ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ 'ਤੇ ਕੇਂਦਰੀ ਮੰਤਰੀ ਦਾ ਕੈਪਟਨ 'ਤੇ ਪਲਟਵਾਰ

By  Jagroop Kaur June 4th 2021 06:58 PM -- Updated: June 4th 2021 07:01 PM

ਇਹਨੀਂ ਦਿਨੀ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੇ ਕੁਝ ਨੇਤਾ ਦਿਲੀ ਪਹੁੰਚੇ ਹੋਏ ਹਨ , ਜਿਥੇ ਉਹਨਾਂ ਦੀ ਆਪਣੀ ਰਾਜਨੀਤੀ ਚਲ ਰਹੀ ਹੈ , ਹਾਈਕਮਾਨ ਦੇ ਨਾਲ ਮੀਟਿੰਗਾਂ ਹੋ ਰਹੀਆਂ ਹਨ ਉਥੇ ਹੀ ਇਸ ਮੌਕੇ , ਵਿਰੋਧੀ ਧਿਰ ਵੀ ਉਹਨਾਂ ਨੂੰ ਨਿਸ਼ਾਨੇ 'ਤੇ ਲੈ ਰਹੀ ਹੈ , ਦਰਅਸਲ ਪੰਜਾਬ ਵਿਚ ਵੈਕਸੀਨ ਦੀ ਘਾਟ ਦਾ ਮੁਦਾ ਚੁੱਕਦੇ ਹੋਏ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਵੈਕਸੀਨ ਨੂੰ ਲੈ ਕੇ ਪੰਜਾਬ ਸਰਕਾਰ ਉੱਪਰ ਵੱਡਾ ਹਮਲਾ ਬੋਲਿਆ ਹੈ।

Read More : ਵੈਕਸੀਨ ਦੀ ਕਿੱਲਤ ਨੂੰ ਲੈਕੇ ਯੂਐਸ ਦੀ V.P.ਕਮਲਾ ਹੈਰਿਸ ਅਤੇ ਪ੍ਰਧਾਨ...

ਉਨ੍ਹਾਂ ਨੇ ਵੈਕਸੀਨ ਦੇ ਪ੍ਰਬੰਧ 'ਤੇ ਕੈਪਟਨ ਸਰਕਾਰ ਨੂੰ ਘਰਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਵੈਕਸੀਨ ਖਰੀਦ ਕੇ ਮਹਿੰਗੇ ਭਾਅ ਪ੍ਰਾਈਵੇਟ ਹਸਪਤਾਲਾਂ ਨੂੰ ਵੇਚਿਆ ਹੈ। ਜਾਵਡੇਕਰ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਅਜਿਹਾ ਕਰਕੇ ਲੋਕਾਂ ਨਾਲ ਥੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ਵਿੱਚ ਪੰਜਾਬ ਦੀ ਪੂਰੀ ਸਰਕਾਰ ਆਪਣੇ ਕਲੇਸ਼ ਨੂੰ ਲੈ ਕੇ ਦਿੱਲੀ ਬੈਠੀ ਹੈ।Air pollution: Environment Minister Prakash Javadekar says no direct correlation with shorter life

ead More : ਪੰਜਾਬ ਸਰਕਾਰ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਲਈ ਅਗਲੀ...

ਉਨ੍ਹਾਂ ਕਿਹਾ ਕਿ ਜੇ ਸਰਕਾਰ ਦਿੱਲੀ ਬੈਠੀ ਹੈ ਤਾਂ ਪੰਜਾਬ ਵਿੱਚ ਕੀ ਹੋ ਰਿਹਾ ਹੈ। ਇਸ ਮੌਕੇ ਪੰਜਾਬ ਨੂੰ ਕੌਣ ਦੇਖ ਰਿਹਾ ਹੈ , ਨਾਲ ਜਾਵਡੇਕਰ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਦੂਜਿਆਂ ਉੱਪਰ ਸਵਾਲ ਚੁੱਕਣ ਤੋਂ ਪਹਿਲਾਂ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ।

Related Post