ਬ੍ਰਹਮਪੁੱਤਰ 'ਚ ਦੋ ਕਿਸ਼ਤੀਆਂ 'ਚ ਹੋਈ ਟੱਕਰ, 40 ਲੋਕਾਂ ਨੂੰ ਬਚਾਇਆ ਗਿਆ, ਕਈ ਲਾਪਤਾ

By  Riya Bawa September 8th 2021 08:48 PM -- Updated: September 8th 2021 08:50 PM

Assam Boat Collision: ਅਸਮ ਵਿੱਚ ਬ੍ਰਹਮਪੁੱਤਰ ਨਦੀ ਵਿੱਚ ਵੱਡਾ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ। ਇਸ ਹਾਦਸੇ ਵਿਚ ਦੋ ਕਿਸ਼ਤੀਆਂ ਦੇ ਟਕਰਾਉਣ ਤੋਂ ਬਾਅਦ ਕਈ ਲੋਕ ਲਾਪਤਾ ਦੱਸੇ ਜਾ ਰਹੇ ਹਨ। ਮੀਡੀਆ ਨਿਊਜ਼ ਦੇ ਮੁਤਾਬਿਕ ਇਨ੍ਹਾਂ ਦੋਵਾਂ ਕਿਸ਼ਤੀਆਂ ਵਿੱਚ ਲਗਭਗ 100 ਲੋਕ ਸਵਾਰ ਸਨ। ਕਿਹਾ ਜਾ ਰਿਹਾ ਹੈ ਕਿ ਹੁਣ ਤੱਕ 40 ਲੋਕਾਂ ਨੂੰ ਬਚਾਇਆ ਗਿਆ ਹੈ ਅਤੇ ਕਈ ਲੋਕ ਅਜੇ ਵੀ ਲਾਪਤਾ ਹਨ।

ਕਿਸ਼ਤੀ ਹਾਦਸੇ ਦੀ ਖ਼ਬਰ 'ਤੇ, ਰਾਜ ਦੇ ਮੁੱਖ ਮੰਤਰੀ ਨੇ ਦੁੱਖ ਪ੍ਰਗਟ ਕੀਤਾ ਅਤੇ ਤੁਰੰਤ ਬਚਾਅ ਦੇ ਨਿਰਦੇਸ਼ ਦਿੱਤੇ। ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਜੋਰਹਾਟ ਵਿੱਚ ਨਿਮਟੀ ਨੇੜੇ ਕਿਸ਼ਤੀ ਹਾਦਸੇ ਦੀ ਪੁਸ਼ਟੀ ਕਰਦਿਆਂ ਇਸ ਨੂੰ ਇੱਕ ਦੁਖਦਾਈ ਘਟਨਾ ਕਰਾਰ ਦਿੱਤਾ। ਉਨ੍ਹਾਂ ਕਿਹਾ- ਰਾਜ ਮੰਤਰੀ ਬਿਮਲ ਬੋਰਹ ਨੂੰ ਤੁਰੰਤ ਘਟਨਾ ਸਥਾਨ 'ਤੇ ਜਾਣ ਲਈ ਕਿਹਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਮੈਂ ਕੱਲ੍ਹ ਨਿਮਤੀ ਘਾਟ ਵੀ ਜਾਵਾਂਗਾ।

ਅਸਾਮ ਦੇ ਮੁੱਖ ਮੰਤਰੀ ਨੇ ਕਿਹਾ ਕਿ ਮਜੂਲੀ ਅਤੇ ਜੋਰਹਾਟ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਰਾਸ਼ਟਰੀ ਆਫ਼ਤ ਰਾਹਤ ਬਲ ਅਤੇ ਰਾਜ ਆਪਦਾ ਰਾਹਤ ਬਲ ਦੀ ਸਹਾਇਤਾ ਨਾਲ ਆਪਣੇ ਬਚਾਅ ਕਾਰਜ ਨੂੰ ਹੋਰ ਤੇਜ਼ ਕਰਨ।

-PTC News

Related Post