ਸਾਲ 2017 'ਚ ਛਾਏ ਰਹੇ ਇਹ ਪੰਜਾਬੀ ਗੀਤ, ਦੇਖੋ ਸੂਚੀ

By  Joshi December 28th 2017 04:44 PM -- Updated: December 28th 2017 05:05 PM

Top songs 2017 Punjabi: ਸਾਲ 2017 'ਚ ਛਾਏ ਰਹੇ ਇਹ ਪੰਜਾਬੀ ਗੀਤ, ਦੇਖੋ ਸੂਚੀ:

ਇਹ ਸਾਲ ਦਾ ਆਖਰੀ ਮਹੀਨਾ ਖਤਮ ਹੋਣ 'ਚ ਵੀ ਹੁਣ ਕੁਝ ਹੀ ਦਿਨ ਬਾਕੀ ਬਚੇ ਹਨ। ਕਈ ਮਿੱਠੀਆਂ ਪੁਰਾਣੀਆਂ ਯਾਦਾਂ ਦੇ ਨਾਲ ਇਸ ਸਾਲ ਪੰਜਾਬੀ ਸੰਗੀਤ ਇੰਡਸਟਰੀ ਨੂੰ ਵੀ ਕਈ ਬਾਕਮਾਲ ਗੀਤ ਮਿਲੇ ਅਤੇ ਕੁਝ ਗੀਤ ਲੋਕਾਂ ਦੇ ਦਿਲਾਂ ਚ ਛਾਉਣ 'ਚ ਨਾਕਮਯਾਬ ਰਹੇ। ਅੱਜਕਲ ਗੀਤਾਂ ਦੀ ਪ੍ਰਸਿੱਧੀ ਦਾ ਹਿਸਾਬ ਯੂਟਿਊਬ 'ਤੇ ਮਿਲੇ ਵਿਊਜ਼ ਤੋਂ ਲਗਾਇਆ ਜਾਂਦਾ ਹੈ।

Top songs 2017 Punjabi: ਸਾਲ 2017 'ਚ ਛਾਏ ਰਹੇ ਇਹ ਪੰਜਾਬੀ ਗੀਤ, ਦੇਖੋ ਸੂਚੀ:

ਆਓ, ਜਾਣਦੇ ਹਾਂ ਕਿ ਯੂਟਿਊਬ ਦੇ ਹਿਸਾਬ ਨਾਲ ਇਸ ਸਾਲ ਦੇ ਉਹ ਕਿਹੜੇ ਗੀਤ ਬਿਹਤਰੀਨ ਗੀਤਾਂ ਦੀ ਸੂਚੀ 'ਚ ਸਭ ਤੋਂ ਉਪਰ ਰਹੇ, ਜਿਹਨਾਂ ਨੇ ਪੰਜਾਬ ਦੇ ਲੋਕਾਂ ਦੇ ਦਿਲਾਂ 'ਤੇ ਡੂੰਘੀ ਛਾਪ ਛੱਡੀ।

'ਹਾਈ ਰੇਟਿਡ ਗੱਬਰੂ' : ਇਹ ਗੀਤ ਪੰਜਾਬੀ ਗਾਇਕ ਗੁਰੂ ਰੰਧਾਵਾ ਵੱਲੋਂ ਗਾਇਆ ਗਿਆ ਅਤੇ ਇਸਦੇ ਯੂਟਿਊਬ ਵਿਊਜ਼ 216 ਮਿਲੀਅਨ ਤੋਂ ਵੀ ਵੱਧ ਹੈ। ਇਹ ਗੀਤ 3 ਜੁਲਾਈ 2017 ਨੂੰ ਰਿਲੀਜ਼ ਹੋਇਆ ਸੀ।

ਬੈਕਬੋਨ ਗੀਤ ਜੋ ਕਿ ਹਾਰਡੀ ਸੰਧੂ ਵੱਲੋਂ ਗਾਇਆ ਗਿਆ ਹੈ ਅਤੇ ਇਸ ਸੂਚੀ 'ਚ ਦੂਜੇ ਨੰਬਰ 'ਤੇ ਆਉਂਦਾ ਹੈ। ਇਸ ਗੀਤ ਦੇ ਯੂਟਿਊਬ 'ਤੇ 183 ਮਿਲੀਅਨ ਤੋਂ ਵੱਧ ਵਿਊਜ਼ ਹਨ। ਇਹ ਗੀਤ 5 ਜਨਵਰੀ 2017 ਨੂੰ ਰਿਲੀਜ਼ ਹੋਇਆ ਸੀ।

ਨਾ ਜਾ, ਪੈਵ ਧਾਰੀਆ ਵੱਲੋਂ ਗਾਇਆ ਗੀਤ ਜੋ ਕਿ 20 ਫਰਵਰੀ 2017 ਨੂੰ ਰਿਲੀਜ਼ ਹੋਇਆ ਸੀ, ਨੂੰ ਯੂਟਿਊਬ 'ਤੇ 132 ਮਿਲੀਅਨ ਤੋਂ ਵੱਧ ਵਿਊਜ਼ ਮਿਲੇ ਹਨ। ਇਹਨਾਂ ਵਿਊਜ਼ ਨਾਲ ਇਹ ਗੀਤ ਸੂਚੀ 'ਚ ਤੀਜੇ ਨੰਬਰ 'ਤੇ ਪਹੁੰਚ ਗਿਆ ਹੈ।

ਬਦਨਾਮ, ਮਨਕੀਰਤ ਔਲਖ ਵੱਲੋਂ ਗਾਇਆ ਗਿਆ ਇਹ ਗੀਤ ਉਸ ਵੱਲੋਂ ਗਾਏ ਗਏ ਹੋਰਾਂ ਗੀਤਾਂ ਦੇ ਮੁਕਾਬਲੇ ਕਾਫੀ ਵਧੀਆ ਰਿਹਾ।20 ਸਤੰਬਰ 2017 ਨੂੰ ਰਿਲੀਜ਼ ਹੋਏ ਇਸ ਗੀਤ ਨੂੰ ਯੂਟਿਊਬ 'ਤੇ ਹੁਣ ਤਕ 97 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਗੀਤ 20 ਸਤੰਬਰ 2017 ਨੂੰ ਰਿਲੀਜ਼ ਹੋਇਆ ਸੀ।

ਦੂਰੀਆਂ, ਜਿਸਨੂੰ ਕਿ ਗੁਰੀ ਨੇ ਆਪਣੀ ਆਵਾਜ਼ ਦਿੱਤੀ ਹੈ, ਇਸ ਸੂਚੀ 'ਚ ਪੰਜਵੇਂ ਨੰਬਰ 'ਤੇ ਰਿਹਾ ਹੈ।88 ਮਿਲੀਅਨ ਤੋਂ ਵੱਧ ਵਿਊਜ਼ ਲੈ ਕੇ ਇਹ ਗੀਤ ਟਾਪ ਫਾਈਵ ਸੂਚੀ 'ਚ ਸਥਾਨ ਬਣਾਉਣ 'ਚ ਕਾਮਯਾਬ ਰਿਹਾ ਹੈ। ਇਹ ਗੀਤ 26 ਜੂਨ 2017 ਨੂੰ ਰਿਲੀਜ਼ ਹੋਇਆ ਸੀ।

—PTC News

Related Post