ਹਨੇਰੀ ਦੇ ਕਹਿਰ ਕਰਕੇ ਕੰਧ ਡਿੱਗਣ ਕਾਰਨ ਦੋ ਔਰਤਾਂ ਦੀ ਹੋਈ ਮੌਤ

By  Riya Bawa May 23rd 2022 10:35 AM

ਜਲੰਧਰ: ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਪਏ ਮੀਂਹ ਨੇ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਵੱਡੀ ਰਾਹਤ ਦਿੱਤੀ। ਗਰਮੀਆਂ ਦੇ ਪ੍ਰਕੋਪ ਵਿਚਕਾਰ ਠੰਡੀਆਂ ਹਵਾਵਾਂ ਅਤੇ ਮੀਂਹ ਨੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਤੇ ਉਨ੍ਹਾਂ ਨੂੰ ਠੰਡਕ ਦਾ ਅਹਿਸਾਸ ਕਰਵਾਇਆ ਹੈ। ਭਾਰੀ ਮੀਂਹ ਦੇ ਨਾਲ-ਨਾਲ ਹਨੇਰੀ ਵੀ ਚੱਲੀ। ਇਸ ਦੌਰਾਨ ਦੇਰ ਰਾਤ ਆਏ ਤੂਫਾਨ ਕਾਰਨ ਇਕ ਘਰ ਦੀ ਉਸਾਰੀ ਅਧੀਨ ਦੀਵਾਰ ਗੁਆਂਢ 'ਚ ਵਿਹੜੇ ਵਿਚ ਸੌਂ ਰਹੇ ਪਰਿਵਾਰਕ ਮੈਂਬਰਾਂ 'ਤੇ ਡਿੱਗ ਗਈ, ਜਿਸ ਦੌਰਾਨ ਮੌਕੇ 'ਤੇ ਹੀ ਦੋ ਔਰਤਾਂ ਭਰਜਾਈ ਅਤੇ ਨਨਾਣ ਦੀ ਮੌਤ ਹੋ ਗਈ ਜਦਕਿ ਤਿੰਨ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਮੌਕੇ 'ਤੇ ਪੁੱਜੀ ਥਾਣਾ ਸਦਰ ਦੀ ਪੁਲਿਸ ਵਲੋਂ ਜਾਂਚ ਆਰੰਭ ਦਿੱਤੀ ਗਈ ਹੈ।

ਹਨੇਰੀ ਝੱਖੜ ਦੇ ਕਹਿਰ ਕਰਕੇ ਕੰਧ ਡਿਗਣ ਕਾਰਨ ਦੋ ਔਰਤਾਂ ਦੀ ਮੌਤ

ਦੱਸਣਯੋਗ ਹੈ ਕਿ ਜਲੰਧਰ ਛਾਉਣੀ ਥਾਣਾ ਸਦਰ ਅਧੀਨ ਆਉਂਦੇ ਪਿੰਡ ਧੀਣਾ 'ਚ ਬੀਤੀ ਰਾਤ ਆਏ ਮੀਂਹ ਝੱਖੜ ਹਨੇਰੀ ਕਾਰਨ ਵਾਪਰੇ ਹਾਦਸੇ 'ਚ ਇਕ ਤਿੰਨ ਮੰਜ਼ਿਲਾ ਨਵੀਂ ਬਣ ਰਹੀ ਇਮਾਰਤ ਦੀ ਕੰਧ ਡਿਗਣ ਨਾਲ ਥੱਲੇ ਆਉਣ ਕਾਰਨ ਦੋ ਔਰਤਾਂ ਦੀ ਮੌਤ ਹੋ ਗਈ। ਬਾਪ ਤੇ ਬੇਟਾ ਗੰਭੀਰ ਜ਼ਖ਼ਮੀ ਹੋਏ ਹਨ। ਥਾਣਾ ਮੁਖੀ ਸਦਰ ਅਜਾਇਬ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਵੰਦਨਾ ਤੇ ਮਨਪ੍ਰੀਤ ਕੌਰ ਵਜੋਂ ਹੋਈ ਹੈ। ਇਸ ਹਾਦਸੇ ਦੌਰਾਨ ਰਾਜ ਕੁਮਾਰ ਅਤੇ ਉਸ ਦਾ ਪੁੱਤਰ ਮੋਹਿਤ ਗੰਭੀਰ ਜ਼ਖ਼ਮੀ ਹੋਏ ਹਨ ਜਿਨ੍ਹਾਂ ਨੂੰ ਪਿਮਸ ਅਤੇ ਐਸਜੀਐਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।

JLD NEWS

ਬੀਤੀ ਰਾਤ ਤੂਫ਼ਾਨ ਆਉਣ ਕਰਕੇ ਤਿੰਨ ਮੰਜ਼ਲਾ ਨਵੀਂ ਇਮਾਰਤ ਦੀ ਕੰਧ ਬਣਾਈ ਗਈ ਸੀ ਤੇ ਨਾਲ ਵਾਲੇ ਘਰ ਦੀ ਛੱਤ ਤੇ ਇਹ ਸਾਰਾ ਪਰਿਵਾਰ ਸੁੱਤਾ ਪਿਆ ਸੀ ਰਾਤ ਇਕ ਵਜੇ ਦੇ ਕਰੀਬ ਨਵੀਂ ਬਣੀ ਇਮਾਰਤ ਦੀ ਕੰਧ ਸੁੱਤੇ ਪਏ ਪਰਿਵਾਰ ਦੇ ਤੇ ਡਿੱਗ ਗਈ। ਇਸ ਦੌਰਾਨ ਇਹ ਵੱਡਾ ਹਾਦਸਾ ਵਾਪਰਿਆ ਹੈ।

dead

ਇਸ ਲੜੀ ਦੇ ਤਹਿਤ ਪਟਿਆਲਾ ਵਿਚ ਵੀ ਤੇਜ਼ ਝੱਖੜ ਅਤੇ ਹਨ੍ਹੇਰੀ ਕਰਕੇ ਪਟਿਆਲਾ ਪਿਹੋਵਾ ਰੋਡ 'ਤੇ ਦਰਖ਼ਤ ਡਿੱਗ ਪਏ ਤੇ ਇੱਕ ਬੁਜ਼ੁਰਗ ਔਰਤ ਦੇ ਉੱਪਰ ਸਫੈਦਾ ਡਿੱਗ ਗਿਆ। ਇਸ ਦੌਰਾਨ ਜ਼ਖ਼ਮੀ ਹੋਈ ਬੁਜ਼ੁਰਗ ਔਰਤ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਿਲ ਕਰਵਾਇਆ ਗਿਆ।

-PTC News

Related Post