ਚਲਦੇ ਵਿਆਹ 'ਚ ਸਿੰਘਮ ਵਾਂਗ ਡੀਐੱਮ ਨੇ ਮਾਰਿਆ ਛਾਪਾ, ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਬਣਾਈ ਰੇਲ

By  Jagroop Kaur April 28th 2021 09:12 AM -- Updated: April 28th 2021 09:27 AM

ਫ਼ਿਲਮਾਂ ਵਾਲੇ ਸਿੰਘਮ ਨੂੰ ਤਾਂ ਹਰ ਕਿਸੇ ਨੇ ਦੇਖਿਆ ਹੈ ਤੇ ਆਪਣੇ ਜ਼ਹਿਨ 'ਚ ਵਸਾ ਰਖਿਆ ਹੈ , ਪਰ ਹਾਲ ਹੀ ਦੇ ਵਿਚ ਅਸਲ ਜ਼ਿੰਦਗੀ ਦੇ ਸਿੰਗਮ ਦਾ ਰੌਦਰ ਰੂਪ ਦੇਖਣ ਨੂੰ ਮਿਲਿਆ ਤ੍ਰਿਪੁਰਾ 'ਚ ਜਿਥੇ ਚਲਦੇ ਵਿਆਹ ਸਮਾਗਮ ਵਿਚ ਡਿਸਟ੍ਰਿਕ ਮੈਜਿਸਟਰੇਟ ਪਹੁੰਚੇ ਤਾਂ ਸਭ ਨੂੰ ਹੱਥਾਂ ਪੈਰਾਂ ਦੀਆਂ ਪੈ ਗਈਆਂ , ਅਤੇ ਬਣੀ ਇੱਕ ਇਕ ਦੀ ਰੇਲ , ਦਰਅਸਲ ਕੋਰੋਨਾ ਕਰਕੇ ਲੱਗਿਆਂ ਪਾਬੰਦੀਆਂ ਦੇ ਚਲਦਿਆਂ ਕਿਸੇ ਵੀ ਤਰ੍ਹਾਂ ਦੇ ਇਕੱਠ 'ਤੇ ਮਨਾਹੀ ਹੈ ,ਪਰ ਬਾਵਜੂਦ ਇਸ ਦੇ ਤ੍ਰਿਪੁਰਾ 'ਚ ਵਿਆਹ ਸਮਾਗਮ ਹੋ ਰਹੇ ਸਨ ਤੇ ਭਾਰੀ ਇਕੱਠ ਸੀ , ਜਿਸ ਤੇ ਡੀਐੱਮ ਸ਼ੈਲੇਸ਼ ਯਾਦਵ ਨੇ ਇੱਕੋਦਮ ਛਾਪਾ ਮਾਰ ਦਿੱਤਾ|I am your bl**dy DM. You are all hand in glove: Tripura babu seals two marriage halls for flouting Covid norms - Coronavirus Outbreak News

ਪੜ੍ਹੋ ਹੋਰ ਖ਼ਬਰਾਂ : ਪੜ੍ਹੋ ਕਿਨ੍ਹਾਂ ਲੋਕਾਂ ਨੂੰ ਨਹੀਂ ਲਗਵਾਉਣੀ ਚਾਹੀਦੀ ਵੈਕਸੀਨ Covaxin ਅਤੇ Covishield

ਮਾਮਲਾ ਤ੍ਰਿਪੁਰਾ ਦੇ ਅਗਰਲਤਾ ਸ਼ਹਿਰ ਦਾ ਹੈ ਜਿਥੇ ਡੀਐਮ ਸ਼ੈਲੇਸ਼ ਯਾਦਵ ਵਿਆਹ ਦੇ ਸਮਾਰੋਹ ਵਿਚ ਤਹਿ ਕੀਤੇ ਲੋਕਾਂ ਨਾਲੋਂ ਜ਼ਿਆਦਾ ਭੀੜ ਦੇਖ ਕੇ ਭੜਕ ਗਏ ਅਤੇ ਰਾਤ ਦੇ ਕਰਫਿਊ ਦੀ ਉਲੰਘਣਾ ਕਰਨ ਵਾਲੇ ਮੇਜ਼ਬਾਨਾਂ ਤੋਂ ਲੈਕੇ ਵਿਆਹ 'ਚ ਆਏ ਮਹਿਮਾਨਾਂ ਤੱਕ ਦੀ ਰੇਲ ਬਣਾਈ , ਇੰਨਾ ਹੀ ਨਹੀਂ ਵਿਆਹ ਸਮਾਗਮ 'ਚ ਮੌਜੂਦ ਕੁਝ ਪੁਲਿਸ ਵਾਲਿਆਂ ਨੂੰ ਦੇਖ ਕੇ ਉਹ ਇੰਨਾ ਭੜਕ ਗਏ ਕਿ ਨਾਲ ਦੀ ਨਾਲ ਫੋਨ ਕਰਕੇ ਪੁਲਿਸ ਅਫਸਰਾਂ ਨੂੰ ਸਸਪੈਂਡ ਕਰਨ ਦੇ ਹੁਕਮ ਦੇ ਦਿੱਤੇ। ਡੀਐੱਮ ਦਾ ਕਹਿਣਾ ਸੀ ਕਿ ਇਹਨਾਂ ਪੁਲਿਸ ਮੁਲਾਜ਼ਮ ਦੀ ਨਿਗਰਾਨੀ ਹੇਠ ਇਹ ਸਭ ਹੋ ਰਿਹਾ ਹੈ ਤਾਂ ਜ਼ਾਹਿਰ ਹੈ ਇਹ ਲੋਕ ਵੀ ਨਿਯਮ ਉਲੰਘਨ ਦੇ ਦੋਸ਼ੀ ਹਨ।Tripura DM Raids Wedding Halls; Bride, Groom Arrested Flouting Night Curfew  Shailesh Kumar Yadav Agartala Lockdown

