ਅਮਰੀਕੀ ਸਿਟੀਜ਼ਨਸ਼ਿਪ ਦੇ ਪੇਪਰ ਦਾ ਬਦਲਿਆ ਢੰਗ, ਇੰਝ ਹੋਵੇਗਾ ਅੰਗਰੇਜ਼ੀ ਪੜ੍ਹਣ ਲਿਖਣ ਦਾ ਇਮਤਿਹਾਨ!!!

By  Joshi October 12th 2018 07:16 PM

ਅਮਰੀਕੀ ਸਿਟੀਜ਼ਨਸ਼ਿਪ ਦੇ ਪੇਪਰ ਦਾ ਬਦਲਿਆ ਢੰਗ, ਇੰਝ ਹੋਵੇਗਾ ਅੰਗਰੇਜ਼ੀ ਪੜ੍ਹਣ ਲਿਖਣ ਦਾ ਇਮਤਿਹਾਨ!!!

ਅਮਰੀਕੀ ਸਿਟੀਜ਼ਨਸ਼ਿਪ ਦੇ ਅੰਗਰੇਜ਼ੀ ਪੜ੍ਹਣ ਲਿਖਣ ਦੇ ਇਮਤਿਹਾਨ ਦੇ ਢੰਗ 'ਚ ਤਬਦੀਲੀ ਆ ਚੁੱਕੀ ਹੈ। ਨਵੇਂ ਨਿਯਮਾਂ ਮੁਤਾਬਕ, ਹੁਣ ਇਮੀਗਰੇਸ਼ਨ ਅਫ਼ਸਰ ਦੀ ਥਾਂ ਕੰਪਿਊਟਰ ਅੰਗਰੇਜ਼ੀ ਪੜ੍ਹਣ ਲਿਖਣ ਦਾ ਇਮਤਿਹਾਨ ਲਿਆ ਕਰੇਗਾ। ਅਰਜ਼ੀਕਰਤਾਵਾਂ ਨੂੰ ਪੜ੍ਹਨ ਵਾਲੇ ਟੈਸਟ ਲਈ ਟੈਬਲਟ ਦੀ ਸਕ੍ਰੀਨ ਤੋਂ ਇੱਕ ਲਾਈਨ ਪੜ੍ਹਨੀ ਪਿਆ ਕਰੇਗੀ ਜਿਸ ਤੋਂ ਉਹਨਾਂ ਦੀ ਯੋਗਤਾ ਦੀ ਪਰਖ ਕੀਤੀ ਜਾਵੇਗੀ।

USA citizenship paper taking way changedਲਿਖਣ ਵਾਲੇ ਟੈਸਟ ਲਈ ਇਮੀਗਰੇਸ਼ਨ ਅਫ਼ਸਰ ਕੰਪਿਊਟਰ ਤੋਂ ਇੱਕ ਲਾਈਨ ਬੋਲੇਗਾ ਅਤੇ ਅਰਜ਼ੀਕਰਤਾ ਨੂੰ ਉਹ ਲਾਈਨ ਕੰਪਿਊਟਰ ਦੀ ਸਕ੍ਰੀਨ 'ਤੇ ਲਿਖਣੀ ਪਿਆ ਕਰੇਗੀ।

ਜ਼ਰੂਰਤ ਅਤੇ ਕੇਸ ਦੇ ਹਿਸਾਬ ਕਾਗ਼ਜ਼ਾਂ ਦੀ ਵਰਤੋਂ ਹੋਵੇਗੀ ਪਰ ਮਿਲੀ ਜਾਣਕਾਰੀ ਮੁਤਾਬਕ, ਇਮਤਿਹਾਨ ਦਾ ਢਾਂਚਾ ਅਤੇ ਸਵਾਲ ਆਦਿ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

ਕੰਪਿਊਟਰ ਉੱਤੇ ਇੰਟਰਵਿਊ ਦੌਰਾਨ ਨਿਰਾਨੀ ਲਈ ਅਫ਼ਸਰ ਹਾਲੇ ਵੀ ਮੌਜੂਦ ਰਿਹਾ ਕਰੇਗਾ।

—PTC News

Related Post