ਯੂਕਰੇਨ ਦੀ European Union 'ਚ ਸ਼ਾਮਿਲ ਹੋਣ ਦੀ ਅਪੀਲ ਮਨਜ਼ੂਰ

By  Ravinder Singh March 1st 2022 09:19 PM -- Updated: March 1st 2022 09:22 PM

ਚੰਡੀਗੜ੍ਹ : ਰੂਸ ਵੱਲੋਂ ਯੂਕਰੇਨ ਉਤੇ ਕੀਤੇ ਹਮਲੇ ਦੇ ਵਿਚਕਾਰ ਯੂਰਪੀਅਨ ਸੰਸਦ ਨੇ ਯੂਕਰੇਨ ਦੀ ਯੂਰਪੀ ਸੰਘ ਵਿਚ ਸ਼ਾਮਿਲ ਹੋਣ ਦੀ ਅਪੀਲ ਨੂੰ ਮਨਜ਼ੂਰ ਕਰ ਲਿਆ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲਾਦਿਮਿਰ ਜੇਲੇਂਸਕੀ ਨੇ ਸੋਮਵਾਰ ਨੂੰ ਯੂਕਰੇਨ ਨੂੰ ਯੂਰਪੀ ਸੰਘ ਵਿਚ ਸ਼ਾਮਿਲ ਕਰਨ ਲਈ ਅਪੀਲ ਕੀਤੀ ਸੀ। ਯੂਕਰੇਨ ਦੀ European Union 'ਚ ਸ਼ਾਮਲ ਹੋਣ ਦੀ ਅਪੀਲ ਮਨਜ਼ੂਰਇਸ ਤੋਂ ਬਾਅਦ ਯੂਰਪੀਅਨ ਸੰਸਦ ਨੇ ਇਸ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਇਸ ਅਪੀਲ ਨੂੰ ਯੂਰਪੀ ਸੰਸਦ ਨੇ ਮਨਜ਼ੂਰੀ ਦੇ ਦਿੱਤੀ ਹੈ। ਯੂਕਰੇਨ ਨੂੰ ਯੂਰਪੀ ਸੰਘ ਵਿਚ ਸ਼ਾਮਿਲ ਕਰਨ ਲਈ ਯੂਰਪੀ ਸੰਸਦ ਵਿਚ ਇੱਕ ਵਿਸ਼ੇਸ਼ ਪ੍ਰਕਿਰਿਆ ਵੀ ਸ਼ੁਰੂ ਕੀਤੀ ਗਈ ਹੈ। ਯੂਕਰੇਨ ਨੂੰ ਯੂਰਪੀ ਸੰਘ ਵਿਚ ਸ਼ਾਮਿਲ ਕਰਨ ਦੇ ਪ੍ਰਸਤਾਵ ਉਤੇ ਸੰਸਦ ਵਿਚ ਵੋਟਿੰਗ ਹੋਵੇਗੀ। ਯੂਕਰੇਨ ਦੀ European Union 'ਚ ਸ਼ਾਮਲ ਹੋਣ ਦੀ ਅਪੀਲ ਮਨਜ਼ੂਰਇਸ ਨਾਲ ਯੂਕਰੇਨ ਨੂੰ ਹੋਰ ਦੇਸ਼ਾਂ ਦੀ ਹਮਾਇਤ ਮਿਲੇਗੀ। ਇਸ ਕਾਰਨ ਰੂਸ ਨੂੰ ਟੱਕਰ ਦੇਣ ਲਈ ਹੋਰ ਬਲ ਮਿਲੇਗਾ। ਯੂਕਰੇਨ ਦੇ ਯੂਰਪੀ ਸੰਘ ਵਿੱਚ ਸ਼ਾਮਿਲ ਹੋਣ ਲਈ ਕੱਲ੍ਹ ਵੋਟਿੰਗ ਹੋਵੇਗੀ। ਰੂਸੀ ਹਮਲੇ ਵਿਚ ਯੂਕਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਨੇ ਯੂਕਰੇਨ ਨੂੰ ਯੂਰਪੀ ਯੂਨੀਅਨ ਵਿਚ ਸ਼ਾਮਿਲ ਕਰਨ ਦੀ ਅਰਜ਼ੀ ਉਤੇ ਹਸਤਾਖਰ ਕੀਤੇ ਸਨ। ਯੂਕਰੇਨ ਨੇ ਇਸ ਨੂੰ ਇਤਿਹਾਸਕ ਪਲ ਦੱਸਿਆ ਸੀ। ਯੂਕਰੇਨ ਦੀ European Union 'ਚ ਸ਼ਾਮਲ ਹੋਣ ਦੀ ਅਪੀਲ ਮਨਜ਼ੂਰਦੂਜੇ ਪਾਸੇ ਯੂਕਰੇਨ ਦੇ ਪ੍ਰਧਾਨ ਮੰਤਰੀ ਡੇਨਿਸਕ ਸ਼ਿਮਗਲ ਨੇ ਕਿਹਾ ਸੀ ਕਿ ਇਹ ਯੂਕਰੇਨ ਤੇ ਇਥੋਂ ਦੇ ਨਾਗਰਿਕਾਂ ਦੀ ਪਸੰਦ ਹੈ। ਇਹ ਫ਼ੈਸਲਾ ਲੋਕਾਂ ਦੀ ਪਸੰਦ ਹੈ। ਦੇਖਣ ਵਾਲੀ ਖਾਸ ਗੱਲ ਇਹ ਹੋਵੇਗੀ ਕਿ ਇਸ ਉਤੇ ਰੂਸ ਦੇ ਰਾਸ਼ਟਰਪਤੀ ਵਾਲਦੀਮੀਰ ਪੁਤਿਨ ਦੀ ਕੀ ਪ੍ਰਤੀਕਿਰਿਆ ਹੋਵੇਗਾ। ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੌਰਾਨ ਦਰਜ 17 ਕੇਸ ਵਾਪਸ ਲੈਣ ਦੀ ਮਨਜ਼ੂਰੀ

Related Post