ਲਖਨਊ 'ਚ ਮਿਲਿਆ ਖਾਲਿਸਤਾਨੀ ਅੱਤਵਾਦੀ ਜਗਦੇਵ ਸਿੰਘ ਜੱਗਾ

By  Jagroop Kaur February 8th 2021 08:56 PM -- Updated: February 8th 2021 09:07 PM

ਯੂਪੀ ਪੁਲਿਸ ਨੇ ਪੰਜਾਬ ਪੁਲਿਸ ਦੀ ਮਦਦ ਨਾਲ ਖਾਲਿਸਤਾਨ ਪੱਖੀ ਅੱਤਵਾਦੀ ਪਰਮਜੀਤ ਸਿੰਘ ਪੰਮਾ ਅਤੇ ਮਲਤਾਨੀ ਸਿੰਘ ਦੇ ਸਾਥੀ ਜਗਦੇਵ ਸਿੰਘ ਉਰਫ ਜੱਗਾ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਗਦੇਵ ਸਿੰਘ ਲਖੀਮਪੁਰ ਤੋਂ ਪੰਜਾਬ ਦੇ ਰਸਤੇ ਲਖਨਊ ਆ ਰਿਹਾ ਸੀ। ਇਸ 'ਤੇ ਯੂ ਪੀ ਪੁਲਿਸ ਅਤੇ ਪੰਜਾਬ ਪੁਲਿਸ ਨੇ ਉਸਨੂੰ ਸੋਮਵਾਰ ਨੂੰ ਸਕੱਤਰੇਤ ਲਾਂਘਾ ਸੈਕਟਰ ਸੀ ਜਾਨਕੀਪੁਰਮ ਤੋਂ ਗ੍ਰਿਫਤਾਰ ਕੀਤਾ ਹੈ।Image result for Jagdev Singh Jagga found in Lucknow ਪੜ੍ਹੋ ਹੋਰ ਖ਼ਬਰਾਂ : ਪ੍ਰਧਾਨ ਮੰਤਰੀ ਨੇ ਕਿਹਾ – MSP ਸੀ, ਹੈ ਅਤੇ ਰਹੇਗਾ , ਕਿਸਾਨ ਅੰਦੋਲਨ ਨੂੰ ਖ਼ਤਮ ਕਰਨ ਦੀ ਕੀਤੀ ਅਪੀਲ  ਜਗਦੇਵ ਸਿੰਘ ਪੁੱਤਰ ਮੁਖਤਿਆਰ ਸਿੰਘ ਦੇਸ਼ ਵਿਰੋਧੀ ਗਤੀਵਿਧੀਆਂ ਦੇ ਕਈ ਮਾਮਲਿਆਂ ਵਿਚ ਲੋੜੀਂਦਾ ਸੀ ਅਤੇ ਪੰਜਾਬ ਪੁਲਿਸ ਉਸ ਦੀ ਭਾਲ ਕਰ ਰਹੀ ਸੀ। ਲਖਨਊ ਪੁਲਿਸ ਦੇ ਸਹਿਯੋਗ ਨਾਲ ਇੰਸਪੈਕਟਰ ਇੰਦਰਦੀਪ ਸਿੰਘ ਦੀ ਅਗਵਾਈ ਹੇਠਲੀ 10 ਮੈਂਬਰੀ ਟੀਮ ਨੇ ਵਿਸ਼ੇਸ਼ ਅਪਰੇਸ਼ਨ ਨੂੰ ਦਿੱਤਾ ਅੰਜਾਮ।Image result for Khalistani militant Jagdev Singh Jagga found in Lucknow ਪੜ੍ਹੋ ਹੋਰ ਖ਼ਬਰਾਂ : ਕੇਂਦਰ ਨੇ ਟਵਿੱਟਰ ਨੂੰ ਪਾਕਿਸਤਾਨ ਅਤੇ ਖਾਲਿਸਤਾਨ ਪੱਖੀ 1178 ਖਾਤਿਆਂ ‘ਤੇ ਕਾਰਵਾਈ ਕਰਨ ਲਈ ਕਿਹਾ

ਦੱਸਣਯੋਗ ਹੈ ਕਿ ਜਗਦੇਵ ਅਤੇ ਸਾਥੀ ਦੇਸ਼ ਵਿਰੋਧੀ ਮਾਮਲਿਆਂ 'ਚ ਪੰਜਾਬ ਪੁਲਿਸ ਨੂੰ ਸੀ ਤਲਾਸ਼ ਸੀ ਉਹਨਾਂ ਉੱਤੇ ਆਰਮਜ਼ ਐਕਟ ਸਮੇਤ ਅਲਗ ਅਲਗ ਥਾਣਿਆਂ ਚ 9 ਮਾਮਲੇ ਹਨ ਦਰਜ ਸਨ।Image result for Jagdev Singh Jagga found in Lucknow
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਖਾਲਿਸਤਾਨੀ ਅੱਤਵਾਦੀ ਦੇ ਇਕ ਸਾਥੀ ਜਗਦੇਵ ਸਿੰਘ ਜੱਗਾ ਨੂੰ ਪੰਜਾਬ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਨੇ ਉਸ ਤੋਂ ਪੁੱਛਗਿੱਛ ਕੀਤੀ ਕਿ ਜਗਦੇਵ ਸਿੰਘ ਉਰਫ ਜੱਗਾ ਇਕ ਸੁਰੱਖਿਅਤ ਜਗ੍ਹਾ ਦੀ ਭਾਲ ਲਈ ਲਖਨਊ ਜਾ ਰਿਹਾ ਸੀ। ਇਸ ਦੇ ਅਧਾਰ 'ਤੇ, ਅੰਮ੍ਰਿਤਸਰ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਤੋਂ ਇੰਸਪੈਕਟਰ ਇੰਦਰਦੀਪ ਸਿੰਘ ਦੀ ਅਗਵਾਈ ਹੇਠ ਦਸ ਪੁਲਿਸ ਮੁਲਾਜ਼ਮਾਂ ਦੀ ਟੀਮ ਲਖਨਊ ਪਹੁੰਚੀ ਅਤੇ ਸਥਾਨਕ ਪੁਲਿਸ ਦੀ ਮਦਦ ਨਾਲ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ।
Image result for Khalistani militant Jagdev Singh Jagga found in Lucknowਜ਼ਿਕਰਯੋਗ ਹੋ ਕਿ ਜਗਦੇਵ ਸਿੰਘ ਜੱਗਾ ਦਾ ਸਾਥੀ ਜਗਰੂਪ ਸਿੰਘ ਕਾਊਂਟਰ ਇੰਟੈਲੀਜੈਂਸ ਵਲੋਂ ਅੰਮ੍ਰਿਤਸਰ ਦੇ ਪਿੰਡ ਵੈਰੋਵਾਲ ਤੋਂ ਇਕ ਦਿਨ ਪਹਿਲਾਂ ਗਿਰਫ਼ਤਾਰ ਕੀਤਾ ਗਿਆ ਸੀ ਜਿਸ ਕੋਲੋਂ 5 ਪਿਸਟਲ ਕੀਤੇ ਗਏ ਸਨ ਬਰਾਮਦ ਕੀਤੇ ਗਏ ਸਨ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਜਗਰੂਪ ਤੋਂ ਮਿਲੀ ਜਾਣਕਾਰੀ ਦੇ ਚਲਦਿਆਂ ਹੀ ਕਾਊਂਟਰ ਇੰਟੈਲੀਜੈਂਸ ਦੀ ਟੀਮ ਲਖਨਊ ਪਹੁੰਚੀ ਸੀ ਅਤੇ ਜਗਦੇਵ ਨੀ ਕਾਬੂ ਕੀਤਾ। ਫਿਲਹਾਲ ਪੁਲਿਸ ਵੱਲੋਂ ਵਧੇਰੇ ਜਾਣਕਾਰੀ ਲਈ ਪੁੱਛਗਿੱਛ ਕੀਤੀ ਜਾ ਰਹੀ ਹੈ।

Related Post