ਯੂਪੀ ATS ਟੀਮ ਨੇ ਸਹਾਰਨਪੁਰ ਤੋਂ ਜੈਸ਼-ਏ-ਮੁੰਹਮਦ ਦੇ 2 ਅੱਤਵਾਦੀ ਹਥਿਆਰਾਂ ਸਮੇਤ ਕੀਤੇ ਕਾਬੂ

By  Jashan A February 22nd 2019 03:19 PM -- Updated: February 22nd 2019 08:34 PM

ਯੂਪੀ ATS ਟੀਮ ਨੇ ਸਹਾਰਨਪੁਰ ਤੋਂ ਜੈਸ਼-ਏ-ਮੁੰਹਮਦ ਦੇ 2 ਅੱਤਵਾਦੀ ਹਥਿਆਰਾਂ ਸਮੇਤ ਕੀਤੇ ਕਾਬੂ,ਸਹਾਰਨਪੁਰ: ਯੂਪੀ ATS ਟੀਮ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋ ਉਹਨਾਂ ਨੇ ਅੱਤਵਾਦੀ ਸੰਗਠਨ ਜੈਸ਼-ਏ-ਮੁੰਹਮਦ ਦੇ 2 ਮੈਬਰਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ। ATS ਟੀਮ ਨੇ ਇਹਨਾਂ ਅੱਤਵਾਦੀਆਂ ਨੂੰ ਸਹਾਰਨਪੁਰ ਦੇ ਦੇਵਬੰਦ ਇਲਾਕੇ ਤੋਂ ਗ੍ਰਿਫਤਾਰ ਕੀਤਾ ਹੈ। [caption id="attachment_260130" align="aligncenter" width="300"]up ਯੂਪੀ ATS ਟੀਮ ਨੇ ਸਹਾਰਨਪੁਰ ਤੋਂ ਜੈਸ਼-ਏ-ਮੁੰਹਮਦ ਦੇ 2 ਅੱਤਵਾਦੀ ਹਥਿਆਰਾਂ ਸਮੇਤ ਕੀਤੇ ਕਾਬੂ[/caption] ਅੱਤਵਾਦੀਆਂ ਦੀ ਪਹਿਚਾਣ ਸ਼ਾਹਨਵਾਜ਼ ਅਹਿਮਦ ਤੇਲੀ ਅਤੇ ਅਬਿਕ ਅਹਿਮਦ ਮਲਿਕ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਇਹਨਾਂ ਅੱਤਵਾਦੀਆਂ ਤੋਂ 32 ਬੋਰ ਦੀਆਂ ਤਿੰਨ ਪਿਸਤੌਲਾਂ ਅਤੇ 30 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਸਾਹਨਜਾਵਜ਼ ਕਸ਼ਮੀਰ ਦੇ ਕੁਲਗਾਮ ਦਾ ਰਹਿਣ ਵਾਲਾ ਹੈ। ਸਾਹਨਵਾਜ਼ ਜੈਸ਼ ਦਾ ਮੈਂਬਰ ਹੈ , ਜਦੋਂ ਕਿ ਦੂਸਰਾ ਸਾਥੀ ਜੰਮੂ ਕਸ਼ਮੀਰ ਦੇ ਪੁਲਵਾਮਾ ਦਾ ਰਹਿਣ ਵਾਲਾ ਹੈ। [caption id="attachment_260129" align="aligncenter" width="300"]up ਯੂਪੀ ATS ਟੀਮ ਨੇ ਸਹਾਰਨਪੁਰ ਤੋਂ ਜੈਸ਼-ਏ-ਮੁੰਹਮਦ ਦੇ 2 ਅੱਤਵਾਦੀ ਹਥਿਆਰਾਂ ਸਮੇਤ ਕੀਤੇ ਕਾਬੂ[/caption] ਟੀਮ ਨੇ ਇਹਨਾਂ ਦੋਹਾਂ ਅੱਤਵਾਦੀਆਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ, ਜਿਸ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। -PTC News

Related Post