ਹੁਣ ਬਠਿੰਡਾ ਚ ਮਿਲਿਆ ਲਾਵਾਰਿਸ ਬੈਗ, ਪੁਲਿਸ ਨੂੰ ਪਈਆਂ ਭਾਜੜਾਂ

By  Jashan A August 13th 2021 07:52 PM

ਬਠਿੰਡਾ: ਪੰਜਾਬ 'ਚ ਜਿੱਥੇ ਸੁਤੰਤਰਤਾ ਦਿਵਸ ਦੀਆਂ ਤਿਆਰੀਆਂ ਚੱਲ ਰਹੀਆਂ ਹਨ, ਉਥੇ ਲਗਾਤਾਰ ਸੂਬੇ 'ਚ ਲਾਵਾਰਿਸ ਚੀਜ਼ਾਂ ਮਿਲਣ ਕਾਰਨ ਹੜਕਮ ਮਚਿਆ ਹੋਇਆ ਹੈ। ਸ੍ਰੀ ਅੰਮ੍ਰਿਤਸਰ ਤੋਂ ਬਾਅਦ ਹੁਣ ਬਠਿੰਡਾ-ਸ੍ਰੀ ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਸਥਿਤ ਸੰਤ ਨਿਰੰਕਾਰੀ ਸਤਸੰਗ ਭਵਨ ਨੇੜੇ ਲਾਵਾਰਿਸ ਬੈਗ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ 'ਚ ਹਲਚਲ ਮੱਚ ਗਈ ਹੈ। ਇਸ ਘਟਨਾ ਦੀ ਸੂਚਨਾ ਜਿਵੇਂ ਹੀ ਸਥਾਨਕ ਪੁਲਿਸ ਨੂੰ ਮਿਲੀ ਤਾਂ ਉਹਨਾਂ ਨੇ ਮੌਕੇ 'ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਪੁਲਿਸ ਨੇ ਹਾਈਵੇਅ ਬੰਦ ਕਰਵਾ ਦਿੱਤਾ ਹੈ। -PTC News

Related Post