ਅੱਜ ਤੋਂ ਇਲਾਹਾਬਾਦ ਇਸ ਨਾਂਅ ਨਾਲ ਜਾਣਿਆ ਜਾਵੇਗਾ ,ਯੋਗੀ ਕੈਬਨਿਟ 'ਚ ਲੱਗੀ ਮੋਹਰ

By  Shanker Badra October 16th 2018 01:32 PM -- Updated: October 16th 2018 02:28 PM

ਅੱਜ ਤੋਂ ਇਲਾਹਾਬਾਦ ਇਸ ਨਾਂਅ ਨਾਲ ਜਾਣਿਆ ਜਾਵੇਗਾ ,ਯੋਗੀ ਕੈਬਨਿਟ 'ਚ ਲੱਗੀ ਮੋਹਰ:ਉੱਤਰ ਪ੍ਰਦੇਸ਼ ਦੇ ਮੰਤਰੀ ਸਿਧਾਰਥ ਨਾਥ ਸਿੰਘ ਨੇ ਲਖਨਊ 'ਚ ਇਹ ਐਲਾਨ ਕੀਤਾ ਕਿ ਇਲਾਹਾਬਾਦ ਦਾ ਨਾਮ ਅੱਜ ਤੋਂ ਪ੍ਰਯਾਗਰਾਜ ਹੋਵੇਗਾ।ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਅਗਵਾਈ ਵਿੱਚ ਅੱਜ ਕੈਬਨਿਟ ਮੀਟਿੰਗ 'ਚ ਇਲਾਹਾਬਾਦ ਨਾਂਅ ਬਾਦਲ ਕੇ 'ਪ੍ਰਯਾਗਰਾਜ' ਕੀਤੇ ਜਾਣ ਨੂੰ ਲੈ ਕੇ ਪ੍ਰਸਤਾਵ ਤੇ ਮੋਹਰ ਲੱਗ ਗਈ ਹੈ। ਹੁਣ ਇਸ ਦੇ ਬਾਅਦ ਆਦੇਸ਼ ਜਾਰੀ ਕਰਕੇ ਸ਼ਹਿਰ 'ਚ ਜਿੱਥੇ ਜਿੱਥੇ ਵੀ ਇਲਾਹਾਬਾਦ ਨਾਂਅ ਹੋਵੇਗਾ ਉਸਦੀ ਜਗ੍ਹਾ ਹੁਣ ਪ੍ਰਯਾਗਰਾਜ' ਨਾਂਅ ਹੋਵੇਗਾ।ਯੋਗੀ ਕੈਬਨਿਟ ਦੇ ਇਸ ਫੈਸਲੇ ਤੋਂ ਬਾਅਦ ਸਾਧੂ -ਸੰਤਾਂ ਵਿਚ ਖੁਸ਼ੀਆਂ ਦਾ ਮਾਹੌਲ ਹੈ। ਕੈਬਨਿਟ ਮੀਟਿੰਗ ਦੇ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸਰਕਾਰ ਬੁਲਾਰੇ ਸਿਧਾਰਥ ਸਿੰਘ ਨੇ ਕਿਹਾ ਕਿ ਇਲਾਹਾਬਾਦ ਦਾ ਨਾਮ 'ਪ੍ਰਯਾਗਰਾਜ' ਕਰਨ ਨਾਲ ਕੈਬਨਿਟ ਦੀ ਮਨਜ਼ੂਰੀ ਮਿਲ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਿਰਫ਼ ਜ਼ਿਲ੍ਹੇ ਦਾ ਨਾਂਅ 'ਪ੍ਰਯਾਗਰਾਜ' ਨਹੀਂ ਹੋਗਾ ਬਲਕਿ ਜਿੱਥੇ -ਜਿੱਥੇ ਵੀ ਇਲਾਹਾਬਾਦ ਨਾਂਅ ਦਾ ਵਰਤਿਆ ਗਿਆ ਹੈ ,ਉਸਦਾ ਨਾਮ ਵੀ ਬਦਲਿਆ ਜਾਵੇਗਾ।ਉਦਾਹਰਨ ਲਈ, ਇਲਾਹਾਬਾਦ ਯੂਨੀਵਰਸਿਟੀ ਅਤੇ ਇਲਾਹਾਬਾਦ ਜੰਕਸ਼ਨ ਦਾ ਨਾਮ ਵੀ ਬਦਲਿਆ ਜਾਵੇਗਾ। -PTCNews

Related Post