ਉੱਤਰ ਪ੍ਰਦੇਸ਼ 'ਚ ਇੱਕ ਅਜਿਹਾ ਪਿੰਡ, ਜਿੱਥੇ ਵਸਦੇ ਨੇ ਸਿਰਫ ਮੰਗਤੇ, ਜਾਣੋ ਪੂਰੀ ਕਹਾਣੀ

By  Jashan A January 30th 2019 09:24 AM -- Updated: January 30th 2019 05:43 PM

ਉੱਤਰ ਪ੍ਰਦੇਸ਼ 'ਚ ਇੱਕ ਅਜਿਹਾ ਪਿੰਡ, ਜਿੱਥੇ ਵਸਦੇ ਨੇ ਸਿਰਫ ਮੰਗਤੇ, ਜਾਣੋ ਪੂਰੀ ਕਹਾਣੀ,ਮੈਨਪੁਰੀ: ਦੇਸ਼ ਦੇ ਉੱਤਰ ਪ੍ਰਦੇਸ਼ 'ਚ ਇੱਕ ਅਜਿਹਾ ਪਿੰਡ ਹੈ, ਜਿਸ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਅਸਲ ਇਹ ਅਜਿਹਾ ਪਿੰਡ ਹੈ, ਜਿਥੇ ਸਿਰਫ ਮੰਗਤੇ ਹੀ ਵਸਦੇ ਹਨ। ਇਥੇ ਮਾਤਾ-ਪਿਤਾ ਦੇ ਦਿਮਾਗ 'ਚ ਬੱਚਿਆਂ ਦੇ ਪੈਦਾ ਹੋਣ ਦੇ ਨਾਲ ਹੀ ਡਾਕਟਰ ਅਤੇ ਇੰਜੀਨੀਅਰ ਬਣਾਉਣ ਦਾ ਖੁਆਬ ਨਹੀਂ ਆਉਂਦਾ ਸਗੋਂ ਉਹ ਪਹਿਲਾਂ ਹੀ ਤੈਅ ਕਰ ਚੁੱਕੇ ਹੁੰਦੇ ਹਨ ਕਿ ਉਨ੍ਹਾਂ ਦਾ ਬੇਟਾ ਜਾਂ ਬੇਟੀ ਮੰਗਤਾ ਬਣੇਗਾ। [caption id="attachment_248168" align="aligncenter" width="300"]up ਉੱਤਰ ਪ੍ਰਦੇਸ਼ 'ਚ ਇੱਕ ਅਜਿਹਾ ਪਿੰਡ, ਜਿੱਥੇ ਵਸਦੇ ਨੇ ਸਿਰਫ ਮੰਗਤੇ, ਜਾਣੋ ਪੂਰੀ ਕਹਾਣੀ[/caption] ਇਸ ਪਿੰਡ ਦਾ ਨਾਮ ਨਗਲਾ ਦਰਬਾਰੀ ਹੈ। ਮਿਲੀ ਜਾਣਕਾਰੀ ਅਨੁਸਾਰ ਇਥੇ ਅੱਜ ਵੀ ਲੋਕ ਕੱਚੀ ਮਿੱਟੀ ਦੇ ਮਕਾਨਾਂ 'ਚ ਰਹਿੰਦੇ ਹਨ।ਬਿਜਲੀ-ਪਾਣੀ ਵਰਗੀਆਂ ਸਹੂਲਤਾਂ ਤੋਂ ਦੂਰ ਇਥੋਂ ਦੇ ਲੋਕ ਤੰਗਹਾਲੀ 'ਚ ਰਹਿਣ ਨੂੰ ਮਜਬੂਰ ਹਨ। [caption id="attachment_248167" align="aligncenter" width="300"]up ਉੱਤਰ ਪ੍ਰਦੇਸ਼ 'ਚ ਇੱਕ ਅਜਿਹਾ ਪਿੰਡ, ਜਿੱਥੇ ਵਸਦੇ ਨੇ ਸਿਰਫ ਮੰਗਤੇ, ਜਾਣੋ ਪੂਰੀ ਕਹਾਣੀ[/caption] ਇਥੋਂ ਦੇ ਇੱਕ ਵਸਨੀਕ ਦਾ ਕਹਿਣਾ ਹੈ ਕਿ ਕੋਈ ਗੁਜ਼ਰ-ਬਸਰ ਦਾ ਧੰਦਾ ਨਾ ਦੇਖ ਆਪਣੇ ਜੱਦੀ ਕੰਮ ਨਾਗਾਂ ਦੀ ਬੀਨ 'ਤੇ ਨੱਚ ਕੇ ਆਪਣਾ ਗੁਜ਼ਾਰਾ ਕਰਨ ਲੱਗੇ। -PTC News

Related Post