ਐਮਾਜ਼ਾਨ ਨੇ ਨੌਕਰੀ ਤੋਂ ਕੱਢਿਆ ਤਾਂ ਸ਼ੁਰੂ ਕੀਤਾ ਪੋਲਟਰੀ ਫਾਰਮ, ਕਾਰਪੋਰੇਟ ਗਰਲ ਦੀ ਅਜਿਹੀ ਛਾਲ ਕਿ ਦੁਨੀਆ ਰਹਿ ਗਈ ਹੈਰਾਨ!

ਕਾਰਪੋਰੇਟ ਨੌਕਰੀ ਚਲੀ ਜਾਣਾ ਕਿਸੇ ਲਈ ਵੀ ਵੱਡਾ ਝਟਕਾ ਹੁੰਦਾ ਹੈ। ਕਈ ਲੋਕ ਤਾਂ ਮਹੀਨਿਆਂ ਤੱਕ ਇਸ ਸਦਮੇ ਤੋਂ ਬਾਹਰ ਨਹੀਂ ਨਿਕਲ ਪਾਉਂਦੇ, ਪਰ ਮਾਰੀਆ ਹਰਸ਼ਿਤਾ ਨੇ ਇਸੇ ਮੁਸ਼ਕਲ ਨੂੰ ਆਪਣੀ ਕਾਮਯਾਬੀ ਦਾ ਰਸਤਾ ਬਣਾ ਲਿਆ।

By  Amritpal Singh September 2nd 2026 06:43 PM -- Updated: September 2nd 2026 06:44 PM

ਕਾਰਪੋਰੇਟ ਨੌਕਰੀ ਚਲੀ ਜਾਣਾ ਕਿਸੇ ਲਈ ਵੀ ਵੱਡਾ ਝਟਕਾ ਹੁੰਦਾ ਹੈ। ਕਈ ਲੋਕ ਤਾਂ ਮਹੀਨਿਆਂ ਤੱਕ ਇਸ ਸਦਮੇ ਤੋਂ ਬਾਹਰ ਨਹੀਂ ਨਿਕਲ ਪਾਉਂਦੇ, ਪਰ ਮਾਰੀਆ ਹਰਸ਼ਿਤਾ ਨੇ ਇਸੇ ਮੁਸ਼ਕਲ ਨੂੰ ਆਪਣੀ ਕਾਮਯਾਬੀ ਦਾ ਰਸਤਾ ਬਣਾ ਲਿਆ। ਆਓ ਜਾਣਦੇ ਹਾਂ ਉਨ੍ਹਾਂ ਦੀ ਇਹ ਦਿਲਚਸਪ ਅਤੇ ਪ੍ਰੇਰਣਾਦਾਇਕ ਕਹਾਣੀ।


ਮਾਰਚ 2026 ਵਿੱਚ ਮਾਰੀਆ ਨੂੰ ਐਮਾਜ਼ਾਨ ਦੀ ਨੌਕਰੀ ਤੋਂ ਕੱਢ ਦਿੱਤਾ ਗਿਆ। ਉਨ੍ਹਾਂ ਨੇ ਹਾਰ ਨਹੀਂ ਮੰਨੀ। ਉਨ੍ਹਾਂ ਨੇ ਕਈ ਇੰਟਰਵਿਊ ਦਿੱਤੇ, ਪੁਰਾਣੇ ਸੀਨੀਅਰਾਂ ਤੋਂ ਮਦਦ ਮੰਗੀ, ਦੋਸਤਾਂ ਨੂੰ ਆਪਣਾ ਰਿਜ਼ਿਊਮੇ ਭੇਜਿਆ ਅਤੇ ਹਰ ਜਗ੍ਹਾ ਅਪਲਾਈ ਕੀਤਾ, ਪਰ ਹਰ ਪਾਸੇ ਤੋਂ ਸਿਰਫ਼ ਨਿਰਾਸ਼ਾ ਹੀ ਮਿਲੀ। ਪ੍ਰੋਡਕਟ ਮੈਨੇਜਮੈਂਟ ਵਿੱਚ ਕਰੀਅਰ ਬਣਾਉਣ ਦਾ ਉਨ੍ਹਾਂ ਦਾ ਸੁਪਨਾ ਟੁੱਟਦਾ ਹੋਇਆ ਨਜ਼ਰ ਆ ਰਿਹਾ ਸੀ।


