Tue, Oct 20, 2026
Whatsapp

Daler Mehndi : ਵਿਵਾਦਾਂ 'ਚ ਘਿਰੇ ਦਲੇਰ ਮਹਿੰਦੀ, ਪੰਜਾਬੀ ਗਾਇਕ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ

ਸ਼ਰਾਬ ਪੀ ਕੇ ਸਟੇਜ 'ਤੇ ਗਾਉਣ ਦਾ ਇਲਜ਼ਾਮ

Reported by:  PTC News Desk  Edited by:  Jaswinder Kaur -- October 20th 2026 11:45 AM
Daler Mehndi : ਵਿਵਾਦਾਂ 'ਚ ਘਿਰੇ ਦਲੇਰ ਮਹਿੰਦੀ, ਪੰਜਾਬੀ ਗਾਇਕ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ

Daler Mehndi : ਵਿਵਾਦਾਂ 'ਚ ਘਿਰੇ ਦਲੇਰ ਮਹਿੰਦੀ, ਪੰਜਾਬੀ ਗਾਇਕ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ

Daler Mehndi in controversy : ਮਸ਼ਹੂਰ ਪੰਜਾਬੀ ਗਾਇਕ ਦਲੇਰ ਮਹਿੰਦੀ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਏ ਹਨ। ਉੱਤਰਾਖੰਡ ਵਿੱਚ ਲੱਗੇ ਕੁੰਜਾਪੁਰੀ ਮੇਲੇ ਦੌਰਾਨ ਉਨ੍ਹਾਂ ਦੀ ਸੂਬੇ ਦੇ ਕੈਬਨਿਟ ਮੰਤਰੀ ਸੁਬੋਧ ਉਨਿਆਲ ਨਾਲ ਬਹਿਸ ਹੋ ਗਈ। ਮੰਤਰੀ ਨੇ ਦਲੇਰ ਮਹਿੰਦੀ 'ਤੇ ਸ਼ਰਾਬ ਪੀ ਕੇ ਸਟੇਜ 'ਤੇ ਆਉਣ ਦਾ ਇਲਜ਼ਾਮ ਲਾਇਆ।

ਦਰਅਸਲ ਉੱਤਰਾਖੰਡ ਦੇ ਟੀਹਰੀ ਜ਼ਿਲ੍ਹੇ ਵਿੱਚ ਇੱਕ ਸੱਭਿਆਚਾਰਕ ਸ਼ਾਮ ਵਿੱਚ ਉੱਘੇ ਪੰਜਾਬੀ ਗਾਇਕ ਦਲੇਰ ਮਹਿੰਦੀ ਦੀ ਪੇਸ਼ਕਾਰੀ ਦੌਰਾਨ ਵਿਵਾਦ ਹੋ ਗਿਆ, ਜਿਸ ਤੋਂ ਬਾਅਦ ਸੂਬੇ ਦੇ ਕੈਬਨਿਟ ਮੰਤਰੀ ਸੁਬੋਧ ਉਨਿਆਲ ਨੇ ਮੰਚ 'ਤੇ ਆ ਕੇ ਨਾਰਾਜ਼ਗੀ ਜਤਾਈ। ਇਸ ਹੰਗਾਮੇ ਦੌਰਾਨ ਸਥਾਨਕ ਵਿਧਾਇਕ ਅਤੇ ਜੰਗਲਾਤ ਤੇ ਸਿਹਤ ਮੰਤਰੀ ਸੁਬੋਧ ਉਨਿਆਲ ਮੰਚ 'ਤੇ ਪਹੁੰਚੇ ਅਤੇ ਗਾਇਕ ਨੂੰ ਕਿਹਾ ਕਿ ਇੰਨੇ ਪੈਸੇ ਦੇ ਕੇ ਉਨ੍ਹਾਂ ਨੂੰ ਮਨੋਰੰਜਨ ਲਈ ਬੁਲਾਇਆ ਗਿਆ ਹੈ ਅਤੇ ਲੋਕ ਉਨ੍ਹਾਂ ਨੂੰ ਸੁਣਨ ਆਏ ਹਨ, ਇਸ ਲਈ ਪੇਸ਼ਕਾਰੀ ਵਿੱਚ ਬਣਦੀ ਗੁਣਵੱਤਾ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ :  

'ਮੇਰਾ ਪੁੱਤਰ ਟਾਈਲਾਂ ਲਗਾਉਣਾ ਸਿੱਖ ਰਿਹਾ ਸੀ, ਕਿਸੇ ਨੇ...' ਟਾਈਗਰ ਸ਼ਰਾਫ ਗੋਲੀਬਾਰੀ ਮਾਮਲੇ ਵਿੱਚ ਫੜੇ ਗਏ ਨਾਬਾਲਗ ਦੇ ਪਿਤਾ ਨੇ ਕਿਹਾ?

