ਇੰਗਲੈਂਡ ਦੀ ਮਹਿਲਾ ਕ੍ਰਿਕਟਰ ਸਾਰਾ ਟੇਲਰ ਵੱਲੋਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ

By  Jashan A September 27th 2019 06:41 PM

ਇੰਗਲੈਂਡ ਦੀ ਮਹਿਲਾ ਕ੍ਰਿਕਟਰ ਸਾਰਾ ਟੇਲਰ ਵੱਲੋਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ,ਨਵੀਂ ਦਿੱਲੀ: ਇੰਗਲੈਂਡ ਮਹਿਲਾ ਕ੍ਰਿਕਟ ਟੀਮ ਦੀ ਵਿਕਟਕੀਪਰ ਅਤੇ ਬੱਲੇਬਾਜ਼ ਸਾਰਾ ਟੇਲਰ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਲੈ ਲਿਆ ਹੈ। 30 ਸਾਲਾ ਮਹਿਲਾ ਕ੍ਰਿਕਟਰ ਪਿਛਲੇ ਤਿੰਨ ਸਾਲਾਂ ਤੋਂ ਮਾਨਸਿਕ ਸਿਹਤ ਸਮੱਸਿਆਵਾਂ ਨਾਲ ਜੂਝ ਰਹੀ ਹੈ।

https://twitter.com/ICC/status/1177541647590182913?s=20

ਇਸ ਸਮੇਂ ਉਸ ਨੇ ਇਸ ਸਮੱਸਿਆ ਨੂੰ ਦੂਰ ਕਰਨ ਲਈ ਕਈ ਵਾਰ ਕ੍ਰਿਕਟ ਤੋਂ ਬਰੇਕ ਲਿਆ ਸੀ, ਪਰ ਹੁਣ ਉਸਨੇ ਆਖਿਰਕਾਰ ਕ੍ਰਿਕਟ ਛੱਡਣ ਦਾ ਫੈਸਲਾ ਕੀਤਾ। ਸਾਰਾ ਟੇਲਰ ਨੇ ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ 'ਚ 2006 'ਚ ਡੈਬਿਊ ਕੀਤਾ ਸੀ ਅਤੇ ਹੁਣ ਤਕ ਉਹ 226 ਵਾਰ ਇੰਗਲੈਂਡ ਦੀ ਟੀਮ ਲਈ ਖੇਡ ਚੁੱਕੀ ਹਨ।

ਹੋਰ ਪੜ੍ਹੋ: ਇੰਗਲੈਂਡ ਦੇ ਸਾਬਕਾ ਟੈਸਟ ਕਪਤਾਨ ਐਲਿਸਟੇਅਰ ਕੁੱਕ ਨੇ ਕੌਮਾਂਤਰੀ ਕ੍ਰਿਕਟ ਤੋਂ ਲਿਆ ਸੰਨਿਆਸ ,ਭਾਰਤ ਦੇ ਖਿਲਾਫ਼ ਖੇਡਣਗੇ ਆਖਰੀ ਟੈਸਟ

https://twitter.com/englandcricket/status/1177538650701217792?s=20

ਸਾਰਾ ਨੇ ਇੰਗਲੈਂਡ ਲਈ 10 ਟੈਸਟ, 126 ਵਨ-ਡੇ ਅਤੇ 90 ਟੀ -20 ਮੈਚ ਖੇਡੇ ਹਨ। ਉਸ ਨੂੰ ਵਿਸ਼ਵ ਦੇ ਬੈਸਟ ਵਿਕਟਕੀਪਰ ਬੱਲੇਬਾਜ਼ਾਂ 'ਚ ਗਿਣਿਆ ਜਾਂਦਾ ਹੈ।

https://twitter.com/englandcricket/status/1177553792260333569?s=20

ਤਿੰਨੋਂ ਫਾਰਮੈਟ ਮਿਲਾ ਕੇ ਸਾਰਾ ਦੇ ਖਾਤੇ 'ਚ 6,533 ਅੰਤਰਰਾਸ਼ਟਰੀ ਦੌੜਾਂ (300 ਟੈਸਟ, 4056 ਵਨਡੇ ਅਤੇ 2177 ਟੀ 20) ਹਨ। ਸਾਰਾ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ ਕੁੱਲ ਸੱਤ ਸੈਂਕੜੇ ਅਤੇ 36 ਅਰਧ ਸੈਂਕੜੇ ਲਗਾਏ ਹਨ।

-PTC News

Related Post