Turkey Earthquake: ਭੁਚਾਲ ਦੇ ਝਟਕਿਆਂ ਨਾਲ ਤਾਸ਼ ਦੇ ਪੱਤਿਆਂ ਵਾਂਗ ਢਹੀਆਂ ਇਮਾਰਤਾਂ

By  Jagroop Kaur October 30th 2020 10:21 PM -- Updated: October 30th 2020 10:27 PM

Turkey Earthquake Update : ਤੁਰਕੀ ਦੇ ਇਜ਼ਮੀਰ ਵਿੱਚ ਸ਼ੁੱਕਰਵਾਰ ਨੂੰ ਆਏ ਤੇਜ਼ ਭੂਚਾਲ ਨੇ ਵੱਡੀ ਤਬਾਹੀ ਮਚਾਈ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 7 ਸੀ। ਭੂਚਾਲ ਨੇ ਇਜ਼ਮੀਰ ਸ਼ਹਿਰ ਵਿਚ ਘੱਟੋ ਘੱਟ 20 ਇਮਾਰਤਾਂ ਨੂੰ ਢਹਿ ਢੇਰੀ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਬਹੁਤ ਸਾਰੇ ਲੋਕਾਂ ਦੇ ਮਲਬੇ ਵਿੱਚ ਦੱਬੇ ਹੋਣ ਦਾ ਵੀ ਸ਼ੱਕ ਹੈ। ਹੁਣ ਤੱਕ ਚਾਰ ਲੋਕਾਂ ਦੇ ਮਾਰੇ ਜਾਣ ਦੀ ਖਬਰ ਮਿਲੀ ਹੈ, ਜਦਕਿ ਵੱਡੀ ਗਿਣਤੀ ਲੋਕ ਜ਼ਖਮੀ ਵੀ ਹੋਏ ਹਨ। ਇਸ ਦੇ ਨਾਲ ਹੀ ਹੋਰ ਵੀ ਕਈ ਲੋਕ ਹਨ ਜਿੰਨਾ ਦੇ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ ਹੈFour dead, 120 injured in Turkey after major earthquakeusgs earthquake ਦੇ ਇੱਕ ਸਰਵੇਅ (ਯੂ.ਐੱਸ.ਜੀ.ਐੱਸ.) ਮੁਤਾਬਕ ਰਿਕਟਰ ਸਕੇਲ ’ਤੇ ਭੂਚਾਲ ਦੀ ਤੀਵਰਤਾ 7.0 ਮਾਪੀ ਗਈ। ਭੂਚਾਲ ਕਾਰਣ ਇਜ਼ਮਿਰ ਸ਼ਹਿਰ ’ਚ ਇਮਾਰਤਾਂ ਅਤੇ ਹੋਰ ਥਾਵਾਂ ਦਾ ਕਾਫੀ ਨੁਕਸਾਨ ਹੋਇਆ । ਉੱਥੇ, ਯੂਰਪੀਅਨ- ਮੇਡੀਟੇਰੇਨੀਅਮ ਸੀਸਮੋਲਾਜਿਕਲ ਸੈਂਟਰ (ਈ.ਐੱਮ.ਐੱਮ.ਸੀ.) ਨੇ ਕਿਹਾ ਕਿ ਭੂਚਾਲ ਦੀ ਤੀਬਰਤਾ 6.9 ਸੀ। ਜਾਣਕਾਰੀ ਮੁਤਾਬਕ ਭੂਚਾਲ ਕਾਰਣ ਹੁਣ 4 ਚਾਰ ਲੋਕਾਂ ਦੀ ਮੌਤ ਹੋ ਗਈ ਜਦਕਿ 120 ਲੋਕ ਜ਼ਖਮੀ ਦੱਸੇ ਜਾ ਰਹੇ ਹਨ।Earthquake hits Greece and Turkey, bringing deaths and floods - BBC Newsਤੁਰਕੀ ਦੇ ਗ੍ਰਹਿ ਮੰਤਰੀ ਸੁਲੇਮਾਨ ਸੋਯਲੂ ਨੇ ਦੱਸਿਆ ਕਿ ਇਸ ਭੂਚਾਲ ਕਾਰਣ ਬੋਨੋਰਵਾ ਅਤੇ ਬੇਰਾਕਲੀ ’ਚ ਵੀ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਨੇ ਕਿਹਾ ਕਿ ਰਾਹਤ ਅਤੇ ਬਚਾਅ ਕਾਰਜ ਲਈ ਕਈ ਟੀਮਾਂ ਵੱਖ-ਵੱਖ ਸ਼ਹਿਰਾਂ ’ਚ ਕੰਮ ਕਰ ਰਹੀਆਂ ਹਨ।

ਇਸ ਲਈ ਤੇਜ਼ ਲੱਗੇ ਭੂਚਾਲ ਦੇ ਝਟਕੇRisk of Human-Triggered Earthquakes Laid Out in Biggest-Ever Database - Scientific AmericanAmerican ਜਿਓਲਾਜਿਕਲ ਸਰਵੇਅ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਗ੍ਰੀਸ ਦੇ ਨੋਨ ਕਾਰਲੋਵਸੀਅਨ ਸ਼ਹਿਰ ਦੇ ਉੱਤਰ-ਪੂਬਰ ’ਚ 14 ਕਿਲੋਮੀਟਰ ਦੀ ਦੂਰੀ ’ਤੇ ਸੀ। ਜ਼ਮੀਨ ਤੋਂ ਘੱਟ ਡੂੰਘਾਈ ’ਤੇ ਇਸ ਭੂਚਾਲ ਦਾ ਕੇਂਦਰ ਹੋਣ ਕਾਰਣ ਇਸ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇਸ ਕਾਰਣ ਜ਼ਿਆਦਾਤਰ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। turkey ਦੇ ਰਾਸ਼ਟਰਪਤੀ ਐਰਦੋਗਨ ਨੇ Tweet ਕਰ ਲਿਖਿਆ ਕਿ #Getwellsoon. ਅਸੀਂ ਸੂਬਿਆਂ ਦੇ ਸਾਰੇ ਸਰੋਤਾਂ ਨਾਲ ਭੂਚਾਲ ਪ੍ਰਭਾਵਿਤ ਆਪਣੇ ਨਾਗਰਿਕਾਂ ਨਾਲ ਖੜ੍ਹੇ ਹਾਂ।

Related Post