ਰਾਜਪੁਰਾ 'ਚ 2 ਬੱਚਿਆਂ ਦੀ ਡਾਇਰੀਆ ਕਾਰਨ ਹੋਈ ਮੌਤ

By  Pardeep Singh June 17th 2022 07:54 AM

ਰਾਜਪੁਰਾ:  ਰਾਜਪੁਰਾ ਨੇੜਲੇ ਪਿੰਡ ਸ਼ਾਮਦੂ ਕੈਂਪ ਵਿੱਚ ਦਸਤ ਲੱਗਣ ਕਾਰਨ ਦੋ ਬੱਚਿਆਂ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ।ਡਾਇਰੀਆ ਕਾਰਨ ਮਰਨ ਵਾਲਿਆਂ 'ਚ ਤਿੰਨ ਸਾਲ ਦੀ ਬੱਚੀ ਸਿਮਰਨ, ਦੋ ਸਾਲਾ ਸਤਿਅਮ ਸ਼ਾਮਿਲ ਹਨ। ਇਸ ਦੇ ਨਾਲ ਹੀ ਇਲਾਕੇ ਦੇ ਦੋ ਦਰਜਨ ਤੋਂ ਵੱਧ ਲੋਕ ਬਿਮਾਰ ਹੋ ਗਏ। ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਦੂਜੇ ਪਾਸੇ ਡਾਇਰੀਆ ਦੇ ਪ੍ਰਕੋਪ ਦੀ ਸੂਚਨਾ ਮਿਲਦੇ ਹੀ ਸਿਹਤ ਵਿਭਾਗ ਦੀਆਂ ਟੀਮਾਂ ਨੇ ਪਿੰਡ ਵਿੱਚ ਪਹੁੰਚ ਕੇ ਘਰ-ਘਰ ਜਾ ਕੇ ਸਰਵੇ ਕੀਤਾ ਅਤੇ ਦਵਾਈਆਂ ਦੇਣ ਤੋਂ ਇਲਾਵਾ ਸਾਵਧਾਨੀਆਂ ਵਰਤਣ ਦੇ ਆਦੇਸ਼ ਦਿੱਤੇ।

ਸਿਹਤ ਵਿਭਾਗ ਨੇ ਇਲਾਕੇ ਦੀਆਂ ਵੱਖ-ਵੱਖ ਥਾਵਾਂ ਤੋਂ ਪਾਣੀ ਦੇ ਸੈਂਪਲ ਲੈ ਕੇ ਜਾਂਚ ਲਈ ਲੈਬਾਰਟਰੀ ਵਿੱਚ ਭੇਜ ਦਿੱਤੇ ਹਨ।  ਇਸ ਦੇ ਨਾਲ ਹੀ ਪਿੰਡ ਦੇ ਵਿਅਕਤੀ ਸਾਧਾ ਸਿੰਘ ਨੇ ਵੀ ਦਾਅਵਾ ਕੀਤਾ ਕਿ ਉਸ ਦੀ ਪਤਨੀ ਦੀ ਵੀ ਦਸਤ ਕਾਰਨ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਗੰਦਾ ਪਾਣੀ ਪੀਣ ਕਾਰਨ ਪਿੰਡ ਵਿੱਚ ਦਸਤ ਦੀ ਬਿਮਾਰੀ ਫੈਲ ਗਈ ਹੈ।

ਇਸ ਬਾਰੇ ਪਰਗਟ ਸਿੰਘ ਨੇ ਟਵੀਟ ਕਰਕੇ ਪੰਜਾਬ ਦੇ ਸੀਐਮ ਭਗਵੰਤ ਮਾਨ ਉੱਤੇ ਟਿੱਪਣੀ ਕੀਤੀ ਹੈ। ਉਨ੍ਹਾਂ ਨੇ ਟਵੀਟ ਵਿੱਚ ਲਿਖਿਆ੍ ਹੈ ਕਿ 45 ਵਿਅਕਤੀ ਡਾਇਰੀਆ ਨਾਲ ਗ੍ਰਸਿਤ ਹਨ।

ਇਹ ਵੀ ਪੜ੍ਹੋ:ਸਿੱਧੂ ਮੂਸੇਵਾਲਾ ਕਤਲਕਾਂਡ ਦਾ ਪਰਦਾਫਾਸ਼ ਕਰੇਗਾ ਇੱਕ ਛੋਟਾ ਜਿਹਾ ਸੁਰਾਗ; ਜੋ ਲੈ ਗਿਆ ਪੰਜਾਬ ਪੁਲਿਸ ਨੂੰ ਫਤਿਹਾਬਾਦ

-PTC News

Related Post