Uber ਡਰਾਈਵਰ ਨੇ ਕੀਤੀ ਨੇਤਰਹੀਣ ਮਹਿਲਾ ਦੀ ਰਾਈਡ ਕੈਂਸਲ, ਕੰਪਨੀ ਨੂੰ ਭਰਨਾ ਪਿਆ ਭਾਰੀ ਜੁਰਮਾਨਾ

By  Jagroop Kaur April 3rd 2021 05:29 PM

https://www.facebook.com/plugins/video.php?height=314&href=https%3A%2F%2Fwww.facebook.com%2Fptcnewsonline%2Fvideos%2F886616388801212%2F&show_text=false&width=560

ਸੈਨ ਫ੍ਰਾਂਸਿਨਸਕੋ : ਇਥੇ ਇਕ ਨੇਤਰਹੀਣ ਮਹਿਲਾ ਦੀ ਰਾਈਡ ਨੂੰ ਕੈਂਸਲ ਕਰਨਾ ਉਬਰ ਕੰਪਨੀ ਨੂੰ ਲੱਖਾਂ ਦੇ ਭਾਅ ਪੈ ਗਿਆ, ਦਰਅਸਲ ਮਹਿਲਾ ਦੀ ਰਾਈਡ ਨੂੰ ਵਾਰ-ਵਾਰ ਰੱਦ ਕਰਨ 'ਤੇ ਅਦਾਲਤ ਨੇ Uber ਨੂੰ 1.1 ਮਿਲੀਅਨ ਅਮਰੀਕੀ ਡਾਲਰ ਲਗਭਗ 8 ਕਰੋੜ ਰੁਪਏ ਬਤੌਰ ਹਰਜਾਨਾ ਦੇਣ ਦਾ ਹੁਕਮ ਦਿੱਤਾ ਹੈ। ਕੰਪਨੀ ’ਤੇ ਦੋਸ਼ ਹੈ ਕਿ ਉਸ ਨੇ ਨੇਤਰਹੀਣ ਮਹਿਲਾ ਨਾਲ ਭੇਦਭਾਵ ਕੀਤਾ, ਜਿਸ ਦੀ ਵਜ੍ਹਾ ਨਾਲ ਉਸ ਨੂੰ ਕੈਬ ਲਈ ਕਾਫ਼ੀ ਸੰਘਰਸ਼ ਕਰਨਾ ਪਿਆ। ਇਕ-ਦੋ ਨਹੀਂ ਸਗੋਂ 14 ਵਾਰ ਮਹਿਲਾ ਦੀ ਰਾਈਡ ਰੱਦ ਕੀਤੀ ਗਈ। ਹਾਲਾਂਕਿ ਉਬੇਰ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ।blind passenger s ride cancellation

Read More :ਭਾਰਤੀ ਸਰਹੱਦ ‘ਚ ਦਾਖਲ ਹੋਣ ਤੋਂ ਬਾਅਦ ਰੋਣ ਲੱਗਾ ਪਾਕਿਸਤਾਨੀ ਬੱਚਾ,ਭਾਰਤੀ ਜਵਾਨਾਂ ਨੇ ਦਿਖਾਈ ਦਰਿਆਦਿਲੀ  

ਪੀੜਤ ਮਹਿਲਾ ਦਾ ਨਾਮ ਲੀਸਾ ਇਰਵਿੰਗ ਹੈ। ਲੀਸਾ ਦੇਖ ਨਹੀਂ ਸਕਦੀ ਅਤੇ ਆਪਣੇ ਰੋਜ਼ਾਨਾ ਦੇ ਕੰਮ ਲਈ ਗਾਈਡ ਡੌਗ ਦੀ ਮਦਦ ਲੈਂਦੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਜਦੋਂ ਵੀ ਉਨ੍ਹਾਂ ਨੇ ਕੈਬ ਬੁੱਕ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂ ਤਾਂ ਡਰਾਈਵਰ ਨੇ ਡੌਗ ਨੂੰ ਬਿਠਾਉਣ ਤੋਂ ਇਨਕਾਰ ਕਰਦੇ ਹੋਏ ਰਾਈਡ ਰੱਦ ਕਰ ਦਿੱਤੀ ਜਾਂ ਫਿਰ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਗਿਆ, ਜਿਸ ਕਾਰਨ ਨਾ ਸਿਰਫ਼ ਉਹ ਕਈ ਵਾਰ ਆਪਣੇ ਦਫ਼ਤਰ ਦੇਰੀ ਨਾਲ ਪਹੁੰਚੀ, ਸਗੋਂ ਉਨ੍ਹਾਂ ਨੂੰ ਨੌਕਰੀ ਤੋਂ ਵੀ ਹੱਥ ਧੋਣਾ ਪਿਆ।Uber Ordered To Pay $1.1 Million To A Blind Passenger Who Was Denied Rides

ਲੀਸਾ ਦਾ ਕਹਿਣਾ ਹੈ ਕਿ ਦੋ ਉਬੇਰ ਡਰਾਈਵਰਾਂ ਨੇ ਉਨ੍ਹਾਂ ਨਾਲ ਦੁਰਵਿਵਹਾਰ ਵੀ ਕੀਤਾ। ਉਨ੍ਹਾਂ ਨੇ ਪਹਿਲਾਂ ਰਾਈਡ ਐਕਸੈਪਟ ਕੀਤੀ ਅਤੇ ਆਖ਼ਰੀ ਸਮੇਂ ’ਤੇ ਉਸ ਨੂੰ ਰੱਦ ਕਰ ਦਿੱਤਾ। ਲੀਸਾ ਨੇ ਇਸ ਸਬੰਧੀ ਉਬੇਰ ਵਿਚ ਵੀ ਸ਼ਿਕਾਇਤ ਕੀਤੀ ਪਰ ਕਾਰ ਸ਼ੇਅਰਿੰੰਗ ਕੰਪਨੀ ਨੇ ਉਸ ’ਤੇ ਕੋਈ ਧਿਆਂਨ ਨਹੀਂ ਦਿੱਤਾ। ਇਸ ਦੋਂ ਬਾਅਤ ਉਨ੍ਹਾਂ ਨੇ ਕੰਪਨੀ ਖ਼ਿਲਾਫ਼ ਅਦਾਲਤ ਵਿਚ ਮੁਕੱਦਮਾ ਦਾਇਰ ਕੀਤਾ। ਕੋਰਟ ਨੇ ਹੁਣ ਪੀੜਤਾ ਦੇ ਪੱਖ ਵਿਚ ਫ਼ੈਸਲਾ ਸੁਣਾਉਂਦੇ ਹੋਏ ਉਬੇਰ ’ਤੇ ਲੱਗਭਗ 8 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ।

Uber ordered to pay US$1.1M after blind girl was denied rides greater than a dozen instances | NewsloftREAD MORE : ਪੰਜਾਬ ਦੇ ਬੇਰੁਜ਼ਗਾਰਾਂ ਲਈ ਇਸ ਵਿਭਾਗ ‘ਚ ਨਿਕਲੀਆਂ ਸਰਕਾਰੀ ਨੌਕਰੀਆਂ,  ਇਸ਼ਤਿਆਰ ਜਾਰੀ

ਲੀਸਾ ਦੇ ਵਕੀਲ ਨੇ ਕਿਹਾ ਕਿ ਅਮਰੀਕੀ ਕਾਨੂੰਨ ਮੁਤਾਬਕ, ਗਾਈਡ ਡੌਗ ਨੂੰ ਉਥੇ ਜਾਣ ਦੀ ਇਜਾਜ਼ਤ ਹੈ, ਜਿੱਥੇ ਨੇਤਰਹੀਣ ਵਿਅਕਤੀ ਜਾਦਾ ਹੈ। ਇਸ ਲਈ ਕੰਪਨੀ ਨੇ ਸਿੱਧੇ ਤੌਰ ’ਤੇ ਕਾਨੂੰਨ ਦਾ ਉਲੰਘਣ ਕੀਤਾ ਹੈ। ਉਥ ਹੀ ਉਬੇਰ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਉਬੇਰ ਐਪ ਦੀ ਵਰਤੋਂ ਕਰਨ ਵਾਲੇ ਡਰਾਈਵਰਾਂ ਤੋਂ ਉਮੀਦ ਕੀਤੀ ਜਾਂਦੀ ਹੈ|

ਕਿ ਉਹ ਲੋਕਾਂ ਨੂੰ ਉਨ੍ਹਾਂ ਦੇ ਸਰਵਿਸ ਐਨੀਮਲਸ ਨਾਲ ਸੇਵਾ ਮੁਹੱਈਆ ਕਰਵਾਉਣ ਅਤੇ ਹੋਰ ਕਾਨੂੰਨਾਂ ਦਾ ਪਾਲਣ ਕਰਨ ਅਤੇ ਅਸੀਂ ਨਿਯਮਿਤ ਰੂਪ ਨਾਲ ਇਸ ਸਬੰਧ ਵਿਚ ਡਰਾਈਵਰਾਂ ਨੂੰ ਟਰੇਨਿੰਗ ਦਿੰਦੇ ਰਹਿੰਦੇ ਹਾਂ। ਬੁਲਾਰੇ ਨੇ ਅੱਗੇ ਕਿਹਾ ਕਿ ਸਾਡੀ ਟੀਮ ਹਰੇਕ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦੀ ਹੈ ਅਤੇ ਕਾਰਵਾਈ ਕਰਦੀ ਹੈ। ਇਸ ਵਾਰ ਲਈ ਉਬੇਰ ਨੇ ਮੁਆਫੀ ਮੰਗੀ ਹੈ ਅਤੇ ਅੱਗੋਂ ਤੋਂ ਅਜਿਹਾ ਨਾ ਹੋਵੇ ਇਸ ਦਾ ਧਿਆਨ ਵੀ ਰੱਖੀ ਜਾਵੇਗੀ।

Related Post