ਦਰਦਨਾਕ ਹਾਦਸਾ- ਮਹਿਲਾ ਸਫਾਈ ਕਰਮਚਾਰੀਆਂ 'ਤੇ ਨੌਜਵਾਨਾਂ ਨੇ ਚੜਾਈ ਗੱਡੀ, 1 ਦੀ ਮੌਕੇ 'ਤੇ ਹੋਈ ਮੌਤ

By  Riya Bawa September 17th 2021 04:50 PM -- Updated: September 17th 2021 05:18 PM

ਮੁਹਾਲੀ: ਮੁਹਾਲੀ ਫੇਸ ਗਿਆਰਾਂ ਚ ਸੜਕ ਕਿਨਾਰੇ ਦਰਦਨਾਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਸੜਕ ਕਿਨਾਰੇ ਮਹਿਲਾ ਸਫਾਈ ਕਰਮਚਾਰੀਆਂ ਰੋਟੀ ਖਾ ਰਹੀਆਂ ਸਨ ਉਸ ਦੌਰਾਨ ਨੌਜਵਾਨਾਂ ਵੱਲੋਂ ਉਨ੍ਹਾਂ ਮਹਿਲਾ ਸਫਾਈ ਕਰਮਚਾਰੀਆਂ ਉੱਤੇ ਗੱਡੀ ਚੜਾ ਦਿੱਤੀ ਗਈ। ਇਸ ਹਾਦਸੇ ਵਿੱਚ 2 ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਉਨ੍ਹਾਂ ਨੂੰ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਦੇ ਨਾਲ ਹੀ ਲੋਕਾਂ ਨੇ ਦੋਸ਼ੀ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ।

ਮਹਿਲਾ ਸਫਾਈ ਕਰਮਚਾਰੀਆਂ ਦਾ ਕਹਿਣਾ ਹੈ ਕਿ ਨੌਜਵਾਨ ਗੱਡੀ ਬਹੁਤ ਤੇਜ ਚਲਾ ਰਹੇ ਸੀ। ਇਸ ਦੌਰਾਨ ਤੇਜ ਗੱਡੀ ਨੇ 3 ਮਹਿਲਾ ਸਫਾਈ ਕਰਮਚਾਰੀਆਂ ਤੇ ਗੱਡੀ ਚੜਾ ਦਿੱਤੀ, ਤੇ ਇਕ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੋ ਗੰਭੀਰ ਜ਼ਖ਼ਮੀ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੌਜਵਾਨਾਂ ਨੇ ਨਸ਼ਾ ਕੀਤਾ ਹੈ। ਇਹੀ ਕਾਰਨ ਹੈ ਕਿ ਇਹ ਹਾਦਸਾ ਵਾਪਰਿਆ।  ਪੁਲਿਸ ਵੱਲੋਂ ਗੱਡੀ ਚਾਲਕ ਨੂੰ ਫੜ ਲਿਆ ਗਿਆ ਹੈ।

ਜ਼ਖ਼ਮੀ ਮਹਿਲਾ ਸਫਾਈ ਕਰਮਚਾਰੀਆਂ ਨੂੰ ਚੰਡੀਗੜ੍ਹ 32 ਸੈਕਟਰ ਇਲਾਜ ਲਈ ਲੈ ਗਏ ਹਨ। ਸਫ਼ਾਈ ਕਰਮਚਾਰੀਆਂ ਦਾ ਆਰੋਪ ਕਿ ਪੁਲਿਸ ਉਨ੍ਹਾਂ ਨੌਜਵਾਨਾਂ ਦਾ ਬਚਾਅ ਕਰ ਰਹੀ ਹੈ।

-PTC News

Related Post