ਹੁਣ ਇਸ ਰਸਤੇ ਅਮਰੀਕਾ 'ਚ ਗੈਰਕਾਨੂੰਨੀ ਤੌਰ 'ਤੇ ਦਾਖ਼ਲ ਨਹੀਂ ਹੋ ਸਕਣਗੇ ਨੌਜਵਾਨ, ਪ੍ਰੈਜੀਡੈਂਟ ਟਰੰਪ ਦਾ ਨਵਾਂ ਹੁਕਮ 

By  Joshi November 11th 2018 09:10 PM -- Updated: November 11th 2018 09:16 PM

ਹੁਣ ਇਸ ਰਸਤੇ ਅਮਰੀਕਾ 'ਚ ਗੈਰਕਾਨੂੰਨੀ ਤੌਰ 'ਤੇ ਦਾਖ਼ਲ ਨਹੀਂ ਹੋ ਸਕਣਗੇ ਨੌਜਵਾਨ, ਪ੍ਰੈਜੀਡੈਂਟ ਟਰੰਪ ਦਾ ਨਵਾਂ ਹੁਕਮ

ਅਮਰੀਕਾ 'ਚ ਹਰ ਸਾਲ ਕਈ ਲੋਕਾਂ ਵੱਲੋਂ ਗੈਰ-ਕਾਨੂੰਨੀ ਢੰਗ ਨਾਲ ਦਾਖਲਾ ਲਿਆ ਜਾਂਦਾ ਹੈ। ਟ੍ਰੰਪ ਦੇ ਸੱਤਾ 'ਚ ਆਉਣ ਤੋਂ ਬਾਅਦ ਹੀ ਪ੍ਰਵਾਸੀਆਂ ਦੇ ਅਮਰੀਕਾ 'ਚ ਆਉਣ 'ਤੇ ਨਿਯਮਾਂ 'ਚ ਸਖਤਾਈ ਕਰ ਦਿੱਤੀ ਗਈ ਹੈ।

ਕਾਨੂੰਨੀ ਢੰਗ ਨਾਲ ਅਮਰੀਕਾ ਆਉਣ ਵਾਲਿਆਂ 'ਤੇ ਸਖਤਾਈ ਤਾਂ ਕੀਤੀ ਹੀ ਗਈ ਹੈ ਅਤੇ ਨਾਲ ਹੀ ਗੈਰ-ਕਾਨੂੰਨੀ ਢੰਗ ਨਾਲ ਦਾਖਲਾ ਲੈਣ ਵਾਲਿਆਂ 'ਤੇ ਵੀ ਨਕੇਲ ਕੱਸੀ ਗਈ ਹੈ।

Read More :ਭਾਰਤ ਤੋਂ ਅਮਰੀਕਾ ਗਈ ਲੜਕੀ ਨੇ ਭਾਰਤੀਆਂ ਨੂੰ ਅਮਰੀਕਾ ਨਾ ਆਉਣ ਦੀ ਦਿੱਤੀ ਸੇਧ

ਅਮਰੀਕਾ ਵਿਚ ਗਲਤ ਰਸਤੇ ਰਾਹੀਂ ਦਾਖ਼ਲ ਹੋਣ ਤੇ ਰਾਜਸੀ ਸ਼ਰਨ ਤੋਂ ਇਨਕਾਰ ਕੀਤਾ ਜਾ ਸਕਦਾ ਹੈ। ਰਾਜਸੀ ਸ਼ਰਨ ਲਈ ਵੀ ਅਮਰੀਕਾ ਦੀ ਨਿਸ਼ਚਤ ਹੱਦ ਤੋਂ ਹੀ ਹੋਣਾ ਦਾਖ਼ਲ ਪਵੇਗਾ।

ਫ਼ਰਾਂਸ ਰਵਾਨਾ ਹੋਣ ਤੋਂ ਪਹਿਲਾਂ ਪ੍ਰੈਜੀਡੈਂਟ ਟਰੰਪ ਨੇ ਨਵੇਂ ਹੁਕਮਾਂ ਤੇ ਦਸਤਖ਼ਤ ਕਰ ਦਿੱਤੇ ਹਨ।

ਦੱਖਣੀ ਸਰਹੱਦ ਤੋਂ ਗੈਰਕਾਨੂੰਨੀ ਤੌਰ 'ਤੇ ਦਾਖ਼ਲ ਹੋਣ ਵਾਲੇ ੯੦ ਦਿਨਾਂ ਲਈ ਰਾਜਸੀ ਸ਼ਰਨ ਲਈ ਨਹੀਂ ਯੋਗ ਹੋਣਗੇ।  ਮਿਲੀ ਜਾਣਕਾਰੀ ਮੁਤਾਬਕ, ਏ ਸੀ ਐਲ ਯੂ ਵਲੋਂ ਹੁਕਮਾਂ ਨੂੰ ਕੋਰਟ ਵਿਚ ਚਣੌਤੀ ਦੀ ਤਿਆਰੀ ਕੀਤੀ ਜਾ ਰਹੀ ਹੈ।

—PTC News

ਹੁਣ ਇਸ ਰਸਤੇ ਅਮਰੀਕਾ 'ਚ ਗੈਰਕਾਨੂੰਨੀ ਤੌਰ 'ਤੇ ਦਾਖ਼ਲ ਨਹੀਂ ਹੋ ਸਕਣਗੇ ਨੌਜਵਾਨ

Related Post