ਟਰੂਡੋ ਦੇ ਭੰਗੜੇ ਨੇ ਕੀਲੇ ਪੰਜਾਬੀ, ਦੇਖੋ ਵੀਡੀਓ

By  Joshi February 23rd 2018 01:29 PM -- Updated: February 23rd 2018 01:34 PM

Justin Trudeau Bhangra in Delhi: ਟਰੂਡੋ ਦੇ ਭੰਗੜੇ ਨੇ ਕੀਲੇ ਪੰਜਾਬੀ, ਦੇਖੋ ਵੀਡੀਓ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਰਤ ਦੌਰੇ ਦੌਰਾਨ ਦੇਸ਼ ਦੇ ਰੰਗਾਂ 'ਚ ਰੰਗੇ ਨਜ਼ਰ ਆ ਰਹੁ ਹਨ। ਗੁਜਰਾਤ ਦੌਰੇ ਦੌਰਾਨ ਰਵਾਇਤੀ ਪੋਸ਼ਾਕਾਂ ਪਾਉਣ ਤੋਂ ਬਾਅਦ ਪੰਜਾਬ ਫੇਰੀ ਸਮੇਂ ਉਹਨਾਂ ਨੇ ਪੰਜਾਬੀ ਰਵਾਇਤਾਂ ਦਾ ਪੂਰਾ ਖਿਆਲ ਰੱਖਿਆ।

Justin Trudeau Bhangra in Delhi: ਪਰ, ਉਹਨਾਂ 'ਤੇ ਪੰਜਾਬੀਅਤ ਦਾ ਰੰਗ ਇਸ ਕਦਰ ਛਾਇਆ ਕਿ ਉਹਨਾਂ ਨੇ ਵੀਰਵਾਰ ਨੂੰ ਦਿੱਲੀ 'ਚ ਇਕ ਪ੍ਰੋਗਰਾਮ 'ਚ ਢੋਲ ਦੇ ਡਗੇ 'ਤੇ ਪੈਰ ਥਿਰਕਾਏ ਅਤੇ ਖੂਬ ਭੰਗੜਾ ਪਾਇਆ। ਇਸ ਪ੍ਰੋਗਰਾਮ 'ਚ ਆਏ ਲੋਕਾਂ  ਨੇ ਤਾੜੀਆਂ ਅਤੇ ਸੀਟੀਆਂ ਨਾਲ ਟਰੂਡੋ ਦਾ ਹੌਂਸਲਾ ਵਧਾਇਆ।

Justin Trudeau Bhangra in Delhi: ਟਰੂਡੋ ਦੇ ਭੰਗੜੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ।

Justin Trudeau Bhangra: ਜ਼ਿਕਰਯੋਗ ਹੈ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ 17 ਫਰਵਰੀ ਤੋਂ ਭਾਰਤ ਦੌਰੇ 'ਤੇ ਹਨ।

—PTC News

Related Post