ਗਤਾ, ਪੇਪਰ ਤੇ ਸਾਬਣ ਫੈਕਟਰੀਆਂ ਵਿੱਚ ਤੂੜੀ ਦੀ ਵਰਤੋਂ ਕਰਕੇ ਖ਼ਤਰੇ 'ਚ ਪੰਜਾਬ ਦਾ ਗਊਵੰਸ਼

By  Jasmeet Singh May 12th 2022 12:22 PM

ਹੁਸ਼ਿਆਰਪੁਰ, 12 ਮਈ: ਗੜ੍ਹਸ਼ੰਕਰ ਦੇ ਪਿੰਡ ਬਿਨੇਵਾਲ ਵਿੱਖੇ ਸੰਤ ਕ੍ਰਿਸ਼ਨਾ ਨੰਦ ਜੀ ਮਹਾਰਾਜ ਬਿਨੇਵਾਲ ਕੁਟੀਆ ਅਤੇ ਕੀਮਤੀ ਲਾਲ ਭਗਤ ਗੋਸੇਵਾ ਮਿਸ਼ਨ ਦੇ ਸਾਬਕਾ ਚੇਅਰਮੈਨ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਵਿੱਚ ਗਤਾ ਫੈਕਟਰੀਆਂ, ਪੇਪਰ ਮਿਲਾਂ ਅਤੇ ਸਾਬਣ ਦੀਆਂ ਫੈਕਟਰੀਆਂ ਵਿੱਚ ਕੱਚੇ ਮਾਲ ਵਜੋਂ ਤੂੜੀ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਸਦੇ ਕਾਰਨ ਪੰਜਾਬ ਦੀਆਂ ਗਊਸ਼ਾਲਾਂ, ਡੇਅਰੀ ਫਾਰਮਾਂ ਅਤੇ ਘਰਾਂ ਵਿੱਚ ਰੱਖੇ ਹੋਏ ਪਸ਼ੂਆਂ ਦੇ ਲਈ ਤੂੜੀ ਅਤੇ ਪਠਿਆ ਦੀ ਵੱਡੀ ਘਾਟ ਕਾਰਨ ਗਊਵੰਸ਼ ਖ਼ਤਰੇ ਵਿੱਚ ਹੈ। ਇਹ ਵੀ ਪੜ੍ਹੋ: ਮਾਪੇ ਪੁੱਜੇ ਅਦਾਲਤ 'ਚ, ਪੋਤਾ ਜਾਂ ਪੋਤੀ ਦਿਓ ਨਹੀਂ ਤਾਂ 5 ਕਰੋੜ ਰੁਪਏ ਹਰਜਾਨਾ ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਇਸ ਸੰਬੰਧ ਵਿੱਚ ਜਾਣਕਾਰੀ ਡਿਪਟੀ ਕਮਿਸ਼ਨਰਾਂ ਦੇ ਧਿਆਨ ਵਿੱਚ ਲੈ ਕੇ ਆਏ ਸਨ ਜਿਨ੍ਹਾਂ ਨੇ ਤੁਰੰਤ ਨੋਟਿਸ ਜਾਰੀ ਕਰਕੇ ਪੇਪਰ ਮਿਲ, ਗਤਾ ਫੈਕਟਰੀਆਂ ਅਤੇ ਸਾਬਣ ਫੈਕਟਰੀਆਂ ਵਿੱਚ ਇਸਦੀ ਵਰਤੋਂ ਤੇ ਰੋਕ ਲੱਗਾ ਦਿੱਤੀ ਹੈ। ਇਸ ਮੌਕੇ ਉਨ੍ਹਾਂ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰ ਕੋਲੋਂ ਮੰਗ ਕੀਤੀ ਹੈ ਕਿ ਇਸ ਤਰ੍ਹਾਂ ਬਾਕੀ ਥਾਵਾਂ ਤੇ ਵੀ ਪਾਬੰਧੀ ਲਗਾਈ ਜਾਵੇ, ਜਿਸਦੇ ਲਈ ਉਨ੍ਹਾਂ ਪੰਜਾਬ ਦੀਆਂ ਸਾਰੀਆਂ ਗਊਸ਼ਾਲਾਂ ਦੇ ਪ੍ਰਬੰਧਕਾਂ, ਡੇਅਰੀ ਫਾਰਮਾਂ ਅਤੇ ਘਰਾਂ ਵਿੱਚ ਰੱਖੇ ਹੋਏ ਪਸ਼ੂਆਂ ਦੇ ਮਾਲਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ 13 ਮਈ ਨੂੰ ਸਵੇਰੇ 10 ਵਜੇ ਆਪਣੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੋਲ ਗਤਾ ਫੈਕਟਰੀਆਂ ਅਤੇ ਪੇਪਰ ਮਿਲਾਂ ਵਿੱਚ ਤੂੜੀ ਅਤੇ ਪੱਠਿਆਂ ਦੀ ਵਰਤੋਂ ਨੂੰ ਲੈ ਕੇ ਵਿਰੋਧ ਵਿੱਚ ਮੰਗ ਪੱਤਰ ਦੇਣ। ਇਸ ਮੌਕੇ ਕੀਮਤੀ ਲਾਲਾ ਭਗਤ ਨੇ ਦੱਸਿਆ ਕਿ 11 ਸਾਬਣ ਬਣਾਉਣ ਵਾਲੀਆਂ ਫੈਕਟਰੀਆਂ ਅਤੇ 13 ਗਤਾ ਫੈਕਟਰੀਆਂ ਹਨ ਜੋ ਕਿ ਕੱਚੇ ਮਾਲ ਵਜੋਂ ਤੂੜੀ ਨੂੰ ਜਲਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਤਕਰੀਬਨ ਪੰਜਾਬ ਵਿੱਚ 512 ਗਊਸ਼ਾਲਾਂ ਹਨ ਅਤੇ 3 ਲੱਖ 84 ਹਜ਼ਾਰ ਗਊਆਂ ਗਊਸ਼ਾਲਾਂ ਵਿੱਚ ਹਨ ਅਤੇ 1 ਲੱਖ 10 ਹਜ਼ਾਰ ਦੇ ਕਰੀਬ ਲਾਵਾਰਿਸ ਹਾਲਾਤ ਵਿੱਚ ਅਵਾਰਾ ਘੁੰਮ ਰਹੀਆਂ ਹਨ ਅਤੇ 1576 ਪੰਜਾਬ ਵਿੱਚ ਡਾਇਰੀਆਂ ਹਨ। ਇਹ ਵੀ ਪੜ੍ਹੋ: ਦੇਸ਼ 'ਚ ਕੋਰੋਨਾ ਦਾ ਕਹਿਰ, 2827 ਨਵੇਂ ਮਾਮਲੇ, 24 ਲੋਕਾਂ ਦੀ ਮੌਤ ਉੱਧਰ ਡੇਅਰੀ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਗਤਾ ਫੈਕਟਰੀ, ਪੇਪਰ ਮਿਲ ਅਤੇ ਸਾਬਣ ਦੀਆਂ ਫੈਕਟਰੀਆਂ ਵਿੱਚ ਤੂੜੀ ਦੀ ਵਰਤੋਂ ਹੋਣ ਕਾਰਨ ਤੂੜੀ ਮਹਿੰਗੇ ਰੇਟ 'ਤੇ ਮਿਲ ਰਹੀ ਹੈ ਜਿਸਦੇ ਕਾਰਨ ਉਹ ਕਾਫ਼ੀ ਪ੍ਰੇਸ਼ਾਨ ਹਨ। -PTC News

Related Post