ਨਰਿੰਦਰਨਗਰ ਖੇਤਰ ਵਿੱਚ ਇਤਿਹਾਸਕ ਸਿੱਧਪੀਠ ਮਾਂ ਕੁੰਜਾਪੁਰੀ ਸੈਰ-ਸਪਾਟਾ ਅਤੇ ਵਿਕਾਸ ਮੇਲੇ ਵਿੱਚ ਐਤਵਾਰ ਰਾਤ ਸੱਭਿਆਚਾਰਕ ਸ਼ਾਮ ਵਿੱਚ ਦਲੇਰ ਮਹਿੰਦੀ ਪੇਸ਼ਕਾਰੀ ਦੇ ਰਹੇ ਸਨ ਪਰ ਇਸੇ ਦੌਰਾਨ ਉਨ੍ਹਾਂ ਦੇ ਲਾਈਵ ਗਾਇਨ ਅਤੇ ਬੈਕਗ੍ਰਾਊਂਡ ਸਾਊਂਡ ਟਰੈਕ ਵਿੱਚੋਂ ਵੱਖ-ਵੱਖ ਆਵਾਜ਼ਾਂ ਆਉਣ ਲੱਗੀਆਂ, ਜਿਸ ਕਾਰਨ ਦਰਸ਼ਕ ਹੰਗਾਮਾ ਕਰਨ ਲੱਗੇ।

ਉਨਿਆਲ ਨੇ ਨਵਰਾਤਰਿਆਂ ਦੇ ਧਾਰਮਿਕ ਸਮਾਗਮ ਦਾ ਜ਼ਿਕਰ ਕਰਦਿਆਂ ਪ੍ਰੋਗਰਾਮ ਦੀ ਮਰਿਆਦਾ ਬਣਾਈ ਰੱਖਣ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ "ਤੁਹਾਡੇ ਤੋਂ ਬੋਲਿਆ ਤਾਂ ਜਾ ਨਹੀਂ ਰਿਹਾ, ਤੁਸੀਂ ਗਾਣਾ ਕੀ ਗਾਓਗੇ।" ਇਸ ਦੌਰਾਨ ਮੰਚ 'ਤੇ ਕੁਝ ਦੇਰ ਲਈ ਅਸਹਿਜ ਸਥਿਤੀ ਬਣ ਗਈ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ, ਜਿਸ ਤੋਂ ਬਾਅਦ ਇਸ 'ਤੇ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਵੀ ਸਾਹਮਣੇ ਆ ਰਹੀਆਂ ਹਨ।

ਇਸ ਬਹਿਸ ਦੌਰਾਨ ਦਲੇਰ ਮਹਿੰਦੀ ਨੇ ਹੱਥ ਜੋੜ ਕੇ ਮੰਤਰੀ ਨੂੰ ਕਿਹਾ ਕਿ "ਸਰ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ, ਕਿਰਪਾ ਕਰਕੇ ਸਟੇਜ ਤੋਂ ਹੇਠਾਂ ਉੱਤਰ ਜਾਓ।" ਹਾਲਾਂਕਿ, ਮੰਤਰੀ ਨੇ ਕਿਹਾ ਕਿ ਇਹ ਨਵਰਾਤਰੀ ਦਾ ਧਾਰਮਿਕ ਸਮਾਗਮ ਹੈ ਅਤੇ ਇਸ ਦਾ ਸਤਿਕਾਰ ਕਰਨਾ ਜ਼ਰੂਰੀ ਹੈ।

ਕੁੰਜਾਪੁਰੀ ਮੇਲਾ ਧਾਰਮਿਕ ਆਸਥਾ ਅਤੇ ਸੱਭਿਆਚਾਰਕ ਪਰੰਪਰਾਵਾਂ ਦਾ ਕੇਂਦਰ ਹੈ, ਇਸ ਲਈ ਲੋਕ ਸੱਭਿਆਚਾਰਕ ਪ੍ਰੋਗਰਾਮਾਂ ਦੀ ਗੁਣਵੱਤਾ ਅਤੇ ਧਾਰਮਿਕ ਸਮਾਗਮ ਦੀ ਮਰਿਆਦਾ ਨੂੰ ਲੈ ਕੇ ਵੀ ਸਵਾਲ ਉਠਾ ਰਹੇ ਹਨ। ਹਾਲਾਂਕਿ, ਗਾਇਕ ਦੇ ਸ਼ਰਾਬ ਦੇ ਨਸ਼ੇ ਵਿੱਚ ਹੋਣ ਸਬੰਧੀ ਲੱਗ ਰਹੇ ਦੋਸ਼ਾਂ ਦੀ ਅਧਿਕਾਰਤ ਤੌਰ 'ਤੇ ਕੋਈ ਪੁਸ਼ਟੀ ਨਹੀਂ ਹੋ ਸਕੀ ਹੈ।

ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਦੇਖਣ ਤੋਂ ਬਾਅਦ ਲੋਕ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। ਕੁਝ ਲੋਕਾਂ ਨੇ ਦਲੇਰ ਮਹਿੰਦੀ ਦੇ ਵਿਵਹਾਰ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਧਾਰਮਿਕ ਸਮਾਗਮ ਵਿੱਚ ਅਜਿਹਾ ਵਿਵਹਾਰ ਠੀਕ ਨਹੀਂ ਹੈ। ਉੱਥੇ ਹੀ ਕੁਝ ਲੋਕਾਂ ਨੇ ਮੰਤਰੀ ਦੇ ਸਟੇਜ 'ਤੇ ਆ ਕੇ ਗਾਇਕ ਨੂੰ ਝਿੜਕਣ ਦੇ ਤਰੀਕੇ ਨੂੰ ਗਲਤ ਦੱਸਿਆ ਹੈ। ਫਿਲਹਾਲ ਇਸ ਘਟਨਾ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਚਰਚਾ ਜਾਰੀ ਹੈ।


- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK