ਪੀੜਤਾ ਦੀ ਭੈਣ ਦਾ ਅਲਟੀਮੇਟਮ ,ਜੇ ਇੱਕ ਹਫ਼ਤੇ ਵਿੱਚ ਕਾਰਵਾਈ ਨਾ ਹੋਈ ਤਾਂ CM ਨਿਵਾਸ ਦੇ ਬਾਹਰ ਕਰਾਂਗੀ ਖ਼ੁਦਕੁਸ਼ੀ

By  Shanker Badra December 8th 2019 03:46 PM

ਪੀੜਤਾ ਦੀ ਭੈਣ ਦਾ ਅਲਟੀਮੇਟਮ ,ਜੇ ਇੱਕ ਹਫ਼ਤੇ ਵਿੱਚ ਕਾਰਵਾਈ ਨਾ ਹੋਈ ਤਾਂ CM ਨਿਵਾਸ ਦੇ ਬਾਹਰ ਕਰਾਂਗੀ ਖ਼ੁਦਕੁਸ਼ੀ:ਉਨਾਓ : ਉਨਾਓ ਗੈਂਗਰੇਪ ਦੀ ਪੀੜਤਾ ਦੀ ਲਾਸ਼ ਐਤਵਾਰ ਨੂੰ ਪਿੰਡ ਵਿੱਚ ਦਫ਼ਨਾ ਦਿੱਤੀ ਗਈ ਹੈ। ਜਦੋਂ ਸ਼ਨੀਵਾਰ ਦੇਹ ਰਾਤ 9:08 ਵਜੇ ਮ੍ਰਿਤਕ ਦੇਹ ਦਿੱਲੀ ਤੋਂ ਪਿੰਡ ਪਹੁੰਚੀ ਤਾਂ ਪੀੜਤ ਪਰਿਵਾਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ, ਯੋਗੀ ਆਦਿੱਤਿਆਨਾਥ ਨੂੰ ਬੁਲਾਉਣ ਦੀ ਮੰਗ ਕਰ ਰਿਹਾ ਸੀ। ਇਸ ਦੌਰਾਨ ਪ੍ਰਸ਼ਾਸਨ ਵੱਲੋਂ ਪੀੜਤ ਪਰਿਵਾਰ ਨੂੰ ਕਈ ਘੰਟੇ ਸਮਝਾਉਣ ਤੋਂ ਬਾਅਦ ਆਖਰਕਾਰ ਪਰਿਵਾਰ ਨੇ ਪੀੜਤ ਨੂੰ ਪਿੰਡ ਵਿੱਚ ਦਫ਼ਨਾ ਦਿੱਤਾ ਹੈ। ਇਸ ਸਮੇਂ ਦੌਰਾਨ ਉਥੇ ਮੌਜੂਦ ਹਜ਼ਾਰਾਂ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ। ਸਭ ਦੀ ਮੰਗ ਸੀ ਕਿ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।

Unnao rape victim Sister : If action is not taken within a week, CM residence outside will suicide ਪੀੜਤਾ ਦੀਭੈਣ ਦਾ ਅਲਟੀਮੇਟਮ ,ਜੇ ਇੱਕ ਹਫ਼ਤੇ ਵਿੱਚ ਕਾਰਵਾਈ ਨਾ ਹੋਈ ਤਾਂ CM ਨਿਵਾਸ ਦੇ ਬਾਹਰ ਕਰਾਂਗੀ ਖ਼ੁਦਕੁਸ਼ੀ

ਇਸ ਮੌਕੇ ਪੀੜਤਾ ਦੀ ਭੈਣ ਨੇ ਕਿਹਾ ਹੈ ਕਿ ਜੇਕਰ ਇੱਕ ਹਫ਼ਤੇ ਵਿੱਚ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਮੁੱਖ ਮੰਤਰੀ ਨਿਵਾਸ ਦੇ ਸਾਹਮਣੇ ਉਹ ਖ਼ੁਦਕੁਸ਼ੀ ਕਰੇਗੀ। ਇਸ ਦੌਰਾਨ ਲੁਖਨਊ ਦੇ ਕਮਿਸ਼ਨਰ ਮੁਕੇਸ਼ ਮਸ਼ਰਮ ਨੇ ਐਲਾਨ ਕੀਤਾ ਹੈ ਕਿ ਪੀੜਤ ਪਰਿਵਾਰ ਨੂੰ 25 ਲੱਖ ਰੁਪਏ , ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਘਰ, ਪੀੜਤਾ ਦੀ ਭੈਣ ਨੂੰ ਸਰਕਾਰੀ ਨੌਕਰੀ ਮਿਲੇਗੀ ਅਤੇ ਭਰਾ ਨੂੰ ਅਸਲਾ ਲਾਇਸੈਂਸ ਮਿਲ ਦਿੱਤਾ ਜਾਵੇਗਾ।

Unnao rape victim Sister : If action is not taken within a week, CM residence outside will suicide ਪੀੜਤਾ ਦੀਭੈਣ ਦਾ ਅਲਟੀਮੇਟਮ ,ਜੇ ਇੱਕ ਹਫ਼ਤੇ ਵਿੱਚ ਕਾਰਵਾਈ ਨਾ ਹੋਈ ਤਾਂ CM ਨਿਵਾਸ ਦੇ ਬਾਹਰ ਕਰਾਂਗੀ ਖ਼ੁਦਕੁਸ਼ੀ

ਕਮਿਸ਼ਨਰ ਮਸ਼ਰਾਮ ਨੇ ਇਹ ਵੀ ਕਿਹਾ ਕਿ , ''ਅਸੀਂ ਫੈਸਲਾ ਕੀਤਾ ਹੈ ਕਿ ਪੀੜਤਾ ਦੀ ਭੈਣ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ 24 ਘੰਟੇ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ। ਪੀੜਤ ਦੇ ਭਰਾ ਦੀ ਮੰਗ ਅਨੁਸਾਰ ਉਨ੍ਹਾਂ ਨੂੰ ਸਵੈ-ਰੱਖਿਆ ਲਈ ਅਸਲਾ ਲਾਇਸੈਂਸ ਦਿੱਤਾ ਜਾਵੇਗਾ। ਪਿੰਡ ਵਿੱਚ ਤਣਾਅ ਦੇ ਮੱਦੇਨਜ਼ਰ ਅੰਤਮ ਸਸਕਾਰ ਦੌਰਾਨ ਵੱਡੀ ਗਿਣਤੀ ਵਿੱਚ ਪੁਲਿਸ ਅਤੇ ਪੀਏਸੀ ਤਾਇਨਾਤ ਕੀਤੇ ਗਏ ਸਨ।

Unnao rape victim Sister : If action is not taken within a week, CM residence outside will suicide ਪੀੜਤਾ ਦੀਭੈਣ ਦਾ ਅਲਟੀਮੇਟਮ ,ਜੇ ਇੱਕ ਹਫ਼ਤੇ ਵਿੱਚ ਕਾਰਵਾਈ ਨਾ ਹੋਈ ਤਾਂ CM ਨਿਵਾਸ ਦੇ ਬਾਹਰ ਕਰਾਂਗੀ ਖ਼ੁਦਕੁਸ਼ੀ

ਦੱਸ ਦਈਏ ਕਿ ਉਨਾਓ ਜ਼ਿਲੇ ਦੀ 23 ਸਾਲਾ ਇਕ ਲੜਕੀ ਕੇਸ ਦੀ ਪੈਰਵੀ ਦੇ ਸਿਲਸਿਲੇ ਵਿਚ ਰਾਏਬਰੇਲੀ ਲਈ ਰਵਾਨਾ ਹੋਣ ਲਈ ਵੀਰਵਾਰ 5 ਦਸੰਬਰ ਨੂੰ ਸਵੇਰੇ 4 ਵਜੇ ਬੈਸਵਾੜਾ ਰੇਲਵੇ ਸਟੇਸ਼ਨ ਜਾ ਰਹੀ ਸੀ। ਇਸ ਦੌਰਾਨ ਅਚਾਨਕ ਰਸਤੇ 'ਚ ਬਿਹਾਰ-ਮੋਰਾਂਵਾ ਸੜਕ 'ਤੇ ਜ਼ਮਾਨਤ 'ਤੇ ਬਾਹਰ ਆਏ ਸ਼ਿਵਮ ਅਤੇ ਸ਼ੁਭਮ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਪੀੜਤ 'ਤੇ ਪੈਟਰੋਲ ਪਾ ਦਿੱਤਾ ਤੇ ਅੱਗ ਲਗਾ ਦਿੱਤੀ ਸੀ।

Unnao rape victim Sister : If action is not taken within a week, CM residence outside will suicide ਪੀੜਤਾ ਦੀਭੈਣ ਦਾ ਅਲਟੀਮੇਟਮ ,ਜੇ ਇੱਕ ਹਫ਼ਤੇ ਵਿੱਚ ਕਾਰਵਾਈ ਨਾ ਹੋਈ ਤਾਂ CM ਨਿਵਾਸ ਦੇ ਬਾਹਰ ਕਰਾਂਗੀ ਖ਼ੁਦਕੁਸ਼ੀ

ਜਿਸ ਤੋਂ ਬਾਅਦ ਲਗਭਗ 90 ਫੀਸਦ ਤੱਕ ਸੜ ਚੁਕੀ ਲੜਕੀ ਨੂੰ ਲਖਨਊ ਦੇ ਸਿਵਲ ਹਸਪਤਾਲ ਤੋਂ ਦਿੱਲੀ ਦੇ ਸਫ਼ਦਰਗੰਜ ਹਸਪਤਾਲ 'ਚ ਵੀਰਵਾਰ ਨੂੰ ਸ਼ਿਫਟ ਕੀਤਾ ਗਿਆ ਸੀ ,ਜਿੱਥੇ ਸ਼ੁੱਕਰਵਾਰ ਦੇਰ ਰਾਤ ਕਰੀਬ 11.40 ਵਜੇ ਦਿੱਲੀ ਦੇ ਸਫਦਰਗੰਜ ਹਸਪਤਾਲ 'ਚ ਦਮ ਤੋੜ ਦਿੱਤਾ ਸੀ।ਪੀੜਤ ਲੜਕੀ ਨੇ 12 ਦਸੰਬਰ 2018 ਨੂੰ ਸ਼ਿਵਮ ਅਤੇ ਸ਼ੁਭਮ ਖਿਲਾਫ ਬਲਾਤਕਾਰ ਦਾ ਕੇਸ ਦਾਇਰ ਕਰਵਾਇਆ ਸੀ। ਇਸ ਕੇਸ ਚ ਸ਼ਿਵਮ, ਸ਼ੁਭਮ, ਰਾਮਕਿਸ਼ੋਰ, ਹਰੀਸ਼ੰਕਰ ਅਤੇ ਉਮੇਸ਼ ਨਾਮ ਦੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

-PTCNews

Related Post