ਸੁਪਨਾ ਹੋਵੇਗਾ ਸਾਕਾਰ! ਹਾਈ ਸਕੂਲ ਦੇ ਟਾਪਰਾਂ ਨੂੰ UAE ਸਰਕਾਰ ਦੇਵੇਗੀ ਗੋਲਡਨ ਵੀਜ਼ਾ

By  Baljit Singh July 6th 2021 03:54 PM

ਦੁਬਈ : ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਨੇ ਹਾਈ ਸਕੂਲ ਸਰਟੀਫਿਕੇਟ ਵਿਚ ਕਿਸੇ ਵੀ ਸਕੂਲ ਤੋਂ 95 ਫ਼ੀਸਦੀ ਨੰਬਰ ਲਿਆਉਣ ਵਾਲੇ ਵਿਦਿਆਰਥੀਆਂ ਨੂੰ 10 ਸਾਲ ਦਾ ਗੋਲਡਨ ਰੈਜ਼ੀਡੈਂਸੀ ਵੀਜ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਇਲਾਵਾ ਦੇਸ਼ ਜਾਂ ਦੇਸ਼ ਦੇ ਬਾਹਰ ਦੇ ਯੂਨੀਵਰਸਿਟੀ ਦੇ ਵਿਸ਼ੇਸ਼ ਵਿਸ਼ਿਆਂ ਦੇ ਅਜਿਹੇ ਵਿਦਿਆਰਥੀਆਂ ਨੂੰ ਜਿਨ੍ਹਾਂ ਨੇ 3.75 ਜਾਂ ਇਸ ਤੋਂ ਜ਼ਿਆਦਾ ਗ੍ਰੇਡ ਪੁਆਇੰਟ ਐਵਰੇਜ ਹਾਸਲ ਕੀਤੇ ਹਨ, ਉਨ੍ਹਾਂ ਨੂੰ ਵੀ ਗੋਲਡਨ ਵੀਜ਼ਾ ਦਿੱਤਾ ਜਾਏਗਾ। ਇਸ ਵੀਜ਼ੇ ਵਿਚ ਵਿਦਿਆਰਥੀ ਦੇ ਪਰਿਵਾਰ ਦੇ ਮੈਂਬਰ ਵੀ ਸ਼ਾਮਲ ਹੋਣਗੇ। ਯੂ.ਏ.ਈ. ਵੱਲੋਂ ਗੋਲਡਨ ਵੀਜ਼ਾ ਸਿਰਫ਼ ਨਿਵੇਸ਼ਕਾਂ ਨੂੰ ਦਿੱਤਾ ਜਾਂਦਾ ਰਿਹਾ ਹੈ। ਪੜੋ ਹੋਰ ਖਬਰਾਂ: Paytm ਚਲਾਉਣ ਵਾਲਿਆਂ ਲਈ ਅਹਿਮ ਖ਼ਬਰ , ਹੁਣ ਪੇਟੀਐਮ ‘ਤੇ ਮਿਲੇਗਾ ਬਿਨ੍ਹਾਂ ਵਿਆਜ ਤੋਂ ਲੋਨ ਦੁਬਈ ਦੇ ਹਾਰਟਲੈਂਡ ਇੰਟਰਨੈਸ਼ਨਲ ਸਕੂਲ ਦੀ ਪ੍ਰਿੰਸੀਪਲ ਫੀਓਨਾ ਕੋਟਮ ਨੇ ਕਿਹਾ ਕਿ ਇਸ ਫੈਸਲੇ ਨਾਲ ਸਭ ਤੋਂ ਮਿਹਨਤੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੁਰੱਖਿਆ ਅਤੇ ਮਨ ਦੀ ਸ਼ਾਂਤੀ ਮਿਲੀ ਹੈ। ਸ੍ਰੀਮਤੀ ਕੋਟਮ ਨੇ ਕਿਹਾ, "ਇਹ ਇਕ ਵੱਡੀ ਮਾਨਤਾ ਹੈ ... ਇਹ ਪਰਿਵਾਰਾਂ ਲਈ ਜਰੂਰੀ ਹੈ। " ਪੜੋ ਹੋਰ ਖਬਰਾਂ: ਦਿੱਲੀ ਹਾਈਕੋਰਟ ‘ਚ Twitter ਨੇ ਮੰਨਿਆ ਕਿ ਉਸਨੇ ਅਜੇ ਤੱਕ ਨਵੇਂ IT ਨਿਯਮਾਂ ਦੀ ਪਾਲਣਾ ਨਹੀਂ ਕੀਤੀ ਪਿਛਲੇ ਹਫ਼ਤੇ ਮਨੁੱਖੀ ਸੰਸਾਧਨ ਮੰਤਰਾਲਾ ਅਤੇ ਅਮੀਰਾਤ ਦੇ ਅਧਿਕਾਰੀਆਂ ਨੇ ਕੁੱਝ ਵੇਰਵੇ ਨਿਰਧਾਰਤ ਕੀਤੇ ਹਨ ਕਿ ਜੋ ਮਾਪੇ ਬੱਚਿਆਂ ਵੱਲੋਂ ਸਪਾਂਸਰ ਕੀਤੇ ਜਾਂਦੇ ਹਨ ਉਹ ਗੋਲਡਨ ਵੀਜ਼ਾ ’ਤੇ ਨੌਕਰੀ ਕਿਵੇਂ ਬਦਲ ਸਕਦੇ ਹਨ। ਤਾਲੀਮ ਦੇ ਮੁੱਖ ਕਾਰਜਕਾਰੀ ਏਲਨ ਵਿਲੀਅਮਸਨ, ਜੋ ਅਮੀਰਾਤ ਵਿਚ 13 ਸਕੂਲ ਚਲਾਉਂਦੇ ਹਨ, ਨੇ ਕਿਹਾ ਕਿ ਵੀਜ਼ਾ ਸਾਡੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਦਾ ਇਕ ਰੋਮਾਂਚਕ ਮੌਕਾ ਹੈ। ਸਪੱਸ਼ਟ ਤੌਰ ’ਤੇ ਸਰਕਾਰ ਦੀ ਇਹ ਪੇਸ਼ਕਸ਼ ਇਹ ਯਕੀਨੀ ਕਰੇਗੀ ਕਿ ਦੁਨੀਆ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਵਿਚ ਪੜ੍ਹਨ ਤੋਂ ਬਾਅਦ ਵਿਦਿਆਰਥੀ ਸੰਯੁਕਤ ਅਰਬ ਅਮੀਰਾਤ ਵਾਪਸ ਆ ਜਾਣਗੇ। ਪੜੋ ਹੋਰ ਖਬਰਾਂ: ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਬਦਲੇ 8 ਸੂਬਿਆਂ ਦੇ ਰਾਜਪਾਲ -PTC News

Related Post