ਮਨਾਲੀ 'ਚ ਪੁਲ ਪਾਰ ਕਰਦੇ ਸਮੇਂ ਦੋ ਵਿਅਕਤੀ ਡੁੱਬੇ, ਲਾਸ਼ਾਂ ਨੂੰ ਲੱਭਣ 'ਚ ਲੱਗੀ ਟੀਮ

By  Riya Bawa August 16th 2022 11:10 AM -- Updated: August 16th 2022 11:59 AM

ਮਨਾਲੀ: ਹਿਮਾਚਲ ਦੇ ਮਨਾਲੀ ਵਿੱਚ ਸੋਮਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ ਹੈ। ਮਨਾਲੀ ਦੇ ਸੋਲਾਂਗ 'ਚ ਡਰੇਨ 'ਤੇ ਬਣਿਆ ਪੁਲ ਪਾਰ ਕਰਦੇ ਸਮੇਂ ਦੋ ਵਿਅਕਤੀ ਡੁੱਬ ਗਏ। ਉਹ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹ ਗਏ ਹਨ ਅਤੇ ਇਸ ਘਟਨਾ ਤੋਂ ਬਾਅਦ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ 'ਤੇ ਮੌਜੂਦ ਹਨ। ਇਸ ਆਰਜ਼ੀ ਪੁਲ ਦੀ ਵਰਤੋਂ ਸਥਾਨਕ ਪਿੰਡ ਦੇ ਲੋਕ ਕਰਦੇ ਹਨ, ਜਾਣਕਾਰੀ ਅਨੁਸਾਰ ਇਸ ਘਟਨਾ ਦੇ ਸਮੇਂ ਕੁਝ ਲੋਕ ਇਸ ਪੁਲ ਨੂੰ ਪਾਰ ਕਰ ਰਹੇ ਸਨ ਤਾਂ ਪੁਲ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਿਆ।

ਮਨਾਲੀ 'ਚ ਪੁਲ ਪਾਰ ਕਰਦੇ ਸਮੇਂ ਦੋ ਵਿਅਕਤੀ ਡੁੱਬੇ, ਲਾਸ਼ਾਂ ਨੂੰ ਲੱਭਣ 'ਚ ਲੱਗੀ ਪ੍ਰਸ਼ਾਸਨ ਦੀ ਟੀਮ

ਇਸ ਘਟਨਾ ਬਾਰੇ ਕੁੱਲੂ ਦੇ ਡਿਪਟੀ ਕਮਿਸ਼ਨਰ ਆਸ਼ੂਤੋਸ਼ ਗਰਗ ਨੇ ਦੱਸਿਆ ਕਿ ਮਨਾਲੀ ਦੇ ਸੋਲਾਂਗ ਇਲਾਕੇ ਵਿੱਚ ਪਾਣੀ ਦੇ ਵਹਾਅ ਕਾਰਨ ਇੱਕ ਅਸਥਾਈ ਪੁਲ ਰੁੜ੍ਹ ਗਿਆ ਹੈ ਅਤੇ ਇਸ ਘਟਨਾ ਦੀ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਕ ਹਾਦਸੇ ਦੇ ਸਮੇਂ ਕੁਝ ਲੋਕ ਇਸ ਪੁਲ ਨੂੰ ਪਾਰ ਕਰ ਰਹੇ ਸਨ। ਮੌਕੇ 'ਤੇ ਮੌਜੂਦ ਲੋਕਾਂ ਮੁਤਾਬਕ ਡਰੇਨ 'ਚ ਦੋ ਲੋਕ ਡੁੱਬ ਗਏ ਅਤੇ ਅਧਿਕਾਰੀ ਨੂੰ ਇਕ ਮ੍ਰਿਤਕ ਦੀ ਲਾਸ਼  ਮਿਲ ਗਈ ਹੈ।

ਇਹ ਵੀ ਪੜ੍ਹੋ:ਮੁੱਖ ਮੰਤਰੀ ਵੱਲੋਂ ਸੁਤੰਤਰਤਾ ਦਿਵਸ ਮੌਕੇ 7 ਉੱਘੀਆਂ ਸ਼ਖ਼ਸੀਅਤਾਂ ਦਾ ਸਟੇਟ ਐਵਾਰਡ ਨਾਲ ਸਨਮਾਨ

ਘਟਨਾ ਤੋਂ ਬਾਅਦ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ 'ਤੇ ਮੌਜੂਦ ਹਨ। ਮੌਕੇ 'ਤੇ ਮੌਜੂਦ ਲੋਕਾਂ ਨੇ ਇਸ ਘਟਨਾ ਦੀ ਆਪਣੇ ਮੋਬਾਈਲ ਫੋਨ 'ਤੇ ਵੀਡੀਓ ਵੀ ਬਣਾ ਲਈ ਹੈ। ਜਿਸ ਵਿੱਚ ਦੇਖਿਆ ਜਾ ਰਿਹਾ ਹੈ ਕਿ ਪੁਲ ਪਾਰ ਕਰਦੇ ਸਮੇਂ ਕੁਝ ਲੋਕ ਨਾਲੇ ਵਿੱਚ ਡਿੱਗ ਰਹੇ ਹਨ। ਹਾਲਾਂਕਿ ਘਟਨਾ ਦੇ ਸਮੇਂ ਮੌਕੇ 'ਤੇ ਮੌਜੂਦ ਲੋਕਾਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਹੋਈ ਹੈ।

ਮਨਾਲੀ 'ਚ ਪੁਲ ਪਾਰ ਕਰਦੇ ਸਮੇਂ ਦੋ ਵਿਅਕਤੀ ਡੁੱਬੇ, ਲਾਸ਼ਾਂ ਨੂੰ ਲੱਭਣ 'ਚ ਲੱਗੀ ਪ੍ਰਸ਼ਾਸਨ ਦੀ ਟੀਮ

ਮੌਕੇ 'ਤੇ ਅਜੇ ਵੀ ਮੀਂਹ ਪੈ ਰਿਹਾ ਹੈ ਅਤੇ ਸੋਲਾਂਗ ਨਾਲਾ ਹਾਲੇ ਵੀ ਭਾਰੀ ਹੜ੍ਹ ਦੇ ਪਾਣੀ ਨਾਲ ਵਹਿ ਰਿਹਾ ਹੈ। ਲਾਪਤਾ ਲੋਕਾਂ ਲਈ ਬਚਾਅ ਕਾਰਜ ਬੰਦ ਹੈ ਅਤੇ ਲਾਪਤਾ ਲੋਕਾਂ ਦੀ ਗਿਣਤੀ ਦਾ ਵੀ ਪਤਾ ਨਹੀਂ ਲੱਗ ਸਕਿਆ ਹੈ। ਇਹ ਪਤਾ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਘਟਨਾ ਨਾਲ ਕਿੰਨੇ ਲੋਕ ਪ੍ਰਭਾਵਿਤ ਹੋਏ ਹਨ ਅਤੇ ਜੇਕਰ ਕੋਈ ਜ਼ਿੰਦਾ ਬਚਿਆ ਹੈ ਤਾਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਮਨਾਲੀ 'ਚ ਪੁਲ ਪਾਰ ਕਰਦੇ ਸਮੇਂ ਦੋ ਵਿਅਕਤੀ ਡੁੱਬੇ, ਲਾਸ਼ਾਂ ਨੂੰ ਲੱਭਣ 'ਚ ਲੱਗੀ ਪ੍ਰਸ਼ਾਸਨ ਦੀ ਟੀਮ

-PTC News

Related Post