ਜਦੋਂ ਕੁਝ ਵੀ ਕੰਮ ਨਹੀਂ ਆਇਆ ਤਾਂ ਉਨ੍ਹਾਂ ਦੇ ਪਤੀ ਖਾਨਿਸ਼ਕਾ ਡੇਵਿਡ ਨੇ ਉਨ੍ਹਾਂ ਨੂੰ ਆਪਣਾ ਕੁਝ ਸ਼ੁਰੂ ਕਰਨ ਦੀ ਸਲਾਹ ਦਿੱਤੀ। ਪਤੀ ਦੀ ਗੱਲ ਮੰਨ ਕੇ ਦੋਵਾਂ ਨੇ ਘਰ ਵਿੱਚ ਹੀ ਇੱਕ ਛੋਟਾ ਜਿਹਾ ਮੁਰਗੀਖਾਨਾ ਬਣਾਇਆ ਅਤੇ 6 ਚੂਜ਼ੇ ਲੈ ਆਏ। ਕਿਸਮਤ ਨੇ ਇੱਥੇ ਵੀ ਸਾਥ ਨਹੀਂ ਦਿੱਤਾ ਅਤੇ ਸਾਰੇ ਚੂਜ਼ੇ ਵੱਡੇ ਹੋ ਕੇ ਮੁਰਗੇ ਨਿਕਲੇ।


ਫਿਰ ਵੀ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ। ਉਨ੍ਹਾਂ ਨੇ ਦੁਬਾਰਾ ਸ਼ੁਰੂਆਤ ਕੀਤੀ ਅਤੇ ਇਸ ਵਾਰ ਮੁਰਗੀਆਂ ਪਾਲੀਆਂ, ਤਾਂ ਜੋ ਬੱਚਿਆਂ ਨੂੰ ਹਰ ਰੋਜ਼ ਤਾਜ਼ੇ ਅੰਡੇ ਮਿਲ ਸਕਣ। ਹੌਲੀ-ਹੌਲੀ ਅੰਡਿਆਂ ਦੀ ਗਿਣਤੀ ਵਧਣ ਲੱਗੀ। ਮਾਰੀਆ ਨੇ ਆਸ-ਪਾਸ ਅੰਡੇ ਵੇਚਣੇ ਸ਼ੁਰੂ ਕੀਤੇ ਅਤੇ ਉਨ੍ਹਾਂ ਦਾ ਇਹ ਛੋਟਾ ਜਿਹਾ ਸ਼ੌਕ ਇੱਕ ਚੰਗੇ-ਖਾਸੇ ਕਾਰੋਬਾਰ ਵਿੱਚ ਬਦਲ ਗਿਆ।


ਖਾਸ ਗੱਲ ਇਹ ਹੈ ਕਿ ਮਾਰੀਆ ਆਪਣੇ ਕਾਰਪੋਰੇਟ ਤਜਰਬੇ ਦਾ ਪੂਰਾ ਇਸਤੇਮਾਲ ਆਪਣੇ ਫਾਰਮ ਵਿੱਚ ਕਰ ਰਹੀ ਹੈ। ਪ੍ਰੋਡਕਟ ਮੈਨੇਜਮੈਂਟ ਦੀ ਜਾਣਕਾਰੀ ਅਤੇ Power BI ਵਰਗੇ ਟੂਲਜ਼ ਦੀ ਮਦਦ ਨਾਲ ਉਹ ਆਪਣੇ ਫਾਰਮ ਦਾ ਸਾਰਾ ਹਿਸਾਬ-ਕਿਤਾਬ ਅਤੇ ਸਟਾਕ ਮੈਨੇਜ ਕਰਦੀ ਹੈ।

ਅੱਜ ਉਨ੍ਹਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਹੈ। ਪਹਿਲਾਂ ਜਿੱਥੇ ਉਹ ਲੈਪਟਾਪ ‘ਤੇ ਵੱਡੀਆਂ-ਵੱਡੀਆਂ ਮੀਟਿੰਗਾਂ ਕਰਦੀ ਸੀ, ਹੁਣ ਉਨ੍ਹਾਂ ਨੂੰ ਸੱਪਾਂ ਅਤੇ ਚੂਹਿਆਂ ਤੋਂ ਆਪਣੇ ਫਾਰਮ ਦੀ ਰੱਖਿਆ ਕਰਨੀ ਪੈਂਦੀ ਹੈ। ਜਦੋਂ ਮਾਰੀਆ ਨੇ ਆਪਣੀ ਇਹ ਕਹਾਣੀ LinkedIn ‘ਤੇ ਸਾਂਝੀ ਕੀਤੀ ਤਾਂ ਇਹ ਰਾਤੋਂ-ਰਾਤ ਵਾਇਰਲ ਹੋ ਗਈ। ਹਰ ਕੋਈ ਉਨ੍ਹਾਂ ਦੀ ਹਿੰਮਤ ਅਤੇ ਮੁੜ ਤੋਂ ਸ਼ੁਰੂਆਤ ਕਰਨ ਦੇ ਜਜ਼ਬੇ ਦੀ ਤਾਰੀਫ਼ ਕਰ ਰਿਹਾ ਹੈ।


Related Post