ਦਰਿਆ 'ਚ ਤੈਰਦੀਆਂ ਮਿਲੀਆਂ ਦੋ ਲਾਸ਼ਾਂ, ਪ੍ਰੇਮੀ ਜੋੜਾ ਜਾਂ ਫ਼ੇਰ ?

By  Jagroop Kaur October 18th 2020 05:07 PM

ਪਠਾਨਕੋਟ : ਨੇੜਲੇ ਇਲਾਕੇ 'ਚ ਨਹਿਰ 'ਚ ਵਗਦੀਆਂ ਆਈਆਂ ਲਾਸ਼ਾਂ ਮਿਲਣ ਨਾਲ ਇਲਾਕੇ ਦੇ ਲੋਕਾਂ 'ਹ ਸਨਸਨੀ ਫ਼ੈਲ ਗਈ। ਦੋ ਲਾਸ਼ਾਂ ਵਿੱਚ ਇੱਕ ਮਹਿਲਾ ਅਤੇ ਇੱਕ ਪੁਰਸ਼ ਦੀ ਹੈ, ਜਿਨ੍ਹਾਂ ਦੀ ਪਛਾਣ ਨਹੀਂ ਹੋ ਸਕੀ।ਇਹ ਮਾਮਲਾ ਪਠਾਨਕੋਟ-ਜਲੰਧਰ ਨੈਸ਼ਨਲ ਹਾਈਵੇ 'ਤੇ ਸਥਿਤ ਨਿਊ ਚੱਕੀ ਪੁੱਲ ਦਾ ਹੈ। ਇੱਥੇ ਉਸ ਸਮੇਂ ਸਨਸਨੀ ਫ਼ੈਲ ਗਈ ਜਦੋਂ ਲੋਕਾਂ ਨੇ ਚੱਕੀ ਦਰਿਆ 'ਚ ਵਹਿੰਦੀਆਂ ਦੋ ਲਾਸ਼ਾਂ ਦੇਖੀਆਂ। ਹੌਲੀ-ਹੌਲੀ ਇਹ ਗੱਲ ਜੰਗਲ ਦੀ ਅੱਗ ਦੀ ਤਰ੍ਹਾਂ ਫੈਲ ਗਈ, ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ।

Dead body Find Dead body Find

ਪਤਾ ਲੱਗਿਆ ਹੈ ਕਿ ਚੱਕੀ ਦਰਿਆ 'ਚ ਜਿਸ ਥਾਂ 'ਤੇ ਲਾਸ਼ਾਂ ਤੈਰਦੀ ਹੋਈ ਦੇਖੀ ਗਈ, ਉਹ ਇਲਾਕਾ ਹਿਮਾਚਲ ਦਾ ਖੇਤਰ ਹੋਣ ਕਾਰਣ ਹਿਮਾਚਲ ਪੁਲਿਸ ਦੀ ਡਮਟਾਲ ਚੌਂਕੀ ਤੋਂ ਪੁਲਿਸ ਮੁਲਾਜ਼ਮ ਮੌਕੇ 'ਤੇ ਪੁੱਜੇ, ਉਥੇ ਹੀ ਪੰਜਾਬ ਸੂਬਾ ਵੀ ਨਾਲ ਹੀ ਜੁੜਿਆ ਹੋਣ ਕਾਰਣ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਪੁੱਜ ਗਏ।ਜਦੋਂ ਪੁਲਿਸ ਟੀਮਾਂ ਨੇ ਮੌਕੇ 'ਤੇ ਜਾ ਕੇ ਲਾਸ਼ਾਂ ਬਰਾਮਦ ਕੀਤੀਆਂ ਤਾਂ ਉਨ੍ਹਾਂ ਪਾਇਆ ਕਿ ਇਨ੍ਹਾਂ ਵਿੱਚ ਇੱਕ ਲਾਸ਼ ਜਨਾਨੀ ਦੀ ਸੀ, ਜੋ ਪੂਰੀ ਤਰ੍ਹਾਂ ਨਾਲ ਨੰਗੀ ਹਾਲਤ 'ਚ ਸੀ, ਜਦਕਿ ਦੂਜੀ ਇੱਕ ਪੁਰਸ਼ ਦੀ ਸੀ, ਜੋ ਅੱਧਨੰਗੀ ਹਾਲਤ 'ਚ ਸੀ। ਲਾਸ਼ਾਂ ਕਬਜ਼ੇ 'ਚ ਲੈਣ ਉਪਰੰਤ ਡੀ.ਐੱਸ.ਪੀ. ਨੂਰਪੁਰ ਅਸ਼ੋਕ ਰਤਨ ਨੇ ਸਬੰਧਿਤ ਥਾਣਾ ਮੁਖੀਆਂ ਨੂੰ ਜਾਂਚ ਦੇ ਹੁਕਮ ਦਿੱਤੇ।

ਪੁਲਿਸ ਅਫ਼ਸਰਾਂ ਦਾ ਕਹਿਣਾ ਹੈ ਕਿ ਫ਼ਿਲਹਾਲ ਤੱਕ ਲਾਸ਼ਾਂ ਦੀ ਹਾਲਤ ਨੂੰ ਦੇਖ ਕੇ ਇਹ ਕਹਿਣਾ ਮੁਸ਼ਕਿਲ ਹੈ ਕਿ ਉਨ੍ਹਾਂ ਨਾਲ ਕੋਈ ਦੁਰਘਟਨਾ ਵਾਪਰੀ ਹੈ, ਜਾਂ ਫਿਰ ਇਹ ਕਿਸੇ ਤਰ੍ਹਾਂ ਦਾ ਕੋਈ ਹੱਤਿਆ ਦਾ ਮਾਮਲਾ ਹੈ। ਦੱਸਿਆ ਗਿਆ ਹੈ ਕਿ ਲਾਸ਼ਾਂ ਦੀ ਫਾਰੈਂਸਿੰਕ ਜਾਂਚ ਕਰਵਾਈ ਜਾਵੇਗੀ,ਉਸਦੇ ਬਾਅਦ ਜੋ ਤੱਥ ਸਾਹਮਣੇ ਆਉਣਗੇ ਉਸ ਦੇ ਅਧਾਰ 'ਤੇ ਅਗਲੀ ਕਾਰਵਾਈ ਅਮਲ ਹੇਠ ਲਿਆਂਦੀ ਜਾਵੇਗੀ .ਹਿਮਾਚਲ ਪੁਲਿਸ ਨੇ ਲਾਸ਼ਾਂ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਖ਼ਬਰ ਲਿਖੇ ਜਾਣ ਤੱਕ ਦੋਵਾਂ ਲਾਸ਼ਾਂ ਦੀ ਕਿਸੇ ਤਰ੍ਹਾਂ ਦੀ ਪਹਿਚਾਣ ਨਹੀਂ ਹੋ ਪਾਈ ਹੈ, ਪਰ ਪੁਲਿਸ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਟੀਮਾਂ ਆਪੋ-ਆਪਣੇ ਕੰਮਾਂ 'ਤੇ ਜੁਟ ਗਈਆਂ ਹਨ।

Related Post