , ਸੈਮੀਫਾਈਨਲ 'ਚ ਪਹੁੰਚੀ ਭਾਰਤੀ ਮਹਿਲਾ ਹਾਕੀ ਟੀਮ

ਪੜ੍ਹੋ ਹੋਰ ਖ਼ਬਰਾਂ : ਭਾਰਤ ਦੀਆਂ ਸ਼ੇਰਨੀ ਨੇ ਰਚਿਆ ਇਤਿਹਾਸ , ਆਸਟਰੇਲੀਆ ਨੂੰ ਹਰਾ ਕੇ ਪਹਿਲੀ ਵਾਰ ਹਾਕੀ ਦੇ ਸੈਮੀਫਾਈਨਲ 'ਚ ਪਹੁੰਚੀ ਭਾਰਤੀ ਮਹਿਲਾ ਟੀਮ

ਦਰਅਸਲ 'ਚ ਅਜਨਾਲਾ ਦੇ ਪਿੰਡ ਮਿਆਦੀ ਕਲਾਂ ਦੀ ਰਹਿਣ ਵਾਲੀ ਗੁਰਜੀਤ ਕੌਰ ਦੀ ਬਦੌਲਤ ਭਾਰਤੀ ਮਹਿਲਾ ਹਾਕੀ ਟੀਮ ਸੈਮੀਫਾਈਨਲ ਵਿੱਚ ਪੁੱਜੀ ਹੈ। ਗੁਰਜੀਤ ਕੌਰ ਨੇ ਗੋਲ ਦਾਗ ਕੇ ਤਿੰਨ ਵਾਰ ਦੀ ਓਲੰਪਿਕ ਚੈਂਪੀਅਨ ਅਸਟ੍ਰੇਲੀਆ ਨੂੰ ਮਾਤ ਦਿੱਤੀ ਹੈ। ਗੁਰਜੀਤ ਕੌਰ ਦੇ ਪਰਿਵਾਰਕ ਮੈਂਬਰਾਂ ਤੇ ਚਾਹੁਣ ਵਾਲਿਆਂ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਅਤੇ ਅਜਨਾਲਾ ਖੇਤਰ ਵਿੱਚ ਉਨ੍ਹਾਂ ਦੇ ਪਰਿਵਾਰ ਤੇ ਚਾਹੁਣ ਵਾਲਿਆਂ ਵੱਲੋਂ ਲੱਡੂ ਵੰਡੇ ਜਾ ਰਹੇ ਹਨ।

ਪੰਜਾਬਣ ਮੁਟਿਆਰ ਗੁਰਜੀਤ ਕੌਰ ਨੇ ਕੀਤਾ ਇਕਲੌਤਾ ਗੋਲ , ਸੈਮੀਫਾਈਨਲ 'ਚ ਪਹੁੰਚੀ ਭਾਰਤੀ ਮਹਿਲਾ ਹਾਕੀ ਟੀਮ

ਗੁਰਜੀਤ ਕੌਰ ਦੇ ਪਿਤਾ ਸਤਨਾਮ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਧੀ ਉੱਤੇ ਮਾਣ ਹੈ। ਉਨ੍ਹਾਂ ਕਿਹਾ ਕਿ ਹਰੇਕ ਖਿਡਾਰੀ ਲਈ ਓਲੰਪਿਕ ਹੀ ਆਖਰੀ ਟੀਚਾ ਹੁੰਦਾ ਹੈ, ਜੋ ਕਿ ਉਨ੍ਹਾਂ ਦੀ ਧੀ ਨੇ ਸਖ਼ਤ ਮਿਹਨਤ ਤੇ ਲਗਨ ਨਾਲ ਪ੍ਰਾਪਤ ਕਰ ਲਿਆ ਹੈ। ਉਨ੍ਹਾਂ ਨੂੰ ਬੇਹੱਦ ਖੁਸ਼ੀ ਹੋ ਰਹੀ ਹੈ ਤੇ ਸੂਬੇ ਦੀ ਇਕਲੌਤੀ ਮਹਿਲਾ ਖਿਡਾਰਨ ਗੁਰਜੀਤ ਕੌਰ ਨੇ ਓਲੰਪਿਕ 'ਚ ਭਾਰਤੀ ਟੀਮ ਦਾ ਹਿੱਸਾ ਬਣ ਕੇ ਉਨ੍ਹਾਂ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। ਗੁਰਜੀਤ ਦੀ ਮਾਤਾ ਨੇ ਕਿਹਾ ਹੈ ਕਿ ਸਾਨੂੰ ਪੂਰੀ ਆਸ ਕੇ ਭਾਰਤੀ ਮਹਿਲਾ ਹਾਕੀ ਟੀਮ ਸੋਨੇ ਦਾ ਤਗ਼ਮਾ ਜਿੱਤ ਕੇ ਲਿਆਵੇਗੀ।

