ਟਰੱਕ ਡ੍ਰਾਈਵਰ ਦੂਰ ਤੱਕ ਰਗੜਦਾ ਲੈ ਗਿਆ ਐਕਟਿਵਾ ਸਵਾਰ ਨੂੰ

By  Joshi November 22nd 2017 02:12 PM

truck activa accident jalandhar: ਦਿਨ ਬ ਦਿਨ ਹਾਦਸਿਆਂ ਦੀ ਗਿਣਤੀ 'ਚ ਹੋ ਰਹੇ ਵਾਧੇ ਨੇ ਇੱਕ ਹੋਰ ਦੀ ਜ਼ਿੰਦਗੀ ਨੂੰ ਨਿਗਲ ਲਿਆ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ-੧ ਦੇ ਅਧੀਨ ਆਉਂਦੇ ਵੇਰਕਾ ਮਿਲਕ ਪਲਾਂਟ ਦੇ ਕੋਲ ਇੱਕ ਟਰੱਕ ਅਤੇ ਐਕਟਿਵਾ ਦੀ ਟੱਕਰ ਹੋ ਗਈ।

truck activa accident jalandhar: ਟਰੱਕ ਡ੍ਰਾਈਵਰ ਦੂਰ ਤੱਕ ਰਗੜਦਾ ਲੈ ਗਿਆ ਐਕਟਿਵਇਹ ਹਾਦਸਾ ਇੰਨ੍ਹਾ ਭਿਆਨਕ ਸੀ ਕਿ ਐਕਟਿਵਾ ਸਵਾਰ ਦੀ ਮੌਕੇ 'ਤੇ ਮੌਤ ਹੋ ਗਈ। ਇਸ ਦਰਦਨਾਕ ਹਾਦਸੇ 'ਚ ਟਰੱਕ ਕਰੀਬ ਇਕ ਕਿਲੋਮੀਟਰ ਤੱਕ ਟਰੱਕ ਔਰਤ ਨੂੰ ਦਰੜਦਾ ਹੋਇਆ ਆਪਣੇ ਨਾਲ ਲੈ ਗਿਆ। ਘੜੀਸਦੇ ਹੋਏ ਲੈ ਗਿਆ। ਮ੍ਰਿਤਕਾ ਦੀ ਪਛਾਣ ਰੇਖਾ ਪਤਨੀ ਕਮਲ ਵਾਸੀ ਗੁਰੂ ਰਾਮਦਾਸ ਨਗਰ ਪੰਚਾਇਤ ਵਜੋਂ ਹੋਈ ਹੈ।

ਮ੍ਰਿਤਕਾ ਦੀ ਪਛਾਣ ਰੇਖਾ ਵਜੋਂ ਹੋਈ ਹੈ ਜੋ ਕਿ ਆਪਣੀ ਐਕਟਿਵਾ 'ਤੇ ਸਵਾਰ ਹੋ ਕੇ ਕਿਤੇ ਜਾ ਰਹੀ ਸੀ ਅਤੇ ਅਚਾਨਕ ਟਰੱਕ ਨੇ ਵੇਰਕਾ ਮਿਲਕ ਪਲਾਂਟ ਨੇੜੇ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਔਰਤ ਟਰੱਕ ਦੇ ਟਾਇਰ ਹੇਠਾਂ ਆ ਗਈ, ਜਿਸ ਕਾਰਨ ਉਸਦੀ ਮੌਕੇ 'ਤੇ ਮੌਤ ਹੋ ਗਈ ਸੀ।

truck activa accident jalandhar: ਟਰੱਕ ਡ੍ਰਾਈਵਰ ਦੂਰ ਤੱਕ ਰਗੜਦਾ ਲੈ ਗਿਆ ਐਕਟਿਵtruck activa accident jalandhar: ਪਰ, ਟੱਕਰ ਮਾਰਨ ਤੋਂ ਬਾਅਦ ਵੀ ਰੁਕਿਆ ਨਹੀਂ ਅਤੇ ਔਰਤ ਨੂੰ ਘੜੀਸਦੇ ਹੋਏ ੧ ਕਿ.ਮੀ. ਤੱਕ ਨਾਲ ਲੈ ਗਿਆ।

ਸਥਾਨਕ ਲੋਕਾਂ ਵੱਲੋਂ ਟਰੱੱਕ ਦਾ ਪਿੱਛਾ ਕਰ ਕੇ ਉਸਨੂੰ ਕਾਬੂ ਕਰ ਲਿਆ ਗਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ।

ਪੁਲਿਸ ਵੱਲੋਂ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

—PTC News

Related Post