Read More :ਰਿਸ਼ਵਤ ਲੈਂਦਾ ਵਿਜੀਲੈਂਸ ਵਿਭਾਗ ਦੇ ਹੱਥੇ ਚੜ੍ਹਿਆ ਪੰਜਾਬ ਪੁਲਿਸ ਦਾ ਏ.ਐਸ.ਆਈ.

ਇਸ ਮੌਕੇ ਡੀਐਮ ਵੱਲੋਂ ਪਹਿਲਾਂ ਬੈਂਡ ਵਾਲਿਆਂ ਨੂੰ ਭਜਾਇਆ ਗਿਆ , ਫਿਰ ਰਿਸ਼ਤੇਦਾਰਾਂ ਦੇ ਵੀ ਡੰਡੇ ਵਰ੍ਹੇ , ਅਤੇ ਆਪਣੀ ਤਲਖ਼ ਜ਼ੁਬਾਨ ਦੇ ਵਿਚ ਸਮਾਗਮ ਕਰਨ ਵਾਲਿਆਂ ਨੂੰ ਝਾੜ ਪਾਉਂਦੀਆਂ ਕਿਹਾ ਕਿ ਪੜ੍ਹੇ ਲਿਖੇ ਹੋ ਕੇ ਵੀ ਅਜਿਹੀਆਂ ਗਲਤੀਆਂ ਕਰਨਾ ਬੇਹੱਦ ਸ਼ਰਮਨਾਕ ਹੈ , ਲੋਕਾਂ ਦੀ ਸਿਹਤ ਨਾਲ ਖਿਲਵਾੜ ਹੈ ,ਜੋ ਕਿ ਮੁਆਫ ਨਹੀਂ ਕੀਤਾ ਜਾ ਸਕਦਾ , ਇੰਨ੍ਹਾ ਹੀ ਨਹੀਂ ਜਦ ਸਮਾਗਮ ਕਰਨ ਵਾਲਿਆਂ ਨੇ ਅਨੁਮਤੀ ਪੱਤਰ ਦਿਖਾਇਆ ਤਾਂ ਗੁੱਸੇ 'ਚ ਸ਼ੈਲੇਸ਼ ਯਾਦਵ ਵੱਲੋਂ ਕਾਪੀ ਪਾੜ ਕੇ ਉਨ੍ਹਾਂ ਦੇ ਮੂੰਹ 'ਤੇ ਦੇ ਮਾਰੀ। ਇਸ ਤੋਂ ਰੋਦਰ ਰੂਪ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।Don't talk like a bloody villager': Tripura DM bullies, then justifies  conduct ਦੇਸ਼ ਇਸ ਵੇਲੇ ਕੋਰੋਨਾ ਮਹਾਮਾਰੀ ਨਾਲ ਜੂਝ ਰਿਹਾ ਹੈ , ਉਥੇ ਹੀ ਇਸ ਦੌਰਾਨ ਸਰਕਾਰ ਵੱਲੋਂ ਹਿਦਾਇਤਾਂ ਜਾਰੀ ਕਰਦੇ ਹੋਏ ਵਿਆਹ ਸਮਾਗਮਾਂ ਤੇ ਹੋਰਨਾਂ ਇਕੱਠ 'ਤੇ ਪਾਬੰਦੀਆਂ ਲਾਈਆਂ ਗਿਆਨ ਹਨ , ਪਰ ਬਾਵਜੂਦ ਇਸ ਦੇ ਲੋਕ ਨਿਯਮਾਂ ਦੀ ਪਾਲਣਾ ਨਾ ਕਰਦੇ ਹੋਏ ਆਪਣੇ ਕੰਮ ਪਹਿਲਾਂ ਵਾਂਗ ਹੀ ਕਰ ਰਹੇ ਹਨ ਸਮਾਗਮ ਹੋ ਰਹੇ ਹਨ ਅਤੇ ਨਾਲ ਹੀ ਲੋਕਾਂ ਦੇ ਇਕੱਠ ਵੀ ਚੱਲ ਰਹੇ ਹਨ ਜਿਸ ਨਾਲ ਕੋਰੋਨਾ ਮਹਾਮਾਰੀ ਦਾ ਫੈਲਾਅ ਵੱਧ ਰਿਹਾ ਹੈ।ਜੋ ਕਿ ਕਾਫੀ ਚਿੰਤਾਜਨਕ ਹੈ ਅਜਿਹੇ ਜੇਕਰ ਹਰ ਕੋਈ ਅਫਸਰ ਆਪਣੇ ਸ਼ਹਿਰ ਅਤੇ ਇਲਾਕੇ ਪ੍ਰਤੀ ਸਖਤ ਹੋ ਜਾਵੇ ਤਾਂ ਅਜਿਹੇ ਲਾਗ ਰੋਗ ਤੋਂ ਬਚਾਅ ਕਰਨਾ ਸੌਖਾ ਹੋ ਜਾਵੇਗਾ

Related Post