UGC NET 2021 May Exam : ਕੋਰੋਨਾ ਦੇ ਖ਼ਤਰੇ ਕਰਕੇ ਯੂਜੀਸੀ ਨੈੱਟ ਮਈ ਪ੍ਰੀਖਿਆ ਵੀ ਹੋਈ ਮੁਲਤਵੀ

By  Shanker Badra April 20th 2021 04:48 PM -- Updated: April 20th 2021 05:05 PM

ਨਵੀਂ ਦਿੱਲੀ : ਕੋਰੋਨਾ ਦੇ ਵੱਧ ਰਹੇ ਕਹਿਰ ਦੇ ਮੱਦੇਨਜ਼ਰ ਯੂਜੀਸੀ ਨੈੱਟ ਮਈ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ। ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਸਿੱਖਿਆ ਮੰਤਰੀ ਨੇ ਟਵੀਟ ਕਰਕੇ ਲਿਖਿਆ, ਕੋਰੋਨਾ ਦੌਰਾਨ ਉਮੀਦਵਾਰਾਂ ਅਤੇ ਪ੍ਰੀਖਿਆ ਅਧਿਕਾਰੀਆਂ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਧਿਆਨ ਵਿੱਚ ਰੱਖਦਿਆਂ, ਮੈਂ ਡੀਜੀ ਐਨਟੀਏ (DG NTA ) ਨੂੰ ਯੂਜੀਸੀ ਨੈੱਟ ਦਸੰਬਰ ਦੀ ਪ੍ਰੀਖਿਆ ਮੁਲਤਵੀ ਕਰਨ ਦੀ ਸਲਾਹ ਦਿੱਤੀ ਹੈ।

ਪੜ੍ਹੋ ਹੋਰ ਖ਼ਬਰਾਂ : ਸ਼ਰਾਬ ਦੇ ਸ਼ੌਕੀਨਾਂ ਲਈ ਹੁਣ ਵੱਡੀ ਖ਼ਬਰ , ਚੰਡੀਗੜ੍ਹ ਪ੍ਰਸ਼ਾਸਨ ਨੇ ਲਿਆ ਅਹਿਮ ਫ਼ੈਸਲਾ  

UGC NET 2021 May Exam : ਕੋਰੋਨਾ ਦੇ ਖ਼ਤਰੇ ਕਰਕੇ ਯੂਜੀਸੀ ਨੈੱਟ ਮਈ ਪ੍ਰੀਖਿਆ ਵੀ ਹੋਈ ਮੁਲਤਵੀ

ਦੱਸ ਦੇਈਏ ਕਿ UGC NET ਦੀ ਪ੍ਰੀਖਿਆ 2, 3, 4, 5, 6, 7, 10, 11, 12, 14 ਅਤੇ 17 ਮਈ 2021 ਨੂੰ ਲਈ ਜਾਣੀ ਸੀ ਪਰ ਹੁਣ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ। ਪ੍ਰੀਖਿਆ ਦੀ ਤਰੀਕ ਜਲਦੀ ਜਾਰੀ ਕੀਤੀ ਜਾਏਗੀ। ਉਮੀਦਵਾਰਾਂ ਨੂੰ ਪ੍ਰੀਖਿਆ ਦੀ ਮਿਤੀ 15 ਦਿਨ ਪ੍ਰੀਖਿਆ ਤੋਂ ਪਹਿਲਾਂ ਦੱਸੀ ਜਾਏਗੀ। ਉਮੀਦਵਾਰਾਂ ਨੂੰ UGC NET ਦੀ ਅਧਿਕਾਰਤ ਵੈਬਸਾਈਟ ugcnet.nta.nic.in ਨੂੰ ਸਮੇਂ ਸਮੇਂ ਤੇ ਦੇਖਣ ਦੀ ਸਲਾਹ ਦਿੱਤੀ ਜਾਂਦੀ ਹੈ।

UGC NET 2021 May Exam : ਕੋਰੋਨਾ ਦੇ ਖ਼ਤਰੇ ਕਰਕੇ ਯੂਜੀਸੀ ਨੈੱਟ ਮਈ ਪ੍ਰੀਖਿਆ ਵੀ ਹੋਈ ਮੁਲਤਵੀ

ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਅਤੇ ਹੋਰ ਉੱਚ ਵਿਦਿਅਕ ਅਦਾਰਿਆਂ ਵਿੱਚ ਜੂਨੀਅਰ ਪ੍ਰੋਫੈਸਰ ਫੈਲੋਸ਼ਿਪਸ ਅਤੇ ਸਹਾਇਕ ਪ੍ਰੋਫੈਸਰਾਂ ਲਈ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂ.ਜੀ.ਸੀ.) ਦਾ ਰਾਸ਼ਟਰੀ ਯੋਗਤਾ ਟੈਸਟ (NET) ਕਰਵਾਇਆ ਜਾਂਦਾ ਹੈ। ਇਹ ਪ੍ਰੀਖਿਆ ਸਾਲ ਵਿਚ ਦੋ ਵਾਰ ਹੁੰਦੀ ਹੈ, ਆਮ ਤੌਰ 'ਤੇ ਜੂਨ ਅਤੇ ਦਸੰਬਰ ਵਿਚ।  ਸਾਲ 2020 ਵਿਚ ਕੋਵਿਡ -19 ਮਹਾਂਮਾਰੀ ਦੇ ਕਾਰਨ ਜੂਨ ਦੀ ਪ੍ਰੀਖਿਆ ਨਹੀਂ ਲਈ ਗਈ ਸੀ।

UGC NET 2021 May Exam : ਕੋਰੋਨਾ ਦੇ ਖ਼ਤਰੇ ਕਰਕੇ ਯੂਜੀਸੀ ਨੈੱਟ ਮਈ ਪ੍ਰੀਖਿਆ ਵੀ ਹੋਈ ਮੁਲਤਵੀ

ਪੜ੍ਹੋ ਹੋਰ ਖ਼ਬਰਾਂ : ਅਮਰੀਕਾ ਨੇ ਅਪਣੇ ਨਾਗਰਿਕਾਂ ਨੂੰ ਭਾਰਤ ਦੀ ਯਾਤਰਾ ਤੋਂ ਬਚਣ ਦੀ ਦਿੱਤੀ ਸਲਾਹ

ਦੱਸ ਦੇਈਏ ਕਿ ਐਨਟੀਏ ਨੇਬਾਅਦ ਵਿੱਚ ਪ੍ਰੀਖਿਆ ਦਾ ਆਯੋਜਨ 16 ਸਤੰਬਰ ਤੋਂ 18 ਸਤੰਬਰ ਅਤੇ 21 ਸਤੰਬਰ ਤੋਂ 25 ਸਤੰਬਰ ਤੱਕ ਕੀਤਾ ਸੀ।  ਜੂਨ ਦੀ ਪ੍ਰੀਖਿਆ ਵਿਚ ਦੇਰੀ ਹੋਣ ਕਾਰਨ ਯੂਜੀਸੀ ਨੈੱਟ ਦਸੰਬਰ 2020 ਦੀ ਪ੍ਰੀਖਿਆ ਕਰਵਾਉਣ ਵਿਚ ਵੀ ਦੇਰੀ ਹੋਈ ਹੈ। ਹੁਣ ਇਹ ਪ੍ਰੀਖਿਆ ਮਈ ਵਿਚ ਆਯੋਜਿਤ ਕੀਤੀ ਜਾਣੀ ਸੀ ਪਰ ਇਸ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ ਹੈ।

-PTCNews

Related Post