ਪੰਜਾਬਣ ਮੁਟਿਆਰ ਗੁਰਜੀਤ ਕੌਰ ਨੇ ਕੀਤਾ ਇਕਲੌਤਾ ਗੋਲ , ਸੈਮੀਫਾਈਨਲ 'ਚ ਪਹੁੰਚੀ ਭਾਰਤੀ ਮਹਿਲਾ ਹਾਕੀ ਟੀਮ

ਗੁਰਜੀਤ ਕੌਰ ਵਲੋਂ ਅੱਜ ਕੀਤੇ ਗੋਲ ਦੀ ਬਦੌਲਤ ਹੀ ਭਾਰਤੀ ਮਹਿਲਾ ਹਾਕੀ ਟੀਮ ਸੈਮੀਫਾਈਨਲ ਵਿਚ ਪਹੁੰਚੀ ਹੈ। ਭਾਰਤੀ ਮਹਿਲਾ ਹਾਕੀ ਟੀਮ ਦੇ ਓਲੰਪਿਕ ਦੇ ਸੈਮੀਫਾਈਨਲ 'ਚ ਪਹੁੰਚਣ 'ਤੇ ਪੰਜਾਬ 'ਚ ਜਸ਼ਨ ਦਾ ਮਾਹੌਲ ਹੈ। ਸਿਰਫ਼ ਇਕ ਗੋਲ ਕਰਨ ਵਾਲੀ ਅੰਮ੍ਰਿਤਸਰ ਦੇ ਮਨਿਆਦੀ ਕਲਾਂ ਪਿੰਡ ਦੀ ਗੁਰਜੀਤ ਕੌਰ ਜਿੱਤ ਦੀ ਹੀਰੋ ਬਣੀ ਹੈ। ਇਹ ਵੀ ਪਹਿਲੀ ਵਾਰ ਹੈ ਕਿ ਭਾਰਤੀ ਪੁਰਸ਼ ਅਤੇ ਮਹਿਲਾ ਹਾਕੀ ਟੀਮ ਸੈਮੀਫਾਈਨਲ ਵਿਚ ਪੁੱਜੀਆਂ ਹਨ।

ਪੰਜਾਬਣ ਮੁਟਿਆਰ ਗੁਰਜੀਤ ਕੌਰ ਨੇ ਕੀਤਾ ਇਕਲੌਤਾ ਗੋਲ , ਸੈਮੀਫਾਈਨਲ 'ਚ ਪਹੁੰਚੀ ਭਾਰਤੀ ਮਹਿਲਾ ਹਾਕੀ ਟੀਮ

ਦੱਸ ਦੇਈਏ ਕਿ ਟੋਕੀਓ ਉਲੰਪਿਕ ਦੇ 11ਵੇਂ ਦਿਨ ਭਾਰਤ ਦੀ ਮਹਿਲਾ ਹਾਕੀ ਟੀਮ ਨੇ ਇਤਿਹਾਸ ਰਚ ਦਿੱਤਾ ਹੈ। ਭਾਰਤੀ ਮਹਿਲਾ ਹਾਕੀ ਟੀਮ ਨੇ ਕੁਆਰਟਰ ਫਾਈਨਲ ਵਿੱਚ ਵਿਸ਼ਵ ਚੈਂਪੀਅਨ ਆਸਟਰੇਲੀਆ ਨੂੰ ਹਰਾਇਆ ਹੈ। ਰਾਣੀ ਰਾਮਪਾਲ ਦੀ ਇਸ ਟੀਮ ਨੇ ਕੁਆਰਟਰ ਫਾਈਨਲ ਵਿੱਚ ਆਸਟਰੇਲੀਆ ਨੂੰ 1-0 ਨਾਲ ਹਰਾਇਆ ਹੈ। ਇਸ ਜਿੱਤ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ।

-PTCNews

Related Post