ਪੰਜਾਬ ਦੇ ਯੂਨੀਵਰਸਿਟੀ ਤੇ ਕਾਲਜ 'ਚ ਮੁੜ ਪਰਤੀ ਰੌਣਕ

By  Jagroop Kaur November 16th 2020 01:34 PM -- Updated: November 16th 2020 01:46 PM

ਪੰਜਾਬ : ਕੋਰੋਨਾ ਮਹਾਮਾਰੀ ਤੋਂ ਬਾਅਦ ਸਰਕਾਰ ਦੇ ਨਿਯਮਾਂ ਦੀ ਪਾਲਣਾ ਤਹਿਤ ਪੰਜਾਬ 'ਚ ਅੱਜ ਤੋਂ ਕਾਲਜ ਯੂਨੀਵਰਸਿਟੀਆਂ ਦੇ ਦਰਵਾਜ਼ੇ ਖੁੱਲ ਗਏ ਨੇ ..7 ਮਹੀਨਿਆ ਬਾਅਦ ਮੁੜ ਰੌਣਕ ਦੇਖਣ ਨੁੰ ਮਿਲੀ ਹੈ ਪੰਜਾਬ ਦੇ ਕਾਲਜ ਯੂਨੀਵਰਸਿਟੀਆਂ 'ਚ ..ਇੱਕ ਵਾਰ ਫਿਰ ਤੋਂ ਵਿਦਿਅਕ ਅਦਾਰਿਆ 'ਚ ਰੌਣਕ ਪਰਤ ਆਈ ਹੈ।

ਹੋਰ ਪੜ੍ਹੋ : ਮੰਡੀ ‘ਚ ਵਾਪਰਿਆ ਵੱਡਾ ਸੜਕ ਹਾਦਸਾ, 7 ਲੋਕਾਂ ਦੀ ਗਈ ਜਾਨ

ਕੋਰੋਨਾ ਮਾਹਵਾਰੀ ਦੀਆ ਸਬੰਧਿਤ ਹਦਾਇਤਾਂ ਦੇ ਨਾਲ ਹੀ ਫਿਲਹਾਲ, ਸਿਰਫ਼ ਫਾਈਨਲ ਸਾਲ ਦੇ 50 ਫੀਸਦੀ ਬੱਚਿਆਂ ਨੂੰ ਹੀ ਬੁਲਾਇਆ ਜਾਵੇਗਾ। ਉਥੇ ਹੀ, ਬਾਕੀ ਜਮਾਤਾਂ ਦੀ ਪੜ੍ਹਾਈ ਆਨ ਲਾਈਨ ਹੋਵੇਗੀ। ਕੰਟੇਨਮੈਂਟ ਜ਼ੋਨ 'ਚ ਸਕੂਲ, ਕਾਲਜ ਅਤੇ ਯੂਨੀਵਰਸਿਟੀ 'ਤੇ ਰੋਕ ਜਾਰੀ ਰਹੇਗੀ। ਵਿਦਿਆਰਥੀ ਤੇ ਅਧਿਆਪਕ ਸਕੂਲ ਜਾ ਸਕਦੇ ਨੇ। ਜੇਕਰ ਇਹਨਾਂ ਹਦਾਇਤਾਂ ਦੀ ਗੱਲ ਕਰੀਏ ਤਾਂ ਇਹ ਹਦਾਇਤਾਂ ਹਨ ...Punjab Colleges

ਕਾਲਜ 'ਚ ਮਾਸਕ ਪਾ ਕੇ ਆਉਣਾ ਲਾਜ਼ਮੀ ਹੋਵੇਗਾ

ਸਮਾਜਿਕ ਦੂਰੀ ਧਿਆਨ ਰੱਖਣਾ ਲਾਜ਼ਮੀ ਹੈ

ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਕੋਰੋਨਾ ਟੈਸਟ ਲਾਜ਼ਮੀ ਹੈ

ਪੰਜਾਬ ਸਰਕਾਰ ਦੇ ਹੁਕਮਾਂ ਤੇ ਅੱਜ ਪੰਜਾਬ ਭਰ ਦੇ 'ਚ ਸਰਕਾਰੀ ਅਤੇ ਪ੍ਰਾਈਵੇਟ ਕਾਲਜ ਖੁੱਲ੍ਹੇ ਵਿਦਿਆਰਥੀਆਂ ਤੇ ਪ੍ਰੋਫੈਸਰਾਂ ਨੇ ਖੁਸ਼ੀ ਜ਼ਾਹਰ ਕੀਤੀ ਅਤੇ ਕਿਹਾ ਕਿ ਪੜ੍ਹਾਈ ਚੰਗੀ ਤਰ੍ਹਾਂ ਕੋਰੋਨਾ ਵਾਇਰਸ ਕਾਰਨ ਨਹੀਂ ਹੋ ਸਕੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਲੇਬਸ ਘਟਾ ਦੇਣ। ਉੱਥੇ ਹੀ ਪ੍ਰੈਫੋਸਰ ਨੇ ਵੀ ਕਿਹਾ ਕਿ ਕੋਰੋਨਾ ਕਾਰਨ ਮਹਾਂਮਾਰੀ ਕਾਰਨ ਕਾਫੀ ਜ਼ਿਆਦਾ ਦਿੱਕਤਾਂ ਆਈਆ ਸੀ। ਉਹ ਸਿਲੇਬਸ ਘੱਟ ਕਰਕੇ ਪੇਪਰਾਂ ਦੇ ਵਿੱਚ ਉਸ ਘੱਟ ਕੀਤੇ ਹੋਏ ਸਿਲੇਬਸ ਦੇ ਵਿਚੋਂ ਹੀ ਕੋਚਿੰਗ ਪਾਉਣ ਤਾਂ ਜੋ ਉਨ੍ਹਾਂ ਦਾ ਭਵਿੱਖ ਧੁੰਦਲਾ ਨਾ ਹੋ ਸਕੇ।

Punjab Colleges

ਕਾਲਜ ਤੇ ਯੂਨੀਵਰਸਿਟੀਆ ਅੱਜ ਤੋਂ ਖੁੱਲ ਗਈਆਂ ਨੇ ਤੇ ਵਿਦਿਆਰਥੀ ਪ੍ਰੋਫੈਸਰਾਂ ਦੇ ਵੱਲੋਂ ਸਿਲੇਬਸ ਘੱਟ ਕਰਨ ਨੁੰ ਲੈ ਕੇ ਮੰਗ ਰੱਖੀ ਜਾ ਰਹੀ ਹੈ । ਜ਼ਿਕਰਯੋਗ ਹੈ ਕਿ ਸਰਕਾਰ ਨੇ ਸਪੱਸ਼ਟ ਹਿਦਾਇਤ ਦਿੱਤੀ ਹੈ ਕਿ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਦਾ ਸਖਤੀ ਨਾਲ ਪਾਲਣ ਕੀਤਾ ਜਾਵੇ। ਜੇਕਰ ਕਿਸੇ ਪੱਧਰ 'ਤੇ ਇਸ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ।

Related Post