ਇਰਾਨ ‘ਚ ਯੁਕਰੇਨ ਦਾ ਯਾਤਰੀ ਜਹਾਜ਼ ਹੋਇਆ ਹਾਦਸਾਗ੍ਰਸਤ ,170 ਲੋਕਾਂ ਦੀ ਮੌਤ

By  Shanker Badra January 8th 2020 04:21 PM

ਇਰਾਨ ‘ਚ ਯੁਕਰੇਨ ਦਾ ਯਾਤਰੀ ਜਹਾਜ਼ ਹੋਇਆ ਹਾਦਸਾਗ੍ਰਸਤ ,170 ਲੋਕਾਂ ਦੀ ਮੌਤ:ਨਵੀਂ ਦਿੱਲੀ : ਈਰਾਨ ਦੀ ਰਾਜਧਾਨੀ ਤਹਿਰਾਨ 'ਚ ਇੱਕ ਯਾਤਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਇਸ 'ਚ ਸਵਾਰ ਸਾਰੇ 170 ਲੋਕਾਂ ਦੀ ਮੌਤ ਹੋ ਗਈ। ਇਸ ਜਹਾਜ਼ 'ਚ 170 ਮੁਸਾਫਰ ਸਵਾਰ ਸਨ ਅਤੇ 10 ਚਾਲਕ ਟੀਮ ਦੇ ਮੈਂਬਰ ਸਨ। ਖ਼ਬਰ ਮੁਤਾਬਿਕ ਜਹਾਜ਼ ਨੇ ਇਮਾਮ ਖਮਨੇਈ ਕੌਮਾਂਤਰੀ ਹਵਾਈ ਅੱਡੇ ਤੋਂ ਉਡਾਨ ਭਰੀ ਸੀ।

Ukrainian airplane with 170 aboard crashes in Iran ਇਰਾਨ ‘ਚ ਯੁਕਰੇਨ ਦਾ ਯਾਤਰੀਜਹਾਜ਼ ਹੋਇਆ ਹਾਦਸਾਗ੍ਰਸਤ ,170 ਲੋਕਾਂ ਦੀ ਮੌਤ

ਦੱਸਿਆ ਜਾ ਰਿਹਾ ਹੈ ਕਿ ਬੋਇੰਗ 737 ਜਹਾਜ਼ ਦੇ ਹਾਦਸਾਗ੍ਰਸਤ ਹੋਣ ਦਾ ਕਾਰਨ ਤਕਨੀਕੀ ਖਰਾਬੀ ਹੈ। ਯੂਕਰੇਨ ਦੇ ਬੋਇੰਡ 737-800 ਹਜ਼ਾਰ ਨੂੰ ਸਥਾਨਕ ਸਮੇਂ ਮੁਤਾਬਿਕ ਸਵੇਰੇ 5.15 ਵਜੇ ਉਡਾਨ ਭਰਨੀ ਸੀ। ਹਾਲਾਂਕਿ ਇਸ ਨੂੰ ਸਵੇਰੇ 6.12 ਵਜੇ ਰਵਾਨਾ ਕੀਤਾ ਗਿਆ। ਉਡਾਨ ਭਰਨ ਦੇ ਕੁੱਝ ਦੇਰ ਬਾਅਦ ਹੀ ਜਹਾਜ਼ ਨੇ ਡਾਟਾ ਭੇਜਣਾ ਬੰਦ ਕਰ ਦਿੱਤਾ।

Ukrainian airplane with 170 aboard crashes in Iran ਇਰਾਨ ‘ਚ ਯੁਕਰੇਨ ਦਾ ਯਾਤਰੀਜਹਾਜ਼ ਹੋਇਆ ਹਾਦਸਾਗ੍ਰਸਤ ,170 ਲੋਕਾਂ ਦੀ ਮੌਤ

ਦੱਸ ਦੇਈਏ ਕਿ ਅਮਰੀਕੀ ਹਮਲੇ 'ਚ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਤੋਂ ਬਾਅਦ ਬਦਲੇ ਦੀ ਕਾਰਵਾਈ 'ਚ ਈਰਾਨ ਵੱਲੋਂ ਇਰਾਕ 'ਚ ਅਮਰੀਕੀ ਫੌਜ ਦੇ ਦੋ ਟਿਕਾਣਿਆਂ 'ਤੇ ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲਾ ਕੀਤੇ ਜਾਣ ਮਗਰੋਂ ਇਹ ਜਹਾਜ਼ ਹਾਦਸਾ ਹੋਇਆ ਹੈ।

-PTCNews

Related Post