ਪਾਕਿਸਤਾਨ 'ਚ ਭਾਰਤੀ ਹਾਈ ਕਮਿਸ਼ਨ 'ਚ ਕੰਮ ਕਰਨ ਵਾਲੇ ਦੋ ਅਧਿਕਾਰੀ ਲਾਪਤਾ ,ਪੜ੍ਹੋ ਪੂਰੀ ਖ਼ਬਰ

By  Shanker Badra June 15th 2020 01:06 PM -- Updated: June 15th 2020 01:11 PM

ਪਾਕਿਸਤਾਨ 'ਚ ਭਾਰਤੀ ਹਾਈ ਕਮਿਸ਼ਨ 'ਚ ਕੰਮ ਕਰਨ ਵਾਲੇ ਦੋ ਅਧਿਕਾਰੀ ਲਾਪਤਾ ,ਪੜ੍ਹੋ ਪੂਰੀ ਖ਼ਬਰ:ਇਸਲਾਮਾਬਾਦ : ਪਾਕਿਸਤਾਨ ਦੇ ਇਸਲਾਮਾਬਾਦ ਵਿੱਚ ਭਾਰਤੀ ਹਾਈ ਕਮਿਸ਼ਨ ਵਿੱਚ ਕੰਮ ਕਰਨ ਵਾਲੇ ਦੋ ਅਧਿਕਾਰੀ ਲਾਪਤਾ ਹਨ। ਇਹ ਜਾਣਕਾਰੀ ਪੁਖਤਾ ਸੂਤਰਾਂ ਦੁਆਰਾ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਲਗਭਗ ਦੋ ਘੰਟੇ ਤੋਂ ਲਾਪਤਾ ਸਨ। ਭਾਰਤ ਨੇ ਇਸ ਦੀ ਸ਼ਿਕਾਇਤ ਪਾਕਿਸਤਾਨ ਸਰਕਾਰ ਨੂੰ ਕੀਤੀ ਹੈ। ਦੋਵਾਂ ਅਧਿਕਾਰੀਆਂ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ ਪਾਕਿਸਤਾਨ ਹਾਈ ਕਮਿਸ਼ਨ ਦੇ ਦੋ ਪਾਕਿਸਤਾਨੀ ਅਧਿਕਾਰੀਆਂ ਨੂੰ ਜਾਸੂਸੀ ਦੇ ਇਲਜ਼ਾਮ ਲੱਗਣ ਤੋਂ ਬਾਅਦ ਦੇਸ਼ ਨਿਕਾਲਾ ਤੋਂ ਬਾਹਰ ਕਰ ਦਿੱਤਾ ਗਿਆ ਸੀ। ਦੋਵੇਂ ਦਿੱਲੀ ਵਿਚ ਵੀਜ਼ਾ ਵਿਭਾਗ ਵਿਚ ਕੰਮ ਕਰਦੇ ਸਨ। ਇਸ ਘਟਨਾ ਤੋਂ ਬਾਅਦ ਦੋਵਾਂ ਦੇਸ਼ਾਂ ਵਿਚ ਤਣਾਅ ਵਧਿਆ ਸੀ।

Two Indian high commission officials missing in Pakistan ਪਾਕਿਸਤਾਨ 'ਚ ਭਾਰਤੀ ਹਾਈ ਕਮਿਸ਼ਨ 'ਚ ਕੰਮ ਕਰਨ ਵਾਲੇ ਦੋ ਅਧਿਕਾਰੀ ਲਾਪਤਾ ,ਪੜ੍ਹੋ ਪੂਰੀ ਖ਼ਬਰ

ਦੱਸਿਆ ਜਾ ਰਿਹਾ ਹੈ ਕਿ ਸੀ.ਆਈ.ਐੱਸ.ਐੱਫ. ਦੇ 2 ਡਰਾਈਵਰ ਡਿਊਟੀ 'ਤੇ ਬਾਹਰ ਗਏ ਸਨ ਪਰ ਉਹ ਆਪਣੀ ਮੰਜ਼ਿਲ ਵਾਲੇ ਸਥਾਨ ਤੱਕ ਨਹੀਂ ਪਹੁੰਚੇ ਹਨ। ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਕਿਤੇ ਉਹਨਾਂ ਨੂੰ ਅਗਵਾ ਨਾ ਕਰ ਲਿਆ ਗਿਆ ਹੋਵੇ। ਡਰਾਈਵਰ ਦੀ ਤਲਾਸ਼ ਕੀਤੀ ਜਾ ਰਹੀ ਹੈ। ਨਾਲ ਹੀ ਪਾਕਿਸਤਾਨ ਸਰਕਾਰ ਨੂੰ ਗੁੰਮਸ਼ੁਦਗੀ ਦੇ ਬਾਰੇ ਵਿਚ ਦੱਸ ਦਿੱਤਾ ਗਿਆ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਖ਼ਬਰ ਆਈ ਸੀ ਕਿ ਇਸਲਾਮਾਬਾਦ ਵਿਚ ਭਾਰਤ ਦੇ ਇਕ ਡਿਪਲੋਮੈਟ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਆਈ.ਐੱਸ.ਆਈ. ਏਜੰਟ ਨੇ ਭਾਰਤੀ ਡਿਪਲੋਮੈਟ ਦਾ ਪਿੱਛਾ ਕੀਤਾ। ਇਸ ਮਾਮਲੇ ਨੂੰ ਲੈ ਕੇ ਭਾਰਤ ਨੇ ਸਖਤ ਵਿਰੋਧ ਜ਼ਾਹਰ ਕੀਤਾ ਸੀ। ਇਸ ਦੇ ਇਲਾਵਾ ਪਾਕਿਸਤਾਨ 'ਚ ਭਾਰਤੀ ਹਾਈ ਕਮਿਸ਼ਨ ਨੇ ਇਸਲਾਮਾਬਾਦ 'ਚ ਵਿਦੇਸ਼ ਮੰਤਰਾਲੇ ਨੂੰ ਇਕ ਵਿਰੋਧ ਪੱਤਰ ਭੇਜ ਕੇ ਪਾਕਿਸਤਾਨੀ ਅਧਿਕਾਰੀਆਂ ਵੱਲ਼ੋਂ ਉਨ੍ਹਾਂ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ 'ਤੇ ਲਗਾਤਾਰ ਸ਼ੋਸ਼ਣ ਖ਼ਿਲਾਫ਼ ਆਵਾਜ਼ ਉਠਾਈ ਸੀ।

-PTCNews

